ਜਿਹੜੀਆਂ ਜਮਾਤਾਂ 'ਚ ਕੁੜੀਆਂ ਨੇ ਪੜ੍ਹਨਾ ਸੀ, ਉੱਥੇ ਤਾਲਿਬਾਨ ਲੜਾਕੇ AK-47 ਨਾਲ ਨੱਚਦੇ ਆਏ ਨਜ਼ਰ (ਵੀਡੀਓ)

Sunday, May 15, 2022 - 11:59 AM (IST)

ਕਾਬੁਲ (ਬਿਊਰੋ): ਅਫਗਾਨਿਸਤਾਨ ਦੇ ਲੋਕ ਆਪਣੇ ਮੌਲਿਕ ਅਧਿਕਾਰਾਂ ਲਈ ਲੜ ਰਹੇ ਹਨ। ਤਾਲਿਬਾਨ ਨੇ ਪਿਛਲੇ ਸਾਲ ਕਾਬੁਲ 'ਤੇ ਕਬਜ਼ਾ ਕਰਨ ਤੋਂ ਬਾਅਦ ਵੱਡੇ ਵਾਅਦੇ ਕੀਤੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਸੰਗਠਨ ਦਾ ਨਵਾਂ ਸ਼ਾਸਨ ਪਿਛਲੀ ਸਰਕਾਰ ਨਾਲੋਂ ਵਧੇਰੇ ਉਦਾਰਵਾਦੀ ਹੋਵੇਗਾ। ਕੁਝ ਦਿਨਾਂ ਬਾਅਦ ਉਹਨਾਂ ਦੇ ਇਹਨਾਂ ਦਾਅਵਿਆਂ ਦੀ ਪੋਲ ਖੁੱਲ੍ਹਣੀ ਸ਼ੁਰੂ ਹੋ ਗਈ। ਹਾਲ ਹੀ ਵਿਚ ਤਾਲਿਬਾਨ ਨੇ ਕੁੜੀਆਂ ਦੇ ਸਕੂਲ ਜਾਣ 'ਤੇ ਪਾਬੰਦੀ ਲਗਾ ਦਿੱਤੀ ਹੈ। ਸਕੂਲਾਂ-ਕਾਲਜਾਂ ਦੇ ਜਿਹੜੇ ਕਮਰਿਆਂ ਵਿਚ ਸਕੂਲੀ ਵਿਦਿਆਰਥਣਾਂ ਨੇ ਬੈਠ ਕੇ ਪੜ੍ਹਨਾ-ਲਿਖਣਾ ਸੀ, ਉੱਥੇ ਤਾਲਿਬਾਨੀ ਲੜਾਕੇ ਬੰਦੂਕਾਂ ਲਹਿਰਾਉਂਦੇ ਹੋਏ ਨੱਚ ਰਹੇ ਹਨ।

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ 'ਚ ਤਾਲਿਬਾਨ ਲੜਾਕੇ ਏਕੇ-47 ਫੜੇ ਹੋਏ ਡਾਂਸ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਲਿਖਿਆ ਹੈ ਕਿ ਕੁੜੀਆਂ ਦੇ ਸਕੂਲ ਬੰਦ ਕਰਨ ਤੋਂ ਬਾਅਦ ਤਾਲਿਬਾਨੀ ਉਹਨਾਂ ਦੇ ਸਕੂਲਾਂ 'ਚ ਕਲਾਸ ਰੂਮਾਂ 'ਚ ਨੱਚ ਰਹੇ ਹਨ। ਇਹ ਕਲਾਸਰੂਮ ਪੂਰਬੀ ਅਫਗਾਨਿਸਤਾਨ ਦੇ ਨੂਰਿਸਤਾਨ ਸੂਬੇ ਦੇ ਵੀਗੇਲ ਹਾਈ ਸਕੂਲ ਦਾ ਹੈ। ਵੀਡੀਓ 'ਚ ਚਾਰ ਲੜਾਕਿਆਂ ਨੂੰ ਬੰਦੂਕਾਂ ਨਾਲ ਦੇਖਿਆ ਜਾ ਸਕਦਾ ਹੈ ਜਦਕਿ ਪੰਜਵਾਂ ਵਿਅਕਤੀ ਵੀਡੀਓ ਬਣਾ ਰਿਹਾ ਹੈ।

 

6ਵੀਂ ਜਮਾਤ ਤੋਂ ਉੱਪਰ ਦੀਆਂ ਵਿਦਿਆਰਥਣਾਂ ਨੂੰ ਸਕੂਲ ਆਉਣ ਦੀ ਮਨਾਹੀ
ਤਾਲਿਬਾਨ ਨੇ ਮਾਰਚ ਵਿੱਚ ਕੁੜੀਆਂ ਦੀ ਉੱਚ ਸਿੱਖਿਆ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ। ਅਫਗਾਨਿਸਤਾਨ ਵਿੱਚ ਹੁਣ ਛੇਵੀਂ ਜਮਾਤ ਤੋਂ ਉੱਪਰ ਦੀਆਂ ਕੁੜੀਆਂ ਨੂੰ ਸਕੂਲਾਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਫ਼ੈਸਲੇ ਦੇ ਨਾਲ ਤਾਲਿਬਾਨ ਨੇ ਅੰਤਰਰਾਸ਼ਟਰੀ ਭਾਈਚਾਰੇ ਨਾਲ ਕੀਤੇ ਇੱਕ ਵੱਡੇ ਵਾਅਦੇ ਨੂੰ ਤੋੜ ਦਿੱਤਾ ਹੈ ਕਿ ਉਹ ਔਰਤਾਂ ਅਤੇ ਕੁੜੀਆਂ ਦੇ ਅਧਿਕਾਰਾਂ ਨੂੰ ਘੱਟ ਨਹੀਂ ਕਰਨਗੇ। ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇੱਹ ਫ਼ੈਸਲਾ ਲਿਆ।

ਪੜ੍ਹੋ ਇਹ ਅਹਿਮ ਖ਼ਬਰ- ਉੱਤਰੀ ਕੋਰੀਆ 'ਚ ਕੋਵਿਡ-19 ਦਾ ਕਹਿਰ ਜਾਰੀ, 15 ਹੋਰ ਲੋਕਾਂ ਦੀ ਮੌਤ

ਉੱਧਰ ਅੰਤਰਰਾਸ਼ਟਰੀ ਭਾਈਚਾਰਾ ਤਾਲਿਬਾਨ ਨੇਤਾਵਾਂ ਨੂੰ ਜਲਦੀ ਤੋਂ ਜਲਦੀ ਸਕੂਲ ਖੋਲ੍ਹਣ ਅਤੇ ਔਰਤਾਂ ਨੂੰ ਉਨ੍ਹਾਂ ਦੇ ਜਨਤਕ ਅਧਿਕਾਰ ਦੇਣ ਦੀ ਅਪੀਲ ਕਰ ਰਿਹਾ ਹੈ। ਤਾਲਿਬਾਨ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਸਾਰੇ "ਵਿਦਿਆਰਥੀਆਂ" ਨੂੰ ਸਕੂਲ ਆਉਣ ਲਈ ਕਿਹਾ ਹੈ। ਤਾਲਿਬਾਨ ਪ੍ਰਸ਼ਾਸਨ ਦੇ ਬਾਹਰੀ ਸਬੰਧਾਂ ਦੇ ਅਧਿਕਾਰੀ ਵਾਹਿਦੁੱਲਾ ਹਾਸ਼ਮੀ ਨੇ ਕਿਹਾ ਕਿ ਲੀਡਰਸ਼ਿਪ ਨੇ ਇਹ ਫ਼ੈਸਲਾ ਨਹੀਂ ਕੀਤਾ ਹੈ ਕਿ ਕੁੜੀਆਂ ਨੂੰ ਕਦੋਂ ਅਤੇ ਕਿਵੇਂ ਸਕੂਲ ਵਾਪਸ ਜਾਣ ਦਿੱਤਾ ਜਾਵੇਗਾ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News