ਔਰਤਾਂ ਨਾਲ ਹੁੰਦੇ ਯੌਨ ਸ਼ੋਸ਼ਣ 'ਤੇ ਇਮਰਾਨ ਖਾਨ ਦਾ ਘਟੀਆ ਬਿਆਨ, ਹੋ ਰਹੀ ਆਲੋਚਨਾ

Monday, Jun 21, 2021 - 01:51 PM (IST)

ਔਰਤਾਂ ਨਾਲ ਹੁੰਦੇ ਯੌਨ ਸ਼ੋਸ਼ਣ 'ਤੇ ਇਮਰਾਨ ਖਾਨ ਦਾ ਘਟੀਆ ਬਿਆਨ, ਹੋ ਰਹੀ ਆਲੋਚਨਾ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੀ ਬਿਆਨਬਾਜ਼ੀ ਲਈ ਪੂਰੀ ਦੁਨੀਆ ਵਿਚ ਮਸ਼ਹੂਰ ਹਨ। ਇਮਰਾਨ ਨੇ ਇਕ ਵਾਰ ਫਿਰ ਔਰਤਾਂ ਦੇ ਕੱਪੜਿਆਂ ਸੰਬੰਧੀ ਇਤਰਾਜ਼ਯੋਗ ਟਿੱਪਣੀ ਕੀਤੀ ਹੈ।ਇਸ ਮਗਰੋਂ ਪਾਕਿਸਤਾਨ ਵਿਚ ਬਖੇੜਾ ਖੜ੍ਹਾ ਹੋ ਗਿਆ।ਇਸ ਤੋਂ ਪਹਿਲਾਂ ਇਮਰਾਨ ਨੇ ਭਾਰਤੀ ਫਿਲਮਾਂ ਨੂੰ ਔਰਤਾਂ ਨਾਲ ਹੁੰਦੇ ਅਪਰਾਧ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਤਾਂ ਇਕ ਵਾਰ ਪੱਛਮੀ ਦੇਸ਼ਾਂ ਦੀ ਸਭਿਅਤਾ ਨੂੰ ਔਰਤ ਅਪਰਾਧ ਨਾਲ ਜੋੜਿਆ ਸੀ। ਇਸ ਵਾਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਔਰਤਾਂ ਵੱਲੋਂ ਘੱਟ ਕੱਪੜੇ ਪਾਉਣ ਕਾਰਨ ਪੁਰਸ਼ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ।

PunjabKesari

ਇਮਰਾਨ ਖਾਨ ਦਾ ਘਟੀਆ ਬਿਆਨ
ਇਮਰਾਨ ਖਾਨ ਨੇ ਐੱਫ.ਬੀ.ਓ. ਲਈ Axios ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਜੇਕਰ ਕੋਈ ਔਰਤ ਘੱਟ ਕੱਪੜੇ ਪਾਉਂਦੀ ਹੈ ਤਾਂ ਉਸ ਦਾ ਪੁਰਸ਼ਾਂ 'ਤੇ ਅਸਰ ਪੈਂਦਾ ਹੈ। ਇਹ ਇਕ ਸਧਾਰਨ ਸਮਝ ਹੈ। ਇਮਰਾਨ ਖਾਨ ਦੇ ਇਸ ਬਿਆਨ ਦੀ ਜੰਮ ਕੇ ਆਲੋਚਨਾ ਕੀਤੀ ਜਾ ਰਹੀ ਹੈ।ਲੋਕਾਂ ਦਾ ਕਹਿਣਾ ਹੈ ਕਿ ਔਰਤਾਂ ਨੂੰ ਲੈਕੇ ਇਮਰਾਨ ਦੀ ਸੋਚ ਸ਼ੁਰੂ ਤੋਂ ਹੀ ਖਰਾਬ ਰਹੀ ਹੈ ਅਤੇ ਇਹੀ ਉਹਨਾਂ ਦੇ ਇੰਟਰਵਿਊ ਵਿਚ ਦਿਸ ਰਿਹਾ ਹੈ। 

 

ਇਮਰਾਨ ਖਾਨ ਦੇ ਬਿਆਨ ਨੂੰ ਟਵੀਟ ਕਰਦੇ ਹੋਏ ਇੰਟਰਨੈਸ਼ਨਲ ਕਮਿਸ਼ਨ ਆਫ ਜਿਊਰਿਸਟਸ ਦੀ ਸਾਊਥ ਏਸ਼ੀਆ ਦੀ ਕਾਨੂੰਨੀ ਸਲਾਹਕਾਰ ਰੀਮਾ ਓਵਰ ਨੇ ਟਵੀਟ ਕੀਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਯੌਨ ਹਿੰਸਾ ਲਈ ਕੱਪੜਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਇਹ ਕਾਫੀ ਨਿਰਾਸ਼ਾਜਨਕ ਹੈ।

ਪੜ੍ਹੋ ਇਹ ਅਹਿਮ ਖਬਰ- ਸ਼ੇਖ ਰਸ਼ੀਦ ਨੇ ਪਾਕਿ-ਅਫਗਾਨ ਬਾਰਡਰ 'ਤੇ ਕੰਡਿਆਲੀ ਤਾਰ ਲਗਾਉਣ ਸੰਬੰਧੀ ਦਿੱਤੀ ਅਹਿਮ ਜਾਣਕਾਰੀ

ਇਮਰਾਨ ਖਾਨ ਦਾ ਬਚਾਅ
ਉੱਥੇ ਇਮਰਾਨ ਖਾਨ ਦੇ ਡਿਜੀਟਲ ਮੀਡੀਆ ਬੁਲਾਰੇ ਡਾਕਟਰ ਅਰਸਲਨ ਖਾਲਿਦ ਨੇ ਉਹਨਾਂ ਦੇ ਬਿਆਨ ਦਾ ਬਚਾਅ ਕੀਤਾ ਹੈ। ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਇਮਰਾਨ ਨੇ ਸਮਾਜ ਵਿਚ ਲੋਕਾਂ ਦੇ ਨਜ਼ਰੀਏ ਨੂੰ ਦੇਖਦੇ ਹੋਏ ਅਜਿਹਾ ਬਿਆਨ ਦਿੱਤਾ ਹੈ। ਇੱਥੇ ਦੱਸ ਦਈਏ ਕਿ ਪਾਕਿਸਤਾਨ ਵਿਚ ਰੋਜ਼ਾਨਾ 11 ਔਰਤਾਂ ਨਾਲ ਯੌਨ ਅਪਰਾਧ ਹੁੰਦਾ ਹੈ ਅਤੇ ਪਿਛਲੇ 6 ਸਾਲਾਂ ਵਿਚ ਪਾਕਿਸਤਾਨ ਵਿਚ 22 ਹਜ਼ਾਰ ਔਰਤਾਂ ਨਾਲ ਬੇਰਹਿਮੀ ਭਰੂਪਰ ਯੌਨ ਹਿੰਸਾ ਕੀਤੀ ਗਈ। ਪਾਕਿਸਤਾਨ ਵਿਚ ਔਰਤ ਅਪਰਾਧ ਵਿਚ ਸ਼ਾਮਲ ਅਪਰਾਧੀਆਂ ਨੂੰ ਬਹੁਤ ਘੱਟ ਸਜ਼ਾ ਮਿਲਦੀ ਹੈ। ਪਾਕਿਸਤਾਨ ਦੀ ਗ੍ਰਹਿ ਮੰਤਰਾਲੇ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਵਿਚ ਔਰਤ ਅਪਰਾਧਾਂ ਵਿਚ ਸਜ਼ਾ ਮਿਲਣ ਦੀ ਫੀਸਦ ਸਿਰਫ 0.3 ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News