ਜਿਸ ਦੇਸ਼ ''ਚ ਪੜ੍ਹਨਾ ਤੇ ਬੋਲਣਾ ਸਿੱਖਿਆ ਅੱਜ ਉਸ ਨੇ ਕਰ ਦਿੱਤਾ ''ਬੇਗਾਨੇ''

09/11/2017 3:17:02 PM

ਵਾਸ਼ਿੰਗਟਨ— ਜਿਹੜੇ ਪ੍ਰਵਾਸੀ ਬਚਪਨ 'ਚ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਪੁੱਜੇ ਸਨ, ਉਨ੍ਹਾਂ ਦੇ ਡੀ.ਏ.ਸੀ.ਏ. ਅਮਰੀਕੀ ਰਾਸ਼ਟਰਪਤੀ ਨੇ ਰੱਦ ਕਰ ਦਿੱਤੇ ਹਨ। ਇਸ ਨਾਲ ਲੋਕਾਂ 'ਚ ਡਰ ਦਾ ਮਾਹੌਲ ਹੈ। ਹਰ ਕੋਈ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ 'ਚ ਹੈ। ਟਰੰਪ ਦੇ ਫੈਸਲੇ ਨਾਲ 8 ਲੱਖ ਪ੍ਰਵਾਸੀ ਪ੍ਰਭਾਵਿਤ ਹੋ ਰਹੇ ਹਨ, ਜਿਨ੍ਹਾਂ 'ਚੋਂ 7000 ਭਾਰਤੀ ਹਨ। ਇੱਥੇ ਕੈਰੇਨ ਕਾਉਡੀਲੋ ਨਾਂ ਦੀ ਪ੍ਰਵਾਸੀ ਕੁੜੀ ਨੇ ਦੱਸਿਆ ਕਿ ਉਸ ਨੇ ਆਪਣੀ ਕਾਲਜ ਦੀ ਪੜ੍ਹਾਈ ਪੂਰੀ ਕਰ ਲਈ ਹੈ ਅਤੇ ਬਿਜ਼ਨੈੱਸ ਕਰ ਰਹੀ ਹੈ।

ਟਰੰਪ ਦੇ ਫੈਸਲੇ ਨਾਲ ਉਨ੍ਹਾਂ ਦੀ ਜ਼ਿੰਦਗੀ ਹਨ੍ਹੇਰੇ 'ਚ ਚਲੀ ਗਈ ਹੈ। ਇਸ ਕੁੜੀ ਨੇ ਕਿਹਾ ਕਿ ਉਹ ਖੁਦ ਤੋਂ ਜ਼ਿਆਦਾ ਆਪਣੇ ਹੋਰ ਭੈਣ-ਭਰਾਵਾਂ ਬਾਰੇ ਚਿੰਤਾ 'ਚ ਹੈ ਜੋ ਅਜੇ ਪੜ੍ਹਾਈ ਕਰ ਰਹੇ ਹਨ ਪਰ ਇੱਥੇ ਸਭ ਨਾਲ ਪਿਆਰ ਪਾ ਕੇ ਹੁਣ ਉਹ ਆਪਣੇ ਸਾਥੀਆਂ ਨੂੰ ਛੱਡ ਕੇ ਕਿਵੇਂ ਜਾਣ। ਉਨ੍ਹਾਂ ਕੋਲ ਅਜੇ ਕਮਾਈ ਦਾ ਕੋਈ ਵੀ ਸਾਧਨ ਨਹੀਂ ਹੈ। ਟਰੰਪ ਨੇ ਇਨ੍ਹਾਂ ਪ੍ਰਵਾਸੀਆਂ ਨੂੰ 'ਡਰੀਮਰਜ਼' ਭਾਵ ਸੁਪਨੇ ਦੇਖਣ ਵਾਲੇ ਕਿਹਾ ਸੀ ਪਰ ਟਰੰਪ ਨੇ ਖੁਦ ਹੀ ਉਨ੍ਹਾਂ ਦੇ ਸਾਰੇ ਸੁਪਨੇ ਚੂਰ-ਚੂਰ ਕਰ ਦਿੱਤੇ। ਇਸ ਕੁੜੀ ਨੇ ਰੋ-ਰੋ ਕੇ ਸਭ ਨੂੰ ਆਪਣੀਆਂ ਮੁਸੀਬਤਾਂ ਬਾਰੇ ਸੁਣਾਇਆ ਅਤੇ ਕਿਹਾ ਕਿ ਉਨ੍ਹਾਂ ਨੂੰ ਸਭ ਨੂੰ ਮਿਲ ਕੇ ਆਵਾਜ਼ ਚੁੱਕਣੀ ਚਾਹੀਦੀ ਹੈ।


Related News