ਸਹੀ ਸਮੇਂ ''ਤੇ ਖੋਲ੍ਹਾਂਗੇ ਪੱਤੇ, ਹੈਰਾਨ ਰਹਿ ਜਾਵੇਗੀ ਇਮਰਾਨ ਸਰਕਾਰ : ਮੌਲਾਨਾ

01/07/2021 1:44:51 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਵਿਰੋਧੀ ਧਿਰ ਦੇ ਗਠਜੋੜ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ (ਪੀ.ਡੀ.ਐੱਮ.) ਨੇ ਇਮਰਾਨ ਸਰਕਾਰ ਦੇ ਖਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਉਹ ਲਗਾਤਾਰ ਰੈਲੀਆਂ ਤੇ ਵਿਰੋਧ ਪ੍ਰਦਰਸ਼ਨਾਂ ਨਾਲ ਇਮਰਾਨ 'ਤੇ ਸੱਤਾ ਛੱਡਣ ਲਈ ਦਬਾਅ ਬਣਾ ਰਹੇ ਹਨ। ਇਕ ਜਨਸਭਾ ਨੂੰ ਸੰਬੋਧਿਤ ਕਰਦਿਆਂ ਪੀ.ਡੀ.ਐੱਮ. ਦੇ ਪ੍ਰਧਾਨ ਮੌਲਾਨਾ ਫਜ਼ਲੁਰ ਰਹਿਮਾਨ ਨੇ ਕਿਹਾ ਹੈ ਕਿ ਅਸੀਂ ਸਹੀ ਸਮੇਂ 'ਤੇ ਆਪਣੇ ਪੱਤੇ ਖੋਲ੍ਹਾਂਗੇ, ਜਿਸ ਨਾਲ ਇਮਰਾਨ ਸਰਕਾਰ ਹੈਰਾਨ ਰਹਿ ਜਾਵੇਗੀ ਅਤੇ ਉਸ ਦੇ ਕੋਲ ਅਸਤੀਫਾ ਦੇਣ ਦੇ ਇਲਾਵਾ ਹੋਰ ਕੋਈ ਰਸਤਾ ਨਹੀ ਬਚੇਗਾ।

ਇਸ ਤੋਂ ਪਹਿਲਾਂ ਇਕ ਰੈਲੀ ਵਿਚ ਪੀ.ਐੱਮ.ਐੱਲ.-ਐੱਨ. ਦੀ ਉਪ ਪ੍ਰਧਾਨ ਮਰਿਅਮ ਨਵਾਜ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਮਰਾਨ ਸਰਕਾਰ ਨੇ ਸਿੱਧੇ ਢੰਗ ਨਾਲ 31 ਜਨਵਰੀ ਨੂੰ ਅਸਤੀਫਾ ਨਹੀਂ ਦਿੱਤਾ ਤਾਂ ਵਿਰੋਧੀ ਧਿਰ ਸਖ਼ਤ ਫ਼ੈਸਲੇ ਲੈਣ ਤੋਂ ਪਿੱਛੇ ਨਹੀਂ ਹਟੇਗੀ। ਉਹਨਾਂ ਨੇ ਕਿਹਾ ਕਿ ਸਾਡੀਆਂ ਰੈਲੀਆਂ ਵਿਚ ਜਿਹੜੀ ਭੀੜ ਇਕੱਠੀ ਹੋ ਰਹੀ ਹੈ ਜੇਕਰ ਉਹਨਾਂ ਨੂੰ ਸਿੱਧੇ ਇਸਲਾਮਾਬਾਦ ਪਹੁੰਚਣ ਲਈ ਕਹਿ ਦਿੱਤਾ ਗਿਆ ਤਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲੁਕਣ ਦੀ ਜਗ੍ਹਾ ਨਹੀਂ ਮਿਲੇਗੀ। ਉਹਨਾਂ ਨੇ ਕਿਹਾ ਕਿ ਇਸਲਾਮਾਬਾਦ ਵਿਚ ਮਾਰਚ ਹੋ ਕੇ ਰਹੇਗਾ। ਇਸ ਦੀ ਤਾਰੀਖ਼ ਦੀ ਘੋਸ਼ਣਾ ਜਨਤਾ ਦੀ ਸਹੂਲੀਅਤ ਅਤੇ ਮੌਸਮ ਨੂੰ ਦੇਖਦੇ ਹੋਏ ਕੀਤੀ ਜਾਵੇਗੀ। 

ਪੜ੍ਹੋ ਇਹ ਅਹਿਮ ਖਬਰ- ਹਾਂਗਕਾਂਗ 'ਚ ਚੀਨ ਦੀ ਵੱਡੀ ਕਾਰਵਾਈ, 53 ਲੋਕਤੰਤਰ ਸਮਰਥਕ ਕਾਰਕੁਨ ਕੀਤੇ ਗ੍ਰਿਫ਼ਤਾਰ

ਉਹਨਾਂ ਨੇ ਮੱਛ ਕਤਲੇਆਮ ਦੀ ਵੀ ਸਖ਼ਤ ਆਲੋਚਨਾ ਕੀਤੀ। ਮਰਿਅਮ ਨਵਾਜ਼ ਨੇ ਇਮਰਾਨ ਨੂੰ ਫਰਜ਼ੀ ਅਤੇ ਅਸਮਰੱਥ ਪ੍ਰਧਾਨ ਮੰਤਰੀ ਦੱਸਿਆ।ਉੱਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਵਿਰੋਧੀ ਦਲਾਂ ਦੇ ਗਠਜੋੜ ਤੋਂ ਉਹਨਾਂ ਨੂੰ ਕੋਈ ਖਤਰਾ ਨਹੀਂ ਹੈ। ਵਿਰੋਧੀ ਦਲ ਖੁਦ ਆਪਣੀ ਮੌਤ ਮਰ ਚੁੱਕਾ ਹੈ। ਇਮਰਾਨ ਨੇ ਕਿਹਾ ਕਿ ਵਿਰੋਧੀ ਚਾਹੁੰਦੇ ਹਨ ਕਿ ਉਹਨਾਂ ਦੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਰਾਹਤ ਦਿੱਤੀ ਜਾਵੇ। ਉਹ ਅਜਿਹਾ ਕੁਝ ਵੀ ਨਹੀਂ ਕਰਨ ਜਾ ਰਹੇ ਹਨ। ਭ੍ਰਿਸ਼ਟਾਚਾਰ ਦੇ ਕਿਸੇ ਵੀ ਮਾਮਲੇ ਵਿਚ ਕਿਸੇ ਨੂੰ ਵੀ ਕੋਈ ਰਿਆਇਤ ਨਹੀਂ ਦਿੱਤੀ ਜਾਵੇਗੀ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News