ਇੱਥੇ ਹਰ ਮਰਦ ਦੇ ਜ਼ਬਰਦਸਤੀ ਕਰਵਾਏ ਜਾਂਦੇ ਹਨ 2 ਵਿਆਹ, ਮਨ੍ਹਾ ਕਰਨ ’ਤੇ ਮਿਲਦੀ ਹੈ ਸਖ਼ਤ ਸਜ਼ਾ

Monday, Aug 15, 2022 - 04:26 PM (IST)

ਇੱਥੇ ਹਰ ਮਰਦ ਦੇ ਜ਼ਬਰਦਸਤੀ ਕਰਵਾਏ ਜਾਂਦੇ ਹਨ 2 ਵਿਆਹ, ਮਨ੍ਹਾ ਕਰਨ ’ਤੇ ਮਿਲਦੀ ਹੈ ਸਖ਼ਤ ਸਜ਼ਾ

ਨਵੀਂ ਦਿੱਲੀ/ਇਰੀਟ੍ਰੀਆ (ਏਜੰਸੀ)- ਉਂਝ ਤਾਂ ਦੁਨੀਆ ਭਰ ’ਚ ਕਿਸੇ ਵੀ ਇਨਸਾਨ ਨੂੰ ਇਕ ਵਿਆਹ ਕਰਨ ਦੀ ਕਾਨੂੰਨੀ ਮਾਨਤਾ ਹੁੰਦੀ ਹੈ ਪਰ ਦੁਨੀਆ ’ਚ ਕੁਝ ਦੇਸ਼ ਜਾਂ ਸਥਾਨ ਅਜਿਹੇ ਹਨ, ਜਿੱਥੇ ਇਕ ਨਹੀਂ, ਸਗੋਂ 2 ਵਿਆਹ ਕਰਨ ਦਾ ਰਿਵਾਜ਼ ਹੈ। ਇੰਨਾ ਹੀ ਨਹੀਂ ਉੱਥੇ ਦੂਸਰਾ ਵਿਆਹ ਕਰਨ ਲਈ ਪੁਰਸ਼ਾਂ ਨਾਲ ਜ਼ਬਰਦਸਤੀ ਵੀ ਕੀਤੀ ਜਾਂਦੀ ਹੈ, ਯਾਨੀ ਜੇਕਰ ਪੁਰਸ਼ ਨਾ ਮੰਨੇ ਤਾਂ ਉਸ ਨੂੰ ਦੂਜਾ ਵਿਆਹ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਜੇਕਰ ਕੋਈ ਪੁਰਸ਼ ਦੂਜਾ ਵਿਆਹ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਉਸ ਨੂੰ ਸਖ਼ਤ ਸਜ਼ਾ ਵੀ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਭਾਰਤ ਵਾਸੀਆਂ ਨੂੰ ਦਿੱਤੀਆਂ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ

ਦਰਅਸਲ, ਅਸੀਂ ਗੱਲ ਕਰ ਰਹੇ ਹਾਂ ਅਫ਼ਰੀਕਾ ਮਹਾਂਦੀਪ ਦੇ ਇਕ ਦੇਸ਼ ਦੀ, ਜਿੱਥੇ ਹਰ ਪੁਰਸ਼ ਨੂੰ 2 ਪਤਨੀਆਂ ਰੱਖਣ ਦਾ ਅਨੋਖਾ ਕਾਨੂੰਨ ਹੈ। ਅਫਰੀਕੀ ਦੇਸ਼ ਇਰੀਟ੍ਰੀਆ ’ਚ ਹਰ ਪੁਰਸ਼ ਨੂੰ 2 ਵਿਆਹ ਕਰਨੇ ਹੁੰਦੇ ਹਨ, ਕਿਉਂਕਿ ਇਸ ਦੇਸ਼ ’ਚ 2 ਵਿਆਹ ਕਰਵਾਉਣੇ ਲਾਜ਼ਮੀ ਹਨ। ਇਹੀ ਨਹੀਂ, ਜੇਕਰ ਕੋਈ ਪੁਰਸ਼ 2 ਪਤਨੀਆਂ ਨਹੀਂ ਰੱਖਦਾ ਹੈ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ, ਸਜ਼ਾ ਦੇ ਤੌਰ ’ਤੇ ਉਸ ਨੂੰ ਜੇਲ੍ਹ ’ਚ ਵੀ ਡੱਕ ਦਿੱਤਾ ਜਾਂਦਾ ਹੈ। ਇਸ ਅਨੋਖੇ ਕਾਨੂੰਨ ਦਾ ਕਾਰਨ ਇਹ ਹੈ ਕਿ ਇਰੀਟ੍ਰੀਆ ’ਚ ਪੁਰਸ਼ਾਂ ਦੀ ਗਿਣਤੀ ਔਰਤਾਂ ਦੀ ਗਿਣਤੀ ਨਾਲੋਂ ਬਹੁਤ ਘੱਟ ਹੈ, ਇਸ ਦੀ ਮੁੱਖ ਵਜ੍ਹਾ ਇਥੋਪੀਆ ਨਾਲ ਹੋਇਆ ਘਰੇਲੂ ਯੁੱਧ ਹੈ। ਪੁਰਸ਼ਾਂ ਦੇ 2 ਵਿਆਹ ਕਰਨ ਦੇ ਕਾਨੂੰਨ ਤੋਂ ਇਲਾਵਾ ਔਰਤਾਂ ਨੂੰ ਲੈ ਕੇ ਵੀ ਇਕ ਸਖ਼ਤ ਕਾਨੂੰਨ ਬਣਾਇਆ ਗਿਆ ਹੈ। ਇਸ ਕਾਨੂੰਨ ਦੇ ਤਹਿਤ ਉੱਥੇ ਰਹਿਣ ਵਾਲੀਆਂ ਔਰਤਾਂ ਆਪਣੇ ਪਤੀ ਦੇ ਦੂਜੇ ਵਿਆਹ ’ਚ ਰੁਕਾਵਟ ਜਾਂ ਕਿਸੇ ਵੀ ਤਰ੍ਹਾਂ ਦੀ ਅੜਚਣ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕਰ ਸਕਦੀਆਂ, ਜੇਕਰ ਉਹ ਅਜਿਹਾ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ: ਆਜ਼ਾਦੀ ਦੇ 75 ਸਾਲ: ਭਾਰਤ ਲਈ ਪੁਲਾੜ ਤੋਂ ਆਇਆ ਖ਼ਾਸ ਸੰਦੇਸ਼ (ਵੀਡੀਓ)

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News