ਇਮਰਾਨ ਇਸ ਹਫਤੇ ਕਰਨਗੇ ਤੁਰਕੀ ਦੀ ਯਾਤਰਾ

12/31/2018 4:45:35 AM

ਇਸਲਾਮਾਬਾਦ — ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 2 ਦਿਨਾਂ (3 ਅਤੇ 4 ਜਨਵਰੀ) ਦੀ ਉੱਚ ਪੱਧਰੀ ਪ੍ਰਤੀਨਿਧੀ ਮੰਡਲ ਨਾਲ ਤੁਰਕੀ ਦੀ ਯਾਤਰਾ ਕਰਨਗੇ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਬਿਆਨ 'ਚ ਆਖਿਆ ਕਿ ਖਾਨ ਤੁਰਕੀ ਦੇ ਰਾਸ਼ਟਰਪਤੀ ਰੈਸੇਪ ਤਇਬ ਐਦਰੋਗਨ ਦੇ ਸੱਦੇ 'ਤੇ ਤੁਰਕੀ ਦੀ ਯਾਤਰਾ 'ਤੇ ਜਾਣਗੇ।
ਖਾਨ ਅਤੇ ਪਾਕਿਸਤਾਨ ਦਾ ਉੱਚ ਪੱਧਰੀ ਪ੍ਰਤੀਨਿਧੀ ਮੰਡਲ ਐਦਰੋਗਨ ਨਾਲ ਬੈਠਕ ਕਰ ਦੋਹਾਂ ਦੇਸ਼ਾਂ ਦੇ 2-ਪੱਖੀ ਸਬੰਧਾਂ ਦੇ ਸਾਰੇ ਪਹਿਲੂਆਂ, ਖੇਤਰੀ ਅਤੇ ਅੰਤਰਰਾਸ਼ਟਰੀ ਸਥਿਤੀ 'ਤੇ ਸੰਖੇਪ 'ਚ ਚਰਚਾ ਕਰੇਗਾ। ਖਾਨ ਆਪਣੇ ਤੁਰਕੀ ਯਾਤਰਾ ਦੌਰਾਨ ਤੁਰਕੀ ਦੇ ਕਾਰੋਬਾਰੀਆਂ, ਨਿਵੇਸ਼ਕਾਂ ਨਾਲ ਬੈਠਕ ਕਰਨਗੇ।


Related News