ਚਰਚ ਦੇ ਸਾਹਮਣੇ ਔਰਤ ਨੇ ਅਰਧ ਨਗਨ ਹੋ ਕੇ ਕਰਾਇਆ ਫੋਟੋਸ਼ੂਟ, ਪਿਆ ਬਖੇੜਾ
Friday, Oct 21, 2022 - 10:10 AM (IST)
ਰੋਮ (ਇੰਟ.)- ਇਟਲੀ ਦੇ ਅਮਾਲਫਈ ਵਿਚ ਈਸਾਈ ਧਰਮ ਨਾਲ ਜੁੜੀਆਂ ਕਈ ਇਤਿਹਾਸਕ ਸਾਈਟਸ ਹਨ। ਇਨ੍ਹਾਂ ਵਿਚੋਂ ਇਕ ਸਾਈਟ ’ਤੇ ਇਕ ਬ੍ਰਿਟਿਸ਼ ਇਨਫਲੁਐਂਸਰ ਨੇ ਫੋਟੋਸ਼ੂਟ ਕਰਾਇਆ ਹੈ, ਜਿਸ ’ਤੇ ਬਖੇੜਾ ਖੜ੍ਹਾ ਹੋ ਗਿਆ ਹੈ। ਉਸ ਨੇ ਇਕ ਚਰਚ ਦੇ ਸਾਹਮਣੇ ਅਰਧ ਨਗਨ ਹੋ ਕੇ ਇਹ ਫੋਟੋਸ਼ੂਟ ਕਰਾਇਆ ਹੈ।
ਇਸ ਦੌਰਾਨ ਮਾਡਲ ਨੇ ਆਪਣੇ-ਆਪ ਨੂੰ ਇਕ ਲਾਲ ਰੰਗ ਦੇ ਕੱਪੜੇ ਨਾਲ ਢਕਿਆ ਹੋਇਆ ਸੀ। ਉਸ ਨੇ ਇਸ ਤਰ੍ਹਾਂ ਫੋਟੋਸ਼ੂਟ ਕਰਵਾ ਕੇ ਸਥਾਨਕ ਲੋਕਾਂ ਨੂੰ ਹੈਰਾਨ ਕਰ ਦਿੱਤਾ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਸ ਮਾਡਲ ਨੇ ਕਿਹਾ ਕਿ ਉਸ ਨੇ ਇਹ ਸਭ ਇਕ ਪਰਸਨਲ ਮੈਮੋਰੀ ਭਾਵ ਯਾਦਗਾਰ ਬਣਾਉਣ ਲਈ ਕੀਤਾ।
ਇਹ ਵੀ ਪੜ੍ਹੋ: ਵੱਡੀ ਖ਼ਬਰ: 3 ਲੱਖ ਲੋਕਾਂ ਨੂੰ ਪੱਕਾ ਕਰੇਗਾ ਕੈਨੇਡਾ, ਭਾਰਤੀਆਂ ਨੂੰ ਮਿਲੇਗਾ ਫ਼ਾਇਦਾ
ਫੋਟੋਸ਼ੂਟ ਓਦੋਂ ਖ਼ਤਮ ਹੋ ਗਿਆ ਜਦੋਂ ਸਥਾਨਕ ਅਧਿਕਾਰੀਆਂ ਨੂੰ ਘਟਨਾ ਸਥਾਨ ’ਤੇ ਬੁਲਾਇਆ ਗਿਆ। ਔਰਤ,ਕੈਮਰਾਮੈਨ ਅਤੇ ਘਟਨਾ ਸਥਾਨ ’ਤੇ ਮੌਜੂਦ ਇਕ ਸ਼ਖ਼ਸ ਨੂੰ ਚਰਚ ਦੇ ਸਾਹਮਣੇ ਇਸ ਤਰ੍ਹਾਂ ਦੀ ਫੋਟੋ ਲੈਣ ਦੀ ਕੋਈ ਇਜਾਜ਼ਤ ਨਹੀਂ ਸੀ। ਬਾਅਦ ਵਿਚ ਤਿੰਨਾਂ ਨੂੰ ਜਨਤਕ ਸਥਾਨਾਂ ’ਤੇ ਇਸ ਤਰ੍ਹਾਂ ਦੀ ਹਰਕਤ ਲਈ ਫਟਕਾਰ ਲਗਾਈ ਗਈ ਅਤੇ ਸੋਸ਼ਲ ਮੀਡੀਆ ’ਤੇ ਫੋਟੋ ਸ਼ੇਅਰ ਕਰਨ ’ਤੇ ਵਾਰਨਿੰਗ ਦਿੱਤੀ ਗਈ।
ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਲੈਂਦੇ ਹੋ ਰਾਤ ਨੂੰ 5 ਘੰਟੇ ਨੀਂਦ ਤਾਂ ਹੋ ਜਾਓ ਸਾਵਧਾਨ, ਅਧਿਐਨ 'ਚ ਹੋਇਆ ਇਹ ਖ਼ੁਲਾਸਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਂਟ ਕਰਕੇ ਦਿਓ ਜਵਾਬ।