ਗਿਲਗਿਤ ਬਾਲਟਿਸਤਾਨ ’ਚ ਵਿਦਿਆਰਥੀਆਂ ਅਤੇ ਮਾਪਿਆਂ ਨੇ ਸਕੂਲ ਫੀਸਾਂ ਵਿਚ ਵਾਧੇ ਦੇ ਵਿਰੋਧ ''ਚ ਕੀਤਾ ਪ੍ਰਦਰਸ਼ਨ

Saturday, Nov 11, 2023 - 10:41 AM (IST)

ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਸਕੂਲੀ ਫੀਸਾਂ ਵਿਚ ਕੀਤੇ ਗਏ ਬੇਲੋੜੇ ਵਾਧੇ ਦੇ ਖ਼ਿਲਾਫ਼ ਗਿਲਗਿਤ ਦੇ ਸੈਂਕੜੇ ਸਕੂਲੀ ਵਿਦਿਆਰਥੀ ਆਪਣੇ ਮਾਪਿਆਂ ਸਮੇਤ ਸੜਕਾਂ ’ਤੇ ਉਤਰ ਆਏ। ਵਿਦਿਆਰਥੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਸਕੂਲਾਂ ਵਿਚ ਬੁਨਿਆਦੀ ਲੋੜਾਂ ਦੀ ਵੀ ਘਾਟ ਹੈ, ਉਨ੍ਹਾਂ ਕੋਲ ਫਰਨੀਚਰ ਨਹੀਂ ਹੈ, ਉਨ੍ਹਾਂ ਨੂੰ ਖੁੱਲ੍ਹੇ ਕਲਾਸਰੂਮਾਂ ਵਿਚ ਬੈਠਣਾ ਪੈਂਦਾ ਹੈ ਅਤੇ ਪੀਣ ਵਾਲੇ ਪਾਣੀ ਦੀ ਕੋਈ ਸਹੂਲਤ ਨਹੀਂ ਹੈ। ਜੇਕਰ ਪਾਕਿਸਤਾਨ ਸਰਕਾਰ ਕੋਲ ਸਾਨੂੰ ਸਹੂਲਤਾਂ ਦੇਣ ਦੀ ਘਾਟ ਹੈ ਜਾਂ ਫੰਡਾਂ ਦੀ ਘਾਟ ਹੈ ਤਾਂ ਸਾਨੂੰ ਭਾਰਤ ਨਾਲ ਮਿਲਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ-  ਸਾਵਧਾਨ! ਕਿਤੇ ਤੁਸੀਂ ਨਾ ਹੋ ਜਾਇਓ ਧੋਖਾਧੜੀ ਦਾ ਸ਼ਿਕਾਰ, ਹੈਕਰਾਂ ਨੇ ਠੱਗੀ ਮਾਰਨ ਦਾ ਲੱਭਿਆ ਨਵਾਂ ਤਰੀਕਾ

ਸਰਹੱਦ ਪਾਰਲੇ ਸੂਤਰਾਂ ਅਨੁਸਾਰ ਨਾਰਾਜ਼ ਵਿਦਿਆਰਥੀਆਂ ਨੇ ਆਪਣੇ ਸਕੂਲ ਦੀ ਸਥਿਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਅਸੀਂ ਇੱਥੇ ਆਪਣੇ ਸਕੂਲਾਂ ਵਿਚ ਬੇਲੋੜੀਆਂ ਫੀਸਾਂ ਦੇ ਵਾਧੇ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਹਾਂ। ਉਹ ਹਰ ਦੂਜੇ ਦਿਨ ਸਕੂਲਾਂ ਦੀਆਂ ਫੀਸਾਂ ਵਧਾ ਰਹੇ ਹਨ। ਸਾਡੇ ਕੋਲ ਪੀਣ ਲਈ ਪਾਣੀ ਨਹੀਂ ਹੈ, ਪੀਣ ਵਾਲੇ ਪਾਣੀ ਦਾ ਕੋਈ ਯੋਗ ਪ੍ਰਬੰਧ ਨਹੀਂ ਹੈ। ਉਸ ਨੇ ਸ਼ਿਕਾਇਤ ਕੀਤੀ ਕਿ ਉਸ ਦੇ ਸਕੂਲ ਵਿਚ ਕੁਝ ਵਿਸ਼ਿਆਂ ਲਈ ਅਧਿਆਪਕ ਨਹੀਂ ਹਨ ਅਤੇ ਕਲਾਸਾਂ ਅਕਸਰ ਅਧਿਆਪਕਾਂ ਤੋਂ ਬਿਨਾਂ ਹੀ ਚੱਲ ਰਹੀਆਂ ਹਨ। ਜਦੋਂ ਕਿ ਸਾਡੇ ਮੁਕਾਬਲੇ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਬਹੁਤ ਜ਼ਿਆਦਾ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਾਸੀਆਂ ਲਈ ਚਿੰਤਾਜਨਕ ਖ਼ਬਰ

ਭਾਰਤੀ ਕਸ਼ਮੀਰ ਦੇ ਵਿਦਿਆਰਥੀ ਭਾਰਤ ਵਿਚ ਕਈ ਉੱਚ ਅਹੁਦਿਆਂ ’ਤੇ ਤਾਇਨਾਤ ਹਨ ਜਦੋਂ ਕਿ ਗਿਲਗਿਤ ਬਾਲਟਿਸਤਾਨ ਦੇ ਵਿਦਿਆਰਥੀ ਉੱਚ ਅਹੁਦਿਆਂ ’ਤੇ ਪ੍ਰਾਪਤ ਕਰ ਕੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਵੀ ਅਸਮਰੱਥ ਹਨ। ਸਾਡੇ ਵਿਕਾਸ ਦਾ ਇਕੋ-ਇਕ ਹੱਲ ਗਿਲਗਿਤ ਨੂੰ ਭਾਰਤ ਨਾਲ ਜੋੜਨਾ ਹੈ।

ਇਹ ਵੀ ਪੜ੍ਹੋ-  ਡ੍ਰਿੰਕ ਐਂਡ ਡਰਾਈਵ 'ਤੇ ਸਰਕਾਰ ਦੀ ਸਖ਼ਤੀ, ਸਾਵਧਾਨੀ ਨਹੀਂ ਵਰਤੀ ਤਾਂ ਵਾਹਨ ਹੋਣਗੇ ਜ਼ਬਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News