ਚੀਨ ਦੇ ਸ਼ਿੰਘਾਈ ’ਚ ਪੈਸੇ ਦੇ ਕੇ ਵੀ ਨਹੀਂ ਮਿਲ ਰਿਹਾ ਜ਼ਰੂਰੀ ਸਾਮਾਨ, ਲੋਕਾਂ ਨੇ ਅਪਨਾਇਆ ਸਦੀਆਂ ਪੁਰਾਣਾ ਤਰੀਕਾ

Saturday, Apr 16, 2022 - 09:38 AM (IST)

ਚੀਨ ਦੇ ਸ਼ਿੰਘਾਈ ’ਚ ਪੈਸੇ ਦੇ ਕੇ ਵੀ ਨਹੀਂ ਮਿਲ ਰਿਹਾ ਜ਼ਰੂਰੀ ਸਾਮਾਨ, ਲੋਕਾਂ ਨੇ ਅਪਨਾਇਆ ਸਦੀਆਂ ਪੁਰਾਣਾ ਤਰੀਕਾ

ਨਵੀਂ ਦਿੱਲੀ (ਇੰਟਰਨੈਸ਼ਨਲ ਡੈਸਕ)- ਚੀਨ ਵਿਚ ਲਗਭਗ 25 ਮਿਲੀਅਨ ਭਾਵ ਢਾਈ ਕਰੋੜ ਦੀ ਆਬਾਦੀ ਵਾਲੇ ਸ਼ਹਿਰ ਸ਼ਿੰਘਾਈ ’ਚ ਸਖ਼ਤ ਲਾਕਡਾਊਨ ਲਗਾ ਹੋਇਆ ਹੈ, ਜਿਸ ਕਾਰਨ ਵਪਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਰੋਜ਼ਗਾਰ ਵੀ ਠੱਪ ਹਨ। ਅਜਿਹੇ ਵਿਚ ਦੈਨਿਕ ਮਜ਼ਦੂਰੀ ਕਰ ਕੇ ਆਪਣੀ ਭੁੱਖ ਮਿਟਾਉਣ ਵਾਲੇ ਲੋਕਾਂ ਲਈ ਸੰਕਟ ਦੀ ਸਥਿਤੀ ਬਣ ਗਈ ਹੈ। ਲੋਕਾਂ ਕੋਲ ਖਾਣ-ਪੀਣ ਦਾ ਸਾਮਾਨ ਖ਼ਤਮ ਹੁੰਦਾ ਜਾ ਰਿਹਾ ਹੈ ਅਤੇ ਪੈਸੇ ਦੇ ਕੇ ਵੀ ਉਨ੍ਹਾਂ ਨੂੰ ਸਾਮਾਨ ਨਹੀਂ ਮਿਲ ਰਿਹਾ ਹੈ। ਅਜਿਹੇ ਵਿਚ ਲੰਬੇ ਸਮੇਂ ਤੱਕ ਮਹਾਮਾਰੀ ਦੌਰਾਨ ਲਾਕਡਾਊਨ ਵਿਚਾਲੇ ਸ਼ਿੰਘਾਈ ਵਿਚ ਲੋਕਾਂ ਨੇ ਖਾਣ-ਪੀਣ ਦੀਆਂ ਚੀਜ਼ਾਂ ਦੀ ਇੰਤਜਾਮ ਕਰਨ ਦਾ ਸਦੀਆਂ ਪੁਰਾਣਾ ਤਰੀਕਾ ਅਪਨਾਇਆ ਹੈ, ਜਿਸਨੂੰ ਮੌਜੂਦਾ ਸਮੇਂ ਵਿਚ ਕਮੋਡਿਟੀ ਐਕਸਚੇਂਜ ਕਿਹਾ ਜਾਂਦਾ ਹੈ। ਕਮੋਡਿਟੀ ਐਕਸਚੇਂਜ ਵਿਚ ਸਾਮਾਨ ਦੀ ਖ਼ਰੀਦ ਲਈ ਪੈਸੇ ਦੀ ਵਰਤੋਂ ਨਹੀਂ ਹੁੰਦੀ ਹੈ। ਇਸ ਵਿਚ ਲੋਕ ਸਾਮਾਨ ਦੇ ਬਦਲੇ ਸਾਮਾਨ ਦਾ ਲੈਣ-ਦੇਣ ਕਰਦੇ ਹਨ।

ਇਹ ਵੀ ਪੜ੍ਹੋ: ਨਿਊਯਾਰਕ 'ਚ ਬਜ਼ੁਰਗ ਸਿੱਖਾਂ 'ਤੇ ਹੋਏ ਹਮਲੇ ਦੇ ਮਾਮਲੇ 'ਚ 19 ਸਾਲਾ ਨੌਜਵਾਨ ਗ੍ਰਿਫ਼ਤਾਰ

ਲੈਣ-ਦੇਣ ਵਿਚ ਸਬਜ਼ੀਆਂ ਤੋਂ ਲੈ ਕੇ ਸ਼ਰਾਬ ਤੱਕ ਮੁਹੱਈਆ
ਸ਼ਹਿਰ ਦੇ ਸਖ਼ਤ ਕੋਵਿਡ ਲਾਕਡਾਊਨ ਨੇ ਭੋਜਨ ਅਤੇ ਦੈਨਿਕ ਲੋੜਾਂ ਦੀ ਖ਼ਰੀਦ ਨੂੰ ਇਕ ਸੰਘਰਸ਼ ਬਣਾ ਦਿੱਤਾ ਹੈ, ਜਿਸਨੂੰ ਪੈਸੇ ਨਾਲ ਵੀ ਹੱਲ ਨਹੀਂ ਕੀਤਾ ਜਾ ਸਕਦਾ ਹੈ। ਲੋਕ ਕਮੋਡਿਟੀ ਐਕਸਚੇਂਜ ਦਾ ਸਹਾਰਾ ਲੈ ਰਹੇ ਹਨ। ਸਬਜ਼ੀਆਂ ਲਈ ਗੁਆਂਢੀਆਂ ਨੂੰ ਆਈਸਕ੍ਰੀਮ, ਕੇਕ ਲਈ ਸ਼ਰਾਬ ਤੱਕ ਆਫ਼ਰ ਕੀਤੇ ਜਾ ਰਹੇ ਹਨ। ਸ਼ਿੰਘਾਈ ਵਿਚ ਲੋਕ ਵੀਚੈਟ ਗਰੁੱਪ ਵਿਚ ਉਨ੍ਹਾਂ ਚੀਜ਼ਾਂ ਦਾ ਜ਼ਿਕਰ ਕਰਦੇ ਹਨ, ਜੋ ਉਨ੍ਹਾਂ ਨੂੰ ਚਾਹੀਦੀਆਂ ਹੁੰਦੀਆਂ ਹਨ ਅਤੇ ਉਸਦੇ ਬਦਲੇ ਵਿਚ ਜੋ ਉਨ੍ਹਾਂ ਕੋਲ ਹੈ ਉਸਦੀ ਜਾਣਕਾਰੀ ਸ਼ੇਅਰ ਕਰਦੇ ਹਨ। ਇਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਉਸ ਨੇ ਲਾਕਡਾਊਨ ਤੋਂ ਪਹਿਲਾਂ ਬਹੁਤ ਸਾਰੇ ਟਿਸ਼ੂ ਪੇਪਰ ਖ਼ਰੀਦੇ ਸਨ, ਜਿਸਦੇ ਬਦਲੇ ਵਿਚ ਉਹ ਭੋਜਨ ਚਾਹੁੰਦਾ ਸੀ। ਇਸ ਆਫਰ ਨੂੰ ਉਸਨੇ ਵੀਚੈਟ ’ਤੇ ਪਾਇਆ। ਉਸਨੇ ਦੱਸਿਆ ਕਿ ਉਸਨੂੰ 5 ਮਿੰਟ ਦੇ ਅੰਦਰ ਗੁਆਂਢੀਆਂ ਦੇ ਬ੍ਰੇਜਡ ਬੀਫ ਤੋਂ ਲੈ ਕੇ ਮਸਾਲੇਦਾਰ ਸਿਚੁਆਨ ਤੱਕ ਦੇ ਨੂਡਲ ਦੀ ਪੇਸ਼ਕਸ਼ ਕੀਤੀ ਗਈ।

ਇਹ ਵੀ ਪੜ੍ਹੋ: ਕੈਨੇਡੀਅਨ ਆਗੂ ਜਗਮੀਤ ਸਿੰਘ ਨੇ ਭਾਰਤ 'ਚ ਮੁਸਲਮਾਨਾਂ ਨੂੰ ਲੈ ਕੇ ਜਤਾਈ ਚਿੰਤਾ, PM ਮੋਦੀ ਨੂੰ ਕੀਤੀ ਅਪੀਲ

ਇੰਝ ਕਰ ਰਹੇ ਹਨ ਲੋਕ ਲੋੜਾਂ ਪੂਰੀਆਂ
ਲਾਕਡਾਊਨ ਦੌਰਾਨ ਵਿਸ਼ੇਸ਼ ਤੌਰ ’ਤੇ ਮੰਗੇ ਜਾਣ ਵਾਲੀਆਂ ਖਾਣ ਵਾਲੀਆਂ ਚੀਜ਼ਾਂ ਵਿਚ ਤਾਜ਼ੇ ਫਲ ਅਤੇ ਸਬਜ਼ੀਆਂ ਹਨ, ਜਿਨ੍ਹਾਂ ਨੂੰ ਸਪਲਾਈ ਦੇ ਰੁਕਾਵਟ ਅਤੇ ਵਧਦੀ ਮੰਗ ਕਾਰਨ ਆਨਲਾਈਨ ਗ੍ਰਾਸਰੀ ਨਾਲ ਖਰੀਦਣਾ ਮੁਸ਼ਕਲ ਹੋ ਗਿਆ ਹੈ। ਉੱਚ ਮੰਗ ਵਿਚ ਹੋਰ ਸਾਮਾਨਾਂ ਵਿਚ ਡਾਇਪਰ ਅਤੇ ਬੇਬੀ ਫਾਰਮੂਲੇ ਸ਼ਾਮਲ ਹਨ। ਮੀਡੀਆ ਰਿਪੋਰਟ ਮੁਤਾਬਕ 12 ਮਹੀਨੇ ਦੇ ਬੱਚੇ ਨਾਲ ਸ਼ਿੰਘਾਈ ਸਥਿਤ ਇਕ ਨਿਵੇਸ਼ ਪ੍ਰਬੰਧਕ ਨੇ ਹਾਲ ਹੀ ਵਿਚ ਸਬਜ਼ੀਆਂ ਅਤੇ ਦਹੀ ਲਈ ਇਕ ਗੁਆਂਢੀ ਨਾਲ ਲਾਕਡਾਊਨ ਤੋਂ ਪਹਿਲਾਂ ਖਰੀਦੇ ਗਏ ਬੱਚੇ ਫਾਰਮੂਲੇ ਦੇ ਤਿੰਨ ਕਨਸਤਰਾਂ ਦਾ ਕਾਰੋਬਾਰ ਕੀਤਾ। ਲਾਕਡਾਊਨ ਵਿਚ ਸਥਾਨਕ ਨਿਵਾਸੀ ਹੁਣ ਨਕਦੀ ਦੇ ਲੈਣ-ਦੇਣ ’ਤੇ ਨਿਰਭਰ ਨਹੀਂ ਰਹਿਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ: ਚੀਨ ਦੀ ਕਰਤੂਤ : ਪਾਕਿ ਦੀ ਲੈਬ ’ਚ ਬਣਾ ਰਿਹੈ ਕੋਰੋਨਾ ਤੋਂ ਵੀ ਘਾਤਕ ਜੈਵਿਕ ਹਥਿਆਰ

ਪੈਸੇ ਦਾ ਕੋਈ ਮੁੱਲ ਨਹੀਂ ਰਹਿ ਗਿਆ
ਦਰਅਸਲ, ਕਈ ਨਿਵਾਸੀਆਂ ਦਾ ਕਹਿਣਾ ਹੈ ਕਿ ਉਹ ਪੈਸੇ ਲੈਣ ਦੀ ਥਾਂ ਕਿਸੇ ਨੂੰ ਸਾਮਾਨ ਦੇਣਾ ਪਸੰਦ ਕਰੇਦ ਹਨ, ਜੋ ਉਨ੍ਹਾਂ ਦੇ ਮੌਜੂਦਾ ਹਾਲਾਤਾਂ ਵਿਚ ਬਹੁਤ ਉਪਯੋਗੀ ਨਹੀਂ ਹੈ। ਸ਼ਿੰਘਾਈ ਵਿਚ ਇਕ ਛੋਟੀ ਸਮੱਗਰੀ ਨਿਰਮਾਣ ਫਰਮ ਦੀ ਮਾਲਕ ਸਟੇਫਨੀ ਜੀ ਨੇ ਕਿਹਾ ਕਿ ਪੈਸੇ ਦਾ ਮੁੱਲ ਨਹੀਂ ਰਹਿ ਗਿਆ ਹੈ। ਉਸਨੇ ਹੈਮ ਅਤੇ ਬੀਅਰ ਤੋਂ ਲੈ ਕੇ ਫਲ ਅਤੇ ਡੇਸਰਟ ਤੱਕ ਕਮੋਡਿਟੀ ਐਕਸਚੇਂਜ ਦਾ ਕਾਰੋਬਾਰ ਕੀਤਾ ਹੈ। ਦੂਸਰੇ ਪਾਸੇ ਚੰਗੇ ਸਬੰਧ ਅਤੇ ਸੰਪਰਕ ਪਹਿਲਾਂ ਤੋਂ ਕਿਤੇ ਜ਼ਿਆਦਾ ਅਹਿਮ ਹੋ ਗਏ ਹਨ। ਜ਼ਿਕਰਯੋਗ ਹੈ ਕਿ ਜ਼ਿਆਦਾ ਇਨਫੈਕਟਿਡ ਓਮੀਕ੍ਰੋਨ ਵੇਰੀਐਂਟ ਦੇ ਪ੍ਰਸਾਰ ਨੂੰ ਰੋਕਣ ਦੇ ਉਦੇਸ਼ ਨਾਲ ਸ਼ਹਿਰ ਵਿਚ ਵਿਆਪਕ ਪਾਬੰਦੀ ਹੁਣ ਆਪਣੇ ਤੀਸਰੇ ਹਫਤੇ ਵਿਚ ਦਾਖਲ ਹੋ ਰਹੀ ਹੈ।

ਇਹ ਵੀ ਪੜ੍ਹੋ: ਰੇਹਮ ਨੇ ਇਮਰਾਨ ਖਾਨ 'ਤੇ ਲਈ ਚੁਟਕੀ, ਦਿ ਕਪਿਲ ਸ਼ਰਮਾ ਸ਼ੋਅ 'ਚ ਸਿੱਧੂ ਦੀ ਥਾਂ ਲੈ ਸਕਦੇ ਹਨ ਸਾਬਕਾ PM (ਵੀਡੀਓ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News