ਪਾਕਿ : ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪ੍ਰੋਗਰਾਮ ''ਚ ਜਨਤਾ ਨੇ ਘੇਰਿਆ, ਲਗਾਏ ਘੜੀ ਚੋਰ ਦੇ ਨਾਅਰੇ

Friday, Oct 28, 2022 - 11:08 AM (IST)

ਪਾਕਿ : ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪ੍ਰੋਗਰਾਮ ''ਚ ਜਨਤਾ ਨੇ ਘੇਰਿਆ, ਲਗਾਏ ਘੜੀ ਚੋਰ ਦੇ ਨਾਅਰੇ

ਇੰਟਰਨੈਸ਼ਨਲ ਡੈਸਕ—ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲਾਹੌਰ ਦੇ ਇਕ ਪ੍ਰੋਗਰਾਮ 'ਚ ਸ਼ਾਮਲ ਹੋਣ ਦੌਰਾਨ ਜਨਤਾ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਭੀੜ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਘੜੀ ਚੋਰ ਦੇ ਨਾਅਰੇ ਲਗਾਏ। ਇਮਰਾਨ ਖਾਨ ਇਸਲਾਮਾਬਾਦ ਵਿਚ ਆਪਣੀ ਇਸ ਪਾਰਟੀ ਦੇ ਇਸ ਮਾਰਚ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਉਣਾ ਚਾਹੁੰਦੇ ਹਨ।
ਲਾਹੌਰ ਦੇ ਅਵਾਨ ਤੋਂ ਰਵਾਨਾ ਹੁੰਦੇ ਹੋਏ ਲਾਹੌਰ ਦੀ ਮਸਜ਼ਿਦ ਇਕ ਨਬਵੀ 'ਤੇ ਜਦੋਂ ਇਮਰਾਨ ਸਮਰਥਕਾਂ ਦੇ ਨਾਲ ਪਹੁੰਚੇ ਤਾਂ ਭੀੜ ਅਤੇ ਵਕੀਲਾਂ ਦੇ ਇਕ ਗਰੁੱਪ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਦੇ ਖ਼ਿਲਾਫ਼ ਘੜੀ ਚੋਰ ਦੇ ਨਾਅਰੇ ਲਗਾਏ। ਤੁਹਾਨੂੰ ਦੱਸ ਦੇਈਏ ਕਿ ਇਹ ਇਲਾਕਾ ਹਮੇਸ਼ਾ ਇਮਰਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਵਿਰੋਧੀਆਂ ਦਾ ਗੜ੍ਹ ਰਿਹਾ ਹੈ, ਤੋਸ਼ਖਾਨਾ ਮਾਮਲੇ 'ਚ ਉਨ੍ਹਾਂ ਨੇ ਮਹਿੰਗੀਆਂ ਘੜੀਆਂ ਨੂੰ ਸਸਤੇ ਮੁੱਲ 'ਤੇ ਖਰੀਦ ਕੇ ਮਹਿੰਗੇ ਭਾਅ ਵਿੱਚ ਵੇਚਦੇ ਸਨ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਘਟਨਾ ਵੀਰਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ।
 


author

Aarti dhillon

Content Editor

Related News