ਬ੍ਰਿਟੇਨ ’ਚ ਡੇਢ ਮਹੀਨਿਆਂ ਤੋਂ ਹੜਤਾਲ, ਭਾਰਤੀ ਡਾਕਟਰਾਂ ਦੇ ਹਵਾਲੇ ਲੋਕਾਂ ਦਾ ਇਲਾਜ

Monday, Jan 30, 2023 - 01:06 PM (IST)

ਬ੍ਰਿਟੇਨ ’ਚ ਡੇਢ ਮਹੀਨਿਆਂ ਤੋਂ ਹੜਤਾਲ, ਭਾਰਤੀ ਡਾਕਟਰਾਂ ਦੇ ਹਵਾਲੇ ਲੋਕਾਂ ਦਾ ਇਲਾਜ

ਲੰਡਨ (ਬਿਊਰੋ)– ਬ੍ਰਿਟੇਨ ’ਚ ਇਨ੍ਹੀਂ ਦਿਨੀਂ ਭਾਰਤੀ ਡਾਕਟਰ ਮਸੀਹਾ ਬਣੇ ਹੋਏ ਹਨ। ਇਥੇ ਸਿਹਤ ਮੁਲਾਜ਼ਮਾਂ ਦੀ ਡੇਢ ਮਹੀਨਿਆਂ ਤੋਂ ਚੱਲ ਰਹੀ ਹੜਤਾਲ ਕਾਰਨ ਦੇਸ਼ ਵਾਸੀਆਂ ਦਾ ਇਲਾਜ ਭਾਰਤੀ ਡਾਕਟਰਾਂ ਦੇ ਹਵਾਲੇ ਹੈ। ਸਰਕਾਰੀ ਸਿਹਤ ਸੇਵਾ (NHS) ਮੁਲਾਜ਼ਮ ਤਨਖ਼ਾਹ ਵਧਾਉਣ ਲਈ ਹੜਤਾਲ ’ਤੇ ਹਨ।

NHS ’ਚ 1.15 ਲੱਖ ਭਾਰਤੀ ਡਾਕਟਰ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਹੜਤਾਲ ’ਤੇ ਸ਼ਾਮਲ ਨਹੀਂ ਹਨ। ਇਸ ਨਾਲ ਕੰਮ ਦਾ ਬੋਝ ਇਨ੍ਹਾਂ ਡਾਕਟਰਾਂ ਤੇ ਨਰਸਾਂ ’ਤੇ ਪੈ ਰਿਹਾ ਹੈ। ਕੰਟਰੈਕਟ ’ਚ ਹਫ਼ਤੇ ’ਚ 40 ਘੰਟਿਆਂ ਦੀ ਸ਼ਿਫਟ ਹੈ।

ਖ਼ਾਸ ਗੱਲ ਇਹ ਹੈ ਕਿ ਬ੍ਰਿਟੇਨ ਦੇ ਪਿੰਡਾਂ, ਛੋਟੇ ਕਸਬਿਆਂ, ਪੱਛੜੇ ਇਲਾਕਿਆਂ ’ਚ ਬ੍ਰਿਟਿਸ਼ ਡਾਕਟਰ ਕੰਮ ਨਹੀਂ ਕਰਦੇ। ਸਿਰਫ ਭਾਰਤੀ ਡਾਕਟਰ ਹੀ ਉਥੇ ਜਾਂਦੇ ਹਨ। ਕਾਮਿਆਂ, ਖਾਨ ਮਜ਼ਦੂਰਾਂ ਦੀਆਂ ਬਸਤੀਆਂ ’ਚ ਭਾਰਤੀ ਡਾਕਟਰ ਹੀ ਜਾ ਕੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਵੇਲਸ ਦੀ ਰੋਂਡਾ ਵੈਲੀ ਕਮਜ਼ੋਰ ਵਰਗ ਦੀ ਬਸਤੀ ਹੈ, ਜਿਥੇ 73 ਫ਼ੀਸਦੀ ਡਾਕਟਰ ਭਾਰਤੀ ਹਨ।

ਇਹ ਖ਼ਬਰ ਵੀ ਪੜ੍ਹੋ : ਚੀਨ ਦੇ ਉੱਤਰ-ਪੱਛਮੀ ਸ਼ਿਨਜਿਆਂਗ ਖੇਤਰ 'ਚ ਭੂਚਾਲ ਦੇ ਤੇਜ਼ ਝਟਕੇ ਕੀਤੇ ਗਏ ਮਹਿਸੂਸ

ਬ੍ਰਿਟੇਨ ’ਚ 70 ਲੱਖ ਮਰੀਜ਼ ਡਾਕਟਰ ਕੋਲੋਂ ਸਮਾਂ ਮਿਲਣ ਦੇ ਇੰਤਜ਼ਾਰ ’ਚ ਹਨ। ਹਸਪਤਾਲ ’ਚ ਬੈੱਡ ਲਈ ਇੰਤਜ਼ਾਰ 2011 ਦੇ ਮੁਕਾਬਲੇ ’ਚ 2019 ’ਚ ਅੱਠ ਗੁਣਾ ਵੱਧ ਗਿਆ ਹੈ। ਇਸ ਸਮਾਂ ਹੱਦ ’ਚ ਇਲੈਕਟਿਵ ਕੇਅਰ ਲਈ 18 ਹਫ਼ਤੇ ਤੋਂ ਵੱਧ ਦਾ ਇੰਤਜ਼ਾਰ ਕਰਨ ਵਾਲੇ ਤਿੰਨ ਗੁਣਾ ਵੱਧ ਗਏ।

ਹੜਤਾਲ ਕਾਰਨ ਭਾਰਤੀ ਡਾਕਟਰਾਂ ਨੂੰ ਰੋਜ਼ 12 ਘੰਟੇ ਜਾਂ ਜ਼ਿਆਦਾ ਡਿਊਟੀ ਕਰਨੀ ਪੈ ਰਹੀ ਹੈ। ਕਈ ਭਾਰਤੀ ਡਾਕਟਰਾਂ ਦਾ ਕਹਿਣਾ ਹੈ ਕਿ ਕੰਮ ਦੇ ਦਬਾਅ ’ਚ ਉਨ੍ਹਾਂ ਦੀ ਦਿਮਾਗੀ ਤੇ ਭਾਵਨਾਮਤਕ ਸਿਹਤ ’ਤੇ ਬੁਰਾ ਅਸਰ ਪੈ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News