ਅਮਰੀਕਾ 'ਚ ਪੰਜਾਬਣ ਨੇ ਰੋ-ਰੋ ਦੱਸੇ ਆਪਣੇ ਦੁੱਖ, ਖ਼ੁਦਕੁਸ਼ੀ ਤੋਂ ਪਹਿਲਾਂ ਵੀਡੀਓ 'ਚ ਖੋਲ੍ਹੇ ਰਾਜ਼!

Wednesday, Aug 03, 2022 - 01:31 PM (IST)

ਇੰਟਰਨੈਸ਼ਨਲ ਡੈਸਕ (ਬਿਊਰੋ): ਅਮਰੀਕਾ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਇਕ ਪੰਜਾਬਣ ਨੇ ਸ਼ੇਅਰ ਕੀਤੀ ਹੈ।ਵੀਡੀਓ ਵਿਚ ਪੰਜਾਬਣ ਨੇ ਆਪਣੇ 'ਤੇ ਹੋ ਰਹੇ ਜ਼ੁਲਮਾਂ ਨੂੰ ਬਿਆਨ ਕੀਤਾ ਹੈ। ਵੀਡੀਓ ਵਿਚ ਪੰਜਾਬਣ ਰੋਂਦੇ ਹੋਏ ਦੱਸਦੀ ਹੈ ਕਿ ਅੱਜ ਮੈਂ ਖੁਦਕੁਸ਼ੀ ਕਰਨ ਦਾ ਫ਼ੈਸਲਾ ਲੈ ਲਿਆ ਹੈ। ਮੇਰੇ ਨੂੰ ਵਿਆਹ ਨੂੰ 8 ਸਾਲ ਹੋ ਚੁੱਕੇ ਹਨ।

 

ਇਸ ਦੌਰਾਨ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਪਰ ਹੁਣ ਰੋਜ਼ ਕੁੱਟ ਨਹੀਂ ਖਾਧੀ ਜਾਂਦੀ। ਪਤੀ ਰੋਜ਼ ਕੁੱਟਦਾ ਹੈ। ਮੈਨੂੰ ਆਸ ਸੀ ਕਿ ਇਕ ਦਿਨ ਉਹ ਸੁਧਰ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਪਤੀ ਦੇ ਬਹੁਤ ਸਾਰੀਆਂ ਔਰਤਾਂ ਨਾਲ ਸਬੰਧ ਹਨ। ਢਾਈ ਸਾਲ ਤੱਕ ਜਦੋਂ  ਭਾਰਤ ਵਿਚ ਸੀ ਤਾਂ ਉੱਥੇ ਵੀ ਉਸ ਦੇ ਕਈ ਔਰਤਾਂ ਨਾਲ ਅਫੇਅਰ ਹੋਏ। ਉਹ ਮੈਨੂੰ ਸ਼ਰਾਬ ਪੀ ਕੇ ਮਾਰਦਾ ਸੀ। ਦੂਜੀ ਜਨਾਨੀ ਨਾਲ ਰਹਿੰਦਾ ਸੀ। ਮੇਰੇ ਪਿਤਾ ਦੁਆਰਾ ਕੇਸ ਕਰਨ 'ਤੇ ਉਸ ਨੇ ਮੇਰੇ ਤੋਂ ਮੁਆਫ਼ੀ ਮੰਗੀ। ਮੈਂ ਉਸ ਨੂੰ ਮੁਆਫ਼ ਵੀ ਕਰ ਦਿੱਤਾ ਪਰ ਉਸ ਵਿਚ ਕੋਈ ਸੁਧਾਰ ਨਹੀਂ ਹੋਇਆ। ਅਖੀਰ ਅੱਜ ਮੈਂ ਖੁਦਕੁਸ਼ੀ ਕਰਨ ਦਾ ਫ਼ੈਸਲਾ ਲਿਆ ਹੈ। ਮੇਰੇ ਸੱਸ -ਸਹੁਰੇ ਨੇ ਵੀ ਮੇਰਾ ਸਾਥ ਨਹੀਂ ਦਿੱਤਾ। ਡੈਡੀ ਜੀ ਮੈਨੂੰ ਮੁਆਫ਼ ਕਰ ਦੇਣ। ਮੇਰੇ ਤੋਂ ਹੁਣ ਹੋਰ ਸਹਿਨ ਨਹੀਂ ਹੁੰਦਾ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News