ਫਰਾਂਸ ''ਚ ਇਕ ਵਿਅਕਤੀ ਨੇ ਤਿੰਨ ਪੁਲਸ ਅਧਿਕਾਰੀਆਂ ''ਤੇ ਚਾਕੂ ਤੇ ਗੋਲੀ ਨਾਲ ਕੀਤਾ ਹਮਲਾ
Friday, May 28, 2021 - 08:41 PM (IST)
ਪੈਰਿਸ-ਫਰਾਂਸ 'ਚ ਸ਼ੁੱਕਰਵਾਰ ਨੂੰ ਇਕ ਅਣਜਾਣ ਹਮਲਾਵਰ ਨੇ ਇਕ ਥਾਣੇ 'ਚੇ ਪੁਲਸ ਅਧਿਕਾਰੀ ਨੂੰ ਚਾਕੂ ਮਾਰਿਆ ਅਤੇ ਦੋ ਹੋਰ ਅਧਿਕਾਰੀਆਂ ਨੂੰ ਗੋਲੀ ਮਾਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਨੂੰ ਫੜ ਲਿਆ ਗਿਆ ਹੈ। ਹਮਲੇ ਦਾ ਸਪੱਸ਼ਟ ਕਾਰਣ ਪਤਾ ਨਹੀਂ ਚੱਲ ਪਾਇਆ ਹੈ। ਫਰਾਂਸ ਦੀ ਰਾਸ਼ਟਰੀ ਪੁਲਸ ਸੇਵਾ ਨੇ ਦੱਸਿਆ ਕਿ ਗ੍ਰਿਫਤਾਰੀ ਦੌਰਾਨ ਹਮਲਾਵਰ ਗੰਭੀਰ ਜ਼ਖਮੀ ਹੋ ਗਿਆ। ਉਸ ਦੀ ਪਛਾਣ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ-ਕੋਰੋਨਾ ਕਾਰਣ ਬ੍ਰਿਟੇਨ ਤੋਂ ਫਰਾਂਸ ਆ ਰਹੇ ਲੋਕਾਂ ਲਈ ਜ਼ਰੂਰੀ ਹੋਇਆ ਇਹ ਨਿਯਮ
ਪੁਲਸ ਨੇ ਕਿਹਾ ਕਿ ਤਿੰਨੋਂ ਪੁਲਸ ਅਧਿਕਾਰੀ ਜ਼ਖਮੀ ਹੋ ਗਏ। ਹਾਲਾਂਕਿ, ਕਿਸੇ ਦੀ ਵੀ ਜਾਨ ਨੂੰ ਖਤਰਾ ਨਹੀਂ ਹੈ। ਪੁਲਸ ਸੇਵਾ ਮੁਤਾਬਕ ਲਾ ਚੈਪੇ-ਸੁਰ-ਐਡ੍ਰੇ ਦੇ ਨੇਤੇਸ ਉਪ ਨਗਰ 'ਚ ਸਥਿਤ ਥਾਣੇ 'ਚ ਮਹਿਲਾ ਅਧਿਕਾਰੀ ਨੂੰ ਚਾਕੂ ਮਾਰਨ ਤੋਂ ਬਾਅਦ ਹਮਲਾਵਰ ਨੇ ਆਪਣੀ ਬੰਦੂਕ ਲਈ ਅਤੇ ਉਥੋਂ ਭੱਜ ਗਿਆ। ਫਰਾਂਸ ਪੁਲਸ ਨੇ ਸ਼ੱਕੀ ਨੂੰ ਲੱਭਣ ਲਈ ਹੈਲੀਕਾਪਟਰ ਅਤੇ 200 ਤੋਂ ਵਧੇਰੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ। ਉਸ ਦਾ ਪਤਾ ਚੱਲਣ ਤੋਂ ਬਾਅਦ ਅਧਿਕਾਰੀ ਉਸ ਨੂੰ ਫੜਨ ਗਏ ਤਾਂ ਉਸ ਨੇ ਉਨ੍ਹਾਂ 'ਤੇ ਗੋਲੀਆਂ ਚਲਾਈਆਂ।
ਇਹ ਵੀ ਪੜ੍ਹੋ-ਹੁਣ ਕੁੱਤਿਆਂ ਤੋਂ ਇਨਸਾਨਾਂ 'ਚ ਫੈਲਿਆ ਕੋਰੋਨਾ ਵਾਇਰਸ ਦਾ ਇਹ ਵੈਰੀਐਂਟ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।