ਕੈਨੇਡਾ 'ਚ ਇਸ ਦਿਮਾਗੀ ਬੀਮਾਰੀ ਨੇ ਦਿੱਤੀ ਦਸਤਕ, ਹੁਣ ਤੱਕ 5 ਦੀ ਮੌਤ ਤੇ 43 ਲੋਕ ਹੋਏ ਇਨਫੈਕਟਡ

Friday, Apr 02, 2021 - 03:34 AM (IST)

ਕੈਨੇਡਾ 'ਚ ਇਸ ਦਿਮਾਗੀ ਬੀਮਾਰੀ ਨੇ ਦਿੱਤੀ ਦਸਤਕ, ਹੁਣ ਤੱਕ 5 ਦੀ ਮੌਤ ਤੇ 43 ਲੋਕ ਹੋਏ ਇਨਫੈਕਟਡ

ਟੋਰਾਂਟੋ - 'ਮੈਡ ਕਾਓ ਡਿਜ਼ੀਜ' ਜਿਹੀ ਇਕ ਰਹੱਸਮਈ ਦਿਮਾਗੀ ਬੀਮਾਰੀ ਨਾਲ ਲੋਕਾਂ ਵਿਚ ਦਹਿਸ਼ਤ ਫੈਲੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬੀਮਾਰੀ ਨਾਲ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 43 ਲੋਕ ਇਨਫੈਕਟਡ ਹੋਏ ਹਨ। ਮੀਡੀਆ ਰਿਪੋਰਟ ਮੁਤਾਬਕ ਦੁਰਲੱਭ ਅਤੇ ਘਾਤਕ ਦਿਮਾਗੀ ਵਿਕਾਰ ਹੈ, ਜਿਸ ਨੂੰ 'ਕਰੂਟਜ਼ਫੇਲਟ-ਜੈਕੋਬ ਰੋਗ' ਜਾਂ ਸੀ. ਜੇ. ਡੀ. ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਾਲ 2021 ਵਿਚ ਇਸ ਬੀਮਾਰੀ ਦੇ ਹੁਣ ਤੱਕ 6 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ।

ਮੈਡ ਕਾਓ ਡਿਜ਼ੀਜ ਤੋਂ ਅਲੱਗ ਹੈ ਇਹ ਬੀਮਾਰੀ
ਦੋਹਾਂ ਬੀਮਾਰੀਆਂ ਵਿਚ ਸਮਾਨਤਾ ਹੋਣ ਦੇ ਬਾਵਜੂਦ ਕੈਨੇਡਾ ਦੇ ਕਈ ਮਾਹਿਰਾਂ ਨੇ ਸੀ. ਜੇ. ਡੀ. ਨੂੰ ਮੈਡ ਕਾਓ ਡਿਜ਼ੀਜ ਤੋਂ ਅਲੱਗ ਬੀਮਾਰੀ ਦੱਸਿਆ ਹੈ। ਕੈਨੇਡਾ ਦੇ ਨਿਊ ਬ੍ਰੰਸਵਿਕ ਦੇ ਸਿਹਤ ਅਧਿਕਾਰੀ ਹੁਣ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਬੀਮਾਰੀ ਨਾਲ 43 ਲੋਕ ਇਨਫੈਕਟਡ ਹੋਏ ਹਨ। ਇਸ ਤੋਂ ਇਲਾਵਾ ਉਹ ਇਸ ਨੂੰ ਵੀ ਜਾਣਨ ਦਾ ਯਤਨ ਕਰ ਰਹੇ ਹਨ ਕਿ ਇਹ ਅਣਪਛਾਤੀ ਨਿਊਰੋਲਾਜ਼ਿਕਲ ਬੀਮਾਰੀ ਕੀ ਹੈ? ਜਿਸ ਨੇ ਇੰਨੀ ਤੇਜ਼ੀ ਨਾਲ ਲੋਕਾਂ ਨੂੰ ਇਨਫੈਕਟਡ ਕੀਤਾ ਹੈ।

ਇਹ ਵੀ ਪੜੋ - ਲੈਂਗਿੰਕ ਸਮਾਨਤਾ 'ਤੇ UN ਦੀ ਵੀਡੀਓ 'ਚ ਸ਼ਾਮਲ ਕੀਤਾ ਗਿਆ 'ਗੁਰੂ ਗ੍ਰੰਥ ਸਾਹਿਬ' ਦਾ ਸ਼ਲੋਕ (ਵੀਡੀਓ)

PunjabKesari

ਹੁਣ ਤੱਕ 5 ਲੋਕਾਂ ਦੀ ਮੌਤ
ਕੈਨੇਡਾ ਦੇ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਇਸ ਬੀਮਾਰੀ ਕਾਰਣ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੈਨੇਡਾ ਦੀ ਮੀਡੀਆ ਰਿਪੋਰਟ ਮੁਤਾਬਕ ਪਹਿਲੀ ਵਾਰ ਇਹ ਬੀਮਾਰੀ ਸਾਲ 2015 ਵਿਚ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਪਿਛਲੇ ਕੁਝ ਸਾਲਾਂ ਵਿਚ ਇਸ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। 2020 ਵਿਚ ਇਸ ਦੇ 24 ਮਾਮਲੇ ਸਨ। 2021 ਵਿਚ ਹੁਣ ਤੱਕ 6 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਬਟ੍ਰੇਂਡ ਦੇ ਮੇਅਰ ਯਵਨ ਗੋਡਿਨ ਨੇ ਕਿਹਾ ਕਿ ਇਲਾਕੇ ਦੇ ਲੋਕ ਇਸ ਨਵੀਂ ਬੀਮਾਰੀ ਤੋਂ ਕਾਫੀ ਚਿੰਤਤ ਹੈ।

ਇਹ ਵੀ ਪੜੋ UAE 'ਚ ਲੋਕਾਂ ਨੂੰ ਹੁਣ ਤੋਂ 'April Fool' ਬਣਾਉਣਾ ਪੈ ਸਕਦੈ ਮਹਿੰਗਾ, ਇਸ ਸਜ਼ਾ ਦਾ ਕੀਤੇ ਐਲਾਨ

ਲੋਕਾਂ ਵਿਚ ਫੈਲੀ ਦਹਿਸ਼ਤ
ਮੇਅਰ ਨੇ ਕਿਹਾ ਕਿ ਸਾਡੇ ਸ਼ਹਿਰ ਦੇ ਲੋਕ ਪਰੇਸ਼ਾਨ ਹਨ, ਉਹ ਪੁੱਛ ਰਹੇ ਹਨ ਕਿ ਇਹ ਬੀਮਾਰੀ ਕੀ ਮੀਟ ਖਾਣ ਕਾਰਣ ਹੋ ਰਹੀ ਹੈ? ਕੀ ਇਹ ਇਨਫੈਕਸ਼ਨ ਹੈ? ਇਸ ਬੀਮਾਰੀ ਦੇ ਕਾਰਣਾਂ ਬਾਰੇ ਸਾਨੂੰ ਜਿੰਨੀ ਜਲਦੀ ਹੋ ਸਕੇ ਉਨੀਂ ਜਲਦੀ ਜਾਣਕਾਰੀ ਚਾਹੀਦੀ ਹੈ। ਕੈਨੇਡਾ ਦੇ ਸਾਇੰਸਦਾਨ ਇਸ ਬੀਮਾਰੀ ਨਾਲ ਜੁੜੇ ਟੈਸਟ ਅਤੇ ਰਿਸਰਚ ਦਾ ਕੰਮ ਜ਼ੋਰ-ਸ਼ੋਰ ਨਾਲ ਕਰ ਰਹੇ ਹਨ। ਨਿਊਰੋਲਾਜਿਸਟ ਡਾ. ਨੀਲ ਕੈਸ਼ਮੈਨ ਨੇ ਦੱਸਿਆ ਕਿ ਇਹ ਬੀਮਾਰੀ ਕਰੂਟਡਫੇਲਟ-ਜੈਕੋਬ ਰੋਗ ਨਹੀਂ ਹੈ।

ਇਹ ਵੀ ਪੜੋ 'ਵੈਕਸੀਨ ਪਾਸਪੋਰਟ' ਲਾਂਚ ਕਰਨ 'ਚ ਅਮਰੀਕਾ ਦੇ ਇਸ ਸੂਬੇ ਨੇ ਮਾਰੀ ਬਾਜ਼ੀ, ਮਿਲਣਗੇ ਇਹ ਫਾਇਦੇ

PunjabKesari

ਬੀਮਾਰੀ ਨਾਲ ਜੁੜੇ ਸਵਾਲਾਂ ਦੀ ਭਾਲ ਕਰ ਰਹੇ ਸਾਇੰਸਦਾਨ
ਸਾਇੰਸਦਾਨਾਂ ਨੇ ਦੱਸਿਆ ਕਿ ਇਹ ਬੀਮਾਰੀ ਇੰਨੀ ਜਟਿਲ ਹੈ ਕਿ ਸਾਨੂੰ ਇਸ ਦੇ ਲਈ ਕਈ ਸਾਰੇ ਟੈਸਟ ਕਰਨ ਪੈ ਰਹੇ ਹਨ। ਕੈਸ਼ਮੈਨ ਅਤੇ ਮਾਹਿਰਾਂ ਦੀ ਇਕ ਟੀਮ ਇਸ ਬੀਮਾਰੀ ਨਾਲ ਜੁੜੇ ਸਭ ਸਵਾਲਾਂ ਦੇ ਜਵਾਬ ਲੱਭਣ ਵਿਚ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਅਸੀਂ ਕੋਈ ਸਮਾਂ ਸੀਮਾ ਨਹੀਂ ਦੇ ਸਕਦੇ ਕਿ ਇਸ ਨਾਲ ਜੁੜੇ ਰਹੱਸਾਂ ਤੋਂ ਕਦੋਂ ਪਰਦਾ ਉਠ ਸਕੇਗਾ। ਕੈਸ਼ਮੈਨ ਨੇ ਸਥਾਨਕ ਲੋਕਾਂ ਨੂੰ ਆਪਣੇ ਆਮ ਦਿਨ ਦੀ ਰੂਟੀਨ ਨੂੰ ਜਾਰੀ ਰੱਖਣ ਅਤੇ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ।

ਇਹ ਵੀ ਪੜੋ ਚੀਨੀ ਵਿਅਕਤੀ ਨੇ 900 ਡਿਗਰੀ Temp. 'ਤੇ ਤਪਣ ਵਾਲੀ ਭੱਠੀ 'ਚ ਮਾਰੀ ਛਾਲ, ਹੋਇਆ ਧਮਾਕਾ

ਮੈਡ ਕਾਓ ਡਿਜ਼ੀਜ ਕੀ ਹੈ
ਮੈਡ ਕਾਓ ਡਿਜ਼ੀਜ ਗਊ ਜਾਂ ਗਊ ਨਾਲ ਜੁੜੇ ਪਸ਼ੂਆਂ ਵਿਚ ਹੋਣ ਵਾਲਾ ਇਕ ਰੋਗ ਹੈ। ਇਸ ਨੂੰ ਬੋਵਿਨ ਸਪਾਜਿੰਫਾਰਮ ਐਨਸੇਫੈਲੋਪੈਥੀ (ਬੀ. ਐੱਸ. ਈ.) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਇਕ ਅਸਧਾਰਨ ਪ੍ਰੋਟੀਨ ਕਾਰਣ ਪਸ਼ੂਆਂ ਵਿਚ ਫੈਲਣ ਵਾਲਾ ਇਕ ਘਾਤਕ ਨਿਊਰੋਲਾਜਿਕਲ ਰੋਗ ਹੈ ਜੋ ਦਿਮਾਗ ਅਤੇ ਰੀੜ ਦੀ ਹੱਡੀ ਨੂੰ ਖਤਮ ਕਰ ਦਿੰਦਾ ਹੈ। ਬੀਮਾਰੀ ਦੀ ਪਛਾਣ ਪਹਿਲੀ ਵਾਰ 1986 ਵਿਚ ਗ੍ਰੇਟ ਬ੍ਰਿਟੇਨ ਵਿਚ ਹੋਈ ਸੀ। ਹਾਲਾਂਕਿ ਖੋਜਕਾਰਾਂ ਦਾ ਦਾਅਵਾ ਹੈ ਕਿ ਇਸ ਦੀ ਸ਼ੁਰੂਆਤ 1970 ਤੋਂ ਹੀ ਹੋ ਗਈ ਸੀ।

ਇਹ ਵੀ ਪੜੋ ਚੀਨ ਨੇ ਬਣਾਇਆ 'ਪਣਡੁੱਬੀਆਂ ਦਾ ਦੇਵਤਾ', ਇਨ੍ਹਾਂ ਮਿਜ਼ਾਈਲਾਂ ਨਾਲ ਦੁਨੀਆ 'ਚ ਮਚਾ ਸਕਦੈ ਤਬਾਹੀ


author

Khushdeep Jassi

Content Editor

Related News