ਆਸਟ੍ਰੇਲੀਆ ਦੇ ਇਸ ਕਬਰਸਤਾਨ ''ਚ ਹੁੰਦੀ ਹੈ ਡਿਨਰ ਪਾਰਟੀ ਤੇ ਸੰਗੀਤ ਸਮਾਰੋਹ

11/20/2017 4:20:12 PM

ਐਡੀਲੇਡ (ਬਿਊਰੋ)— ਸ਼ਮਸ਼ਾਨ ਜਾਂ ਕਬਰਸਤਾਨ ਦਾ ਨਾਂ ਸੁਣਦੇ ਹੀ ਮਨ ਵਿਚ ਅਜੀਬ ਡਰ ਮਹਿਸੂਸ ਹੋਣ ਲੱਗਦਾ ਹੈ। ਅਜਿਹਾ ਇਸ ਲਈ ਕਿਉਂਕਿ ਕਬਰਸਤਾਨ ਨੂੰ ਲੈ ਕੇ ਸਾਡੇ ਮਨ ਵਿਚ ਉਸ ਦੀ ਅਜਿਹੀ ਹੀ ਡਰਾਉਣੀ ਤਸਵੀਰ ਬਣੀ ਹੋਈ ਹੈ ਪਰ ਆਸਟ੍ਰੇਲੀਆ ਦੇ ਕੁਝ ਲੋਕਾਂ ਨੇ ਕਬਰਸਤਾਨ ਦੇ ਇਕ ਅਕਸ ਨੂੰ ਬਦਲਣ ਦੀ ਜ਼ਿੰਮੇਵਾਰੀ ਚੁੱਕੀ ਹੈ।
ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਵਿਚ 'ਵੇਸਟ ਟੈਰੇਸ' ਨਾਂ ਦਾ ਇਕ ਕਬਰਸਤਾਨ ਹੈ, ਜਿਸ ਨੂੰ ਇਨੀਂ ਦਿਨੀਂ ਇਕ ਪਿਕਨਿਕ ਸਥਾਨ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਕਬਰਸਤਾਨ ਦੀ ਦੇਖਭਾਲ ਕਰਨ ਵਾਲਾ ਵਿਭਾਗ ਇਨੀਂ ਦਿਨੀਂ ਇੱਥੇ ਇਕ ਖਾਸ ਤਰ੍ਹਾਂ ਦਾ ਓਲਿਵ ਓਇਲ (ਜੈਤੂਨ ਦਾ ਤੇਲ) ਵੇਚ ਰਿਹਾ ਹੈ, ਜੋ ਇਸ ਜਗ੍ਹਾ ਲੱਗੇ ਸੈਂਕੜੇ ਸਾਲ ਪੁਰਾਣੇ ਰੁੱਖਾਂ ਨਾਲ ਬਣਿਆ ਹੈ। ਇਸ ਦੇ ਇਲਾਵਾ ਇਸ ਕਬਰਸਤਾਨ ਨੂੰ ਹਰਿਆ-ਭਰਿਆ ਬਣਾਇਆ ਜਾ ਰਿਹਾ ਹੈ। ਇੱਥੇ ਆਉਣ ਵਾਲੇ ਲੋਕਾਂ ਲਈ ਆਕਰਸ਼ਕ ਚੀਜ਼ਾਂ ਅਤੇ ਖਾਣ-ਪੀਣ ਦਾ ਸਾਮਾਨ ਵੇਚਣ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ। ਕਬਰਸਤਾਨ ਦੀ 180ਵੀਂ ਵਰ੍ਹੇਗੰਢ ਦੇ ਮੌਕੇ 'ਤੇ ਕੁਝ ਲੋਕਾਂ ਨੇ ਓਲਿਵ ਓਇਲ ਖਰੀਦਿਆ।
ਇਸ ਵਿਭਾਗ ਦੇ ਅਧਿਕਾਰੀ ਰੌਬਰਟ ਪਿਟ ਨੇ ਕਿਹਾ,''ਮੌਤ ਨੂੰ ਵੇਚਣਾ ਕਾਫੀ ਮੁਸ਼ਕਲ ਹੈ ਕਿਉਂਕਿ ਇਸ ਨੂੰ ਕੋਈ ਵੀ ਖਰੀਦਣਾ ਨਹੀਂ ਚਾਹੁੰਦਾ।'' ਉਨ੍ਹਾਂ ਨੇ ਕਿਹਾ,''ਹਾਲਾਂਕਿ ਇੱਥੇ ਓਲਿਵ ਓਇਲ ਜਿਹੀਆਂ ਚੀਜ਼ਾਂ ਵੇਚ ਕੇ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਸ ਜਗ੍ਹਾ ਦੀਆਂ ਕਈ ਖਾਸ ਵਿਸ਼ੇਸ਼ਤਾਵਾਂ ਹਨ। ਅਸੀਂ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਉਣਾ ਚਾਹੁੰਦੇ ਹਾਂ ਕਿ ਇਹ ਸਿਰਫ ਮਰੇ ਹੋਏ ਲੋਕਾਂ ਨੂੰ ਦਫਨਾਉਣ ਦੀ ਜਗ੍ਹ੍ਹਾ ਨਹੀਂ ਬਲਕਿ ਸ਼ਹਿਰ ਦਾ ਇਕ ਇਤਿਹਾਸਿਕ ਸਥਲ ਹੈ।'' 
ਟੂਰਿਸਟ ਸਪਾਟ ਵਿਚ ਤਬਦੀਲ ਹੋ ਰਹੇ ਹਨ ਹੋਰ ਵੀ ਕਬਰਸਤਾਨ
ਸ਼ਹਿਰ ਦੇ ਇਕ ਇਤਿਹਾਸਕਾਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਪਹਿਲ ਦੱਸਦੀ ਹੈ ਕਿ ਲੋਕ ਇਸ ਨਜ਼ਰੀਏ ਨਾਲ ਅੱਗੇ ਵੱਧਣਾ ਚਾਹੁੰਦੇ ਹਨ ਕਿ ਕਬਰਸਤਾਨ ਸਿਰਫ ਮੁਰਦਿਆਂ ਦੇ ਰਹਿਣ ਦੀ ਜਗ੍ਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਦੇ ਕੁਝ ਹੋਰ ਕਬਰਸਤਾਨ ਵੀ ਟੂਰਿਸਟ ਸਪਾਟ ਵਿਚ ਤਬਦੀਲ ਕੀਤੇ ਜਾ ਰਹੇ ਹਨ। ਇਨ੍ਹਾਂ ਥਾਵਾਂ 'ਤੇ ਪ੍ਰਦਰਸ਼ਨੀ, ਬਾਈਕ ਦੌੜ ਜਿਹੇ ਇਵੈਂਟ ਆਯੋਜਿਤ ਕੀਤੇ ਜਾਂਦੇ ਹਨ, ਜਿਸ ਨਾਲ ਆਮ ਤੌਰ 'ਤੇ ਮਨਹੂਸ ਮੰਨੀਆਂ ਜਾਣ ਵਾਲੀਆਂ ਇਨ੍ਹਾਂ ਥਾਵਾਂ 'ਤੇ ਆ ਕੇ ਲੋਕ ਚੰੰਗਾ ਸਮਾਂ ਗੁਜਾਰ ਸਕਦੇ ਹਨ।
ਡਿਨਰ ਦਾ ਵੀ ਕੀਤਾ ਜਾਂਦਾ ਹੈ ਆਯੋਜਨ
ਕਬਰਸਤਾਨ ਦੀ ਦੇਖਭਾਲ ਕਰਨ ਵਾਲਾ ਵਿਭਾਗ ਇਨ੍ਹਾਂ ਥਾਵਾਂ 'ਤੇ ਲੋਕਾਂ ਲਈ ਖਾਸ ਡਿਨਰ ਦਾ ਆਯੋਜਨ ਕਰਦਾ ਹੈ। ਇਸ ਡਿਨਰ ਦੀ ਥੀਮ ਨੂੰ ਦਾ ਨਾਂ ਦਿੱਤਾ ਜਾਂਦਾ ਹੈ। ਇਸ ਆਯੋਜਨ ਵਿਚ ਆਉਣ ਵਾਲੇ ਲੋਕ ਭੋਜਨ ਦਾ ਮਜਾ ਲੈਣ ਦੇ ਨਾਲ ਹੀ ਇੱਥੇ ਮੌਜੂਦ ਮਾਹਰਾਂ ਤੋਂ ਜ਼ਿੰਦਗੀ ਦੇ ਅੰਤ ਨੂੰ ਲੈ ਕੇ ਗੱਲਬਾਤ ਕਰਦੇ ਹਨ।


Related News