ਮੈਲਬੌਰਨ ਦੀ ਸੁਪਰ ਮਾਰਕੀਟ ਵਿਚ ਲੁਟੇਰਿਆਂ ਨੇ ਬੋਲਿਆ ਧਾਵਾ, ਗਾਹਕ ਨੂੰ ਕੀਤਾ ਜ਼ਖਮੀ

07/10/2017 1:57:43 PM

ਮੈਲਬੌਰਨ— ਮੈਲਬੌਰਨ ਦੇ ਦੱਖਣੀ-ਪੂਰਬ ਦੀ ਇਕ ਸੁਪਰਮਾਰਕੀਟ ਉੱਤੇ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਫਿਲਮੀ ਅੰਦਾਜ਼ ਵਿਚ ਹਮਲਾ ਕਰ ਦਿੱਤਾ। ਇਹ ਹਮਲਾ ਪੈਟਰਸਨ ਰੋਡ ਉੱਤੇ ਸ਼ਾਮ ਦੇ 6 ਵਜੇ ਹੋਇਆ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਲੁਟੇਰਿਆਂ ਨੇ ਮਾਸਕ ਪਹਿਨੇ ਹੋਏ ਸਨ ਅਤੇ ਉਨ੍ਹਾਂ ਨੇ ਗਾਹਕਾਂ ਨੂੰ ਧਮਕੀਆਂ ਦਿੱਤੀਆਂ। ਇਕ ਮਰਦ ਗਾਹਕ ਜਿਸ ਨੇ ਨੀਲੀ ਡਰੈੱਸ ਪਾਈ ਹੋਈ ਸੀ ਉਸ ਨੂੰ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਇਆ। ਪੀੜਤ ਦਾ ਨਾਂ ਕ੍ਰਿਸ ਸੀ । ਉਸ ਨੇ ਸਟੋਰ ਦੇ ਬਾਹਰ ਚੋਰਾਂ ਦਾ ਪਿੱਛਾ ਕੀਤਾ ਪਰ ਉਸ ਉੱਤੇ ਲੁਟੇਰਿਆਂ ਨੇ ਦੁਬਾਰਾ ਹਮਲਾ ਕਰ ਦਿੱਤਾ। ਪੁਲਸ ਮੁਤਾਬਕ ਕ੍ਰਿਸ ਦੀ ਖੱਬੀ ਬਾਂਹ ਉੱਤੇ ਡੂੰਆ ਜ਼ਖਮ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲਸ ਵੱਲੋਂ ਘਟਨਾ ਦੀ ਜਾਂਚ ਜਾਰੀ ਹੈ।

 


Related News