ਈਰਾਨ 'ਚ ਪੁਲਸ ਨੇ ਵਿਖਾਵਾਕਾਰੀਆਂ ਦੀਆਂ ਅੱਖਾਂ 'ਚ ਮਾਰੀਆਂ ਗੋਲੀਆਂ, ਕਈਆਂ ਨੇ ਗੁਆਈ ਰੌਸ਼ਨੀ

Sunday, Nov 27, 2022 - 11:26 AM (IST)

ਈਰਾਨ 'ਚ ਪੁਲਸ ਨੇ ਵਿਖਾਵਾਕਾਰੀਆਂ ਦੀਆਂ ਅੱਖਾਂ 'ਚ ਮਾਰੀਆਂ ਗੋਲੀਆਂ, ਕਈਆਂ ਨੇ ਗੁਆਈ ਰੌਸ਼ਨੀ

ਤਹਿਰਾਨ (ਭਾਸ਼ਾ)- ਈਰਾਨ ਦੇ 140 ਅੱਖਾਂ ਦੇ ਡਾਕਟਰਾਂ ਨੇ ਸਰਕਾਰ ਨੂੰ ਚਿੱਠੀਆਂ ਲਿੱਖ ਕੇ ਵਿਖਾਵਾਕਾਰੀਆਂ ’ਤੇ ਪੁਲਸ ਦੇ ਸੋਚੇ-ਸਮਝੇ ਵਹਿਸ਼ੀਪੁਣੇ ਵੱਲ ਧਿਆਨ ਖਿੱਚਿਆ ਹੈ। ਇਨ੍ਹਾਂ ਡਾਕਟਰਾਂ ਨੇ ਪੁਲਸ ਵੱਲੋਂ ਧਾਤ ਦੇ ਛੱਰੇ ਅਤੇ ਰਬੜ ਦੀਆਂ ਗੋਲੀਆਂ ਵਿਖਾਵਾਕਾਰੀਆਂ ਦੀਆਂ ਅੱਖਾਂ ’ਤੇ ਚਲਾਏ ਜਾਣ ਨਾਲ ਵੱਡੀ ਗਿਣਤੀ ਵਿਚ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਜਾਂ ਉਨ੍ਹਾਂ ਦੀਆਂ ਅੱਖਾਂ ਨੂੰ ਪੁੱਜੇ ਨੁਕਸਾਨ ਦੇ ਵਧਦੇ ਮਾਮਲਿਆਂ ’ਤੇ ਚਿੰਤਾ ਪ੍ਰਗਟਾਈ।

ਦੇਸ਼ ਦੇ ਨੇਤਰ ਰੋਗ ਮਾਹਿਰ ਸੰਘ ਦੇ ਮੁਖੀ ਨੂੰ ਸੰਬੋਧਨ ਪੱਤਰ ਵਿਚ ਕਿਹਾ ਗਿਆ ਹੈ ਕਿ ਬਦਕਿਸਮਤੀ ਨਾਲ ਕਈ ਮਾਮਲਿਆਂ ਵਿਚ ਸੱਟ ਕਾਰਨ ਕਈ ਵਿਖਾਵਾਕਾਰੀਆਂ ਦੀ ਇਕ ਜਾਂ ਦੋਨੋਂ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ। ਡਾਕਟਰਾਂ ਨੇ ਅਪੀਲ ਕੀਤੀ ਹੈ ਕਿ ਈਰਾਨ ਵਿਚ ਆਪਥੈਲਮੋਲਾਜੀ ਐਸੋਸੀਏਸ਼ਨ ਦੇ ਮੁਖੀ ਸਰਕਾਰੀ ਅਧਿਕਾਰੀਆਂ ਨੂੰ ਸੁਰੱਖਿਆ ਫੋਰਸਾਂ ਦੇ ਇਸ ਵਹਿਸ਼ੀਪੁਣੇ ਤੋਂ ਜਾਣੂ ਕਰਾਉਣ। ਅੱਖਾਂ ਦੇ ਡਾਕਟਰਾਂ ਦੀ ਇਹ ਦੂਸਰੀ ਚਿੱਠੀ ਹੈ ਜਿਸ ਵਿਚ ਪੁਲਸ ਦੇ ਵਹਿਸ਼ੀਪੁਣੇ ਅਤੇ ਵਿਖਾਵਾਕਾਰੀਆਂ ਅਤੇ ਹੋਰ ਲੋਕਾਂ ਦੀਆਂ ਅੱਖਾਂ ਦੇ ਛੱਰੇ ਜਾਂ ਰਬੜ ਦੀਆਂ ਗੋਲੀਆਂ ਮਾਰਨ ਦਾ ਮੁੱਦਾ ਚੁੱਕਿਆ ਗਿਆ ਹੈ। ਪਿਛਲੀ ਚਿੱਠੀ ’ਤੇ 200 ਤੋਂ ਜ਼ਿਆਦਾ ਨੇਤਰ ਰੋਗ ਮਾਹਿਰਾਂ ਦੇ ਦਸਤਖਤ ਕੀਤੇ ਸਨ।

PunjabKesari

ਪਿਛਲੇ ਹਫ਼ਤੇ ਹੀ ਈਰਾਨ ਦੇ ਦੱਖਣੀ ਸ਼ਹਿਰ ਬਾਂਦਾ ਅੱਬਾਸ ਵਿਚ ਕਾਨੂੰਨ ਦੀ ਵਿਦਿਆਰਥਣ ਗਜਲ ਰੰਜਕੇਸ਼ ਦੇ ਸੋਸ਼ਲ ਮੀਡੀਆ ’ਤੇ ਵੀਡੀਓ ਪ੍ਰਸਾਰਿਤ ਹੋਏ ਜੋ ਕੰਮ ਤੋਂ ਘਰ ਪਰਤਣ ਸਮੇਂ ਧਾਤ ਦੇ ਛੱਰੇ ਲੱਗਣ ਨਾਲ ਆਪਣੀ ਇਕ ਅੱਖ ਗੁਆ ਬੈਠੀ।

ਪੜ੍ਹੋ ਇਹ ਅਹਿਮ ਖ਼ਬਰ-ਕਿਮ ਜੋਂਗ ਦਾ ਵੱਡਾ ਬਿਆਨ, ਬੋਲੇ- ਦੁਨੀਆ ਦੀ ਸਭ ਤੋਂ ਵੱਡੀ ਪਰਮਾਣੂ ਸ਼ਕਤੀ ਬਣਨਾ ਸਾਡਾ ਟੀਚਾ

ਖਾਮਨੇਈ ਨੇ ਅਸੰਤੋਸ਼ ਦਬਾਉਣ ਵਾਲੀ ਫੋਰ ਦੀ ਪਿੱਠ ਠੋਕੀ

ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮਨੇਈ ਨੇ ਦੇਸ਼ ਵਿਚ ਅਸੰਤੋਸ਼ ਦਬਾਉਣ ਲਈ ਅਮੀਰ ਕ੍ਰਾਂਤੀਕਾਰੀ ਗਾਰਡ ਦੇ ਸਵੈਸੇਵੀ ਅਰਧ ਸੈਨਿਕ ਵਿਗ ਬਸਿਜ ਦੇ ਮੈਂਬਰਾਂ ਦੀ ਪਿੱਠ ਠੋਕੀ। ਉਨ੍ਹਾਂ ਨੇ ਬਸਿਜ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਸਿਜ ਨੇ ਦੰਗਾਈਆਂ ਅਤੇ ਭਾੜੇ ਦੇ ਲੋਕਾਂ ਤੋਂ ਦੇਸ਼ ਨੂੰ ਬਚਾਉਣ ਲਈ ਖੁਦ ਦਾ ਬਲੀਦਾਨ ਕਰ ਦਿੱਤਾ। ਉਨ੍ਹਾਂ ਨੇ ਇਹ ਗੱਲ ਦੋਹਰਾਈ ਕਿ ਦੇਸ਼ ਭਰ ਵਿਚ ਪ੍ਰਦਰਸ਼ਨ ਕਰਨ ਵਾਲੇ ਪ੍ਰਦਰਸ਼ਨਕਾਰੀ ਅਮਰੀਕਾ ਦੇ ‘ਭਾੜੇ ਦੇ ਫ਼ੌਜੀ’ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News