ਫਰਿਜ਼ਨੋ ਵਿਖੇ ਪੰਜਾਬੀ ਟਰੱਕ ਵੀਰਾਂ ਨੇ ਫ਼ਾਇਰ ਫ਼ਾਈਟਰਾਂ ਨੂੰ ਛਕਾਇਆ ਫ੍ਰੀ ਭੋਜਨ
Saturday, Sep 11, 2021 - 09:13 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-9/11 ਦੀ 20ਵੀਂ ਬਰਸੀ ਨੂੰ ਮੁੱਖ ਰੱਖਦਿਆਂ ਕੈਲੀਫੋਰਨੀਆ ਦੇ ਸਮੂਹ ਪੰਜਾਬੀ ਟਰੱਕ ਡਰਾਈਵਰ ਵੀਰਾਂ ਨੇ ਫਰਿਜ਼ਨੋ ਸ਼ਹਿਰ ਦੇ ਫਾਇਰ ਫਾਈਟਰਾਂ ਨੂੰ ਡਾਊਨ-ਟਾਊਨ ਦੇ ਮੇਨ ਫਾਇਰ ਹੈੱਡ-ਕੁਆਟਰ ਵਿਖੇ ਫ੍ਰੀ ਬਰੇਕਫਾਸਟ ਅਤੇ ਲੰਚ ਖਵਾਕੇ ਉਨ੍ਹਾਂ ਦੀ ਸਰਵਿਸ ਨੂੰ ਸਲਿਊਟ ਕੀਤਾ ਅਤੇ ਇਸ ਮੌਕੇ ਪੰਜਾਬੀ ਟਰੱਕ ਬੁਲਾਰੇ ਨੇ ਕਿਹਾ ਕਿ ਜੇਕਰ ਫ਼ਾਇਰ ਫਾਈਟਰ ਆਪਣੀ ਜਾਨ ਤੇ ਖੇਡਕੇ ਅੱਗ ਦੀਆਂ ਲਪਟਾਂ ਅੱਗੇ ਹਿੱਕ ਡਾਹਕੇ ਆਮ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰਦੇ ਹਨ, ਤਾਂ ਹੀ ਅਸੀਂ ਆਪਣੇ ਘਰਾਂ 'ਚ ਚੈਨ ਦੀ ਨੀਂਦ ਸਾਉਂਦੇ ਹਾਂ।
ਇਹ ਵੀ ਪੜ੍ਹੋ : ਕਾਬੁਲ ਹਮਲੇ 'ਚ ਮਾਰੇ ਗਏ ਅਮਰੀਕੀ ਸੈਨਿਕਾਂ ਦਾ ਕੀਤਾ 'ਪਰਪਲ ਹਾਰਟਜ਼' ਮੈਡਲ ਨਾਲ ਸਨਮਾਨ
ਇਸ ਮੌਕੇ ਫ਼ਾਇਰ ਚੀਫ਼ ਕੈਰੀ ਹਿੱਲ ਡੌਨਸ ਨੇ ਸਮੂਹ ਪੰਜਾਬੀ ਟਰੱਕ ਡਰਾਈਵਰ ਵੀਰਾਂ ਦਾ ਇਸ ਅਨੋਖੇ ਗਿੱਫਟ ਲਈ ਸ਼ੁਕਰੀਆ ਅਦਾ ਕੀਤਾ। ਇਸ ਮੌਕੇ ਪੰਜਾਬੀ ਟਰੱਕ ਡਰਾਈਵਰ ਸੈਕਰਾਮੈਟੋ ,ਸਟਾਕਟਨ, ਮਨਟਿਕਾ, ਲਵਿਗਸਟਨ, ਡਲਹਾਈ, ਫੁਨਟਾਨਾ, ਬੇਕਰਸਫੀਲਡ, ਫੌਲਰ, ਫਰਿਜ਼ਨੋ, ਕਲੋਵਸ ਆਦਿ ਸ਼ਹਿਰਾਂ ਤੋਂ ਪਹੁੰਚੇ ਹੋਏ ਸਨ। ਇਸ ਸਮਾਗਮ ਦੀ ਕਵਰੇਜ਼ ਲਈ ਟਰੱਕ ਵੀਰਾਂ ਨੇ ਸਮੁੱਚੇ ਪੰਜਾਬੀ ਮੀਡੀਆ ਦਾ ਕਵਰੇਜ਼ ਲਈ ਸ਼ੁਕਰੀਆ ਅਦਾ ਕੀਤਾ। ਇਸ ਮੌਕੇ ਪੰਜਾਬੀ ਰੇਡੀਓ ਯੂ.ਐੱਸ.ਏ. ਦੀ ਟੀਮ ਉਚੇਚੇ ਤੌਰ 'ਤੇ ਪਹੁੰਚੀ ਹੋਈ ਸੀ। ਸਮਾਪਤੀ ਮੌਕੇ ਆਏ ਹੋਏ ਸਾਰੇ ਟਰੱਕ ਭਰਾਵਾਂ ਨੇ ਲੰਚ ਕੀਤਾ ਅਤੇ ਆਉਣ ਵਾਲੇ ਪ੍ਰੋਗਰਾਮਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ।
ਇਹ ਵੀ ਪੜ੍ਹੋ : 21 ਅਮਰੀਕੀ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢਿਆ ਗਿਆ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।