ਇਮਰਾਨ ਖਾਨ ਨੇ ਧਮਕੀ ਦੇਣ ਵਾਲੇ ਅਮਰੀਕੀ ਅਧਿਕਾਰੀ ਦਾ ਕੀਤਾ ਖ਼ੁਲਾਸਾ
Monday, Apr 04, 2022 - 11:15 AM (IST)
ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਅਮਰੀਕਾ ਦੇ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਸਹਾਇਕ ਵਿਦੇਸ਼ ਮੰਤਰੀ ਡੋਨਾਲਡ ਲੂ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਸਰਕਾਰ ਨੂੰ ਧਮਕੀ ਦੇ ਰਹੇ ਹਨ। ਪਾਕਿਸਤਾਨ ਦੇ ਸਮਾਚਾਰ ਪੱਤਰ ਡਾਨ ਨੇ ਸੋਮਵਾਰ ਨੂੰ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਯੂਕ੍ਰੇਨ ਦੇ ਬੁਚਾ ਸ਼ਹਿਰ 'ਚ ਖਿਲਰੀਆਂ ਮਿਲੀਆਂ 400 ਤੋਂ ਵਧੇਰੇ ਲਾਸ਼ਾਂ, ਰੂਸ 'ਤੇ ਨਸਲਕੁਸ਼ੀ ਦਾ ਦੋਸ਼
ਰਿਪੋਰਟ ਮੁਤਾਬਕ ਖਾਨ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਨੇ ਆਪਣੇ ਦੇਸ਼ ਵਿਚ ਸਥਿਤ ਪਾਕਿਸਤਾਨ ਦੇ ਰਾਜਦੂਤ ਜ਼ਰੀਏ ਉਨ੍ਹਾਂ ਨੂੰ ਇਕ ਧਮਕੀ ਭਰਿਆ ਸੰਦੇਸ਼ ਭੇਜਿਆ ਸੀ। ਉਨ੍ਹਾਂ ਕਿਹਾ ਕਿ ਡੋਨਾਲਡ ਲੂ ਨੇ ਕਥਿਤ ਤੌਰ 'ਤੇ ਰਾਜਦੂਤ ਅਸਦ ਮਜੀਦ ਨਾਲ ਬੈਠਕ ਵਿਚ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਹ (ਸ਼੍ਰੀ ਖਾਨ) ਨੈਸ਼ਲਨ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਵਿਚ ਬਚ ਗਏ, ਤਾਂ ਪਾਕਿਸਤਾਨ ਲਈ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ: ਬਰਾਮਦ ਵਧਾਉਣ ਲਈ ਭਾਰਤੀ ਰਾਜਦੂਤਾਂ ਦੀ ਅਹਿਮ ਭੁਮਿਕਾ, ਅਮਰੀਕਾ ਨਾਲ 70 ਅਰਬ ਡਾਲਰ ਦਾ ਹੋਵੇਗਾ ਕਾਰੋਬਾਰ
ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਅਜਿਹੀਆਂ ਖ਼ਬਰਾਂ ਮਿਲੀਆਂ ਹਨ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ) ਦੇ ਅਸੰਤੁਸ਼ਟ ਨੇਤਾ ਅਮਰੀਕੀ ਦੂਤਘਰ ਗਏ ਸਨ। ਉਨ੍ਹਾਂ ਕਿਹਾ, 'ਕੀ ਕਾਰਨ ਹੈ ਕਿ ਜਿਹੜੇ ਲੋਕ ਸਾਨੂੰ ਛੱਡ ਕੇ ਚਲੇ ਗਏ ਹਨ, ਉਹ ਪਿਛਲੇ ਕੁੱਝ ਦਿਨ੍ਹਾਂ ਵਿਚ ਦੂਤਘਰ ਦੇ ਲੋਕਾਂ ਨੂੰ ਵਾਰ-ਵਾਰ ਮਿਲੇ।' ਉਨ੍ਹਾਂ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਰਾਸ਼ਟਰੀ ਸੁਰੱਖਿਆ ਪਰਿਸ਼ਦ (ਐੱਨ.ਐੱਸ.ਸੀ) ਨੇ ਇਸ ਵਿਚ ਬਾਹਰੀ ਤੱਤਾਂ ਦੇ ਸ਼ਾਮਲ ਹੋਣ ਦੀ ਨਿੰਦਾ ਕੀਤੀ ਹੈ। ਅਜਿਹੀ ਸਥਿਤੀ ਵਿਚ ਬੇਭਰੋਸਗੀ ਮਤੇ ਵਿਚ ਬਾਹਰੀ ਵੋਟਿੰਗ ਅਪ੍ਰਸੰਗਿਕ ਹੈ। ਜ਼ਿਕਰਯੋਗ ਹੈ ਕਿ ਖਾਨ ਪਿਛਲੇ ਕੁਝ ਸਮੇਂ ਤੋਂ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੀ ਸਰਕਾਰ ਦਾ ਤਖ਼ਤਾ ਪਲਟਣ ਲਈ ਕੋਈ ਵਿਦੇਸ਼ੀ ਸਾਜ਼ਿਸ਼ ਹੈ ਅਤੇ ਇਸ ਕਦਮ ਪਿੱਛੇ ਵੱਡੀ ਤਾਕਤ ਦਾ ਹੱਥ ਹੈ।
ਇਹ ਵੀ ਪੜ੍ਹੋ: ਬਾਈਡੇਨ ਨੇ 2 ਭਾਰਤੀ-ਅਮਰੀਕੀਆਂ ਨੂੰ ਅਹਿਮ ਅਹੁਦਿਆਂ ਲਈ ਕੀਤਾ ਨਾਮਜ਼ਦ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।