ਇਮਰਾਨ ਖਾਨ ਮੰਗਲਵਾਰ ਨੂੰ ਪਹੁੰਚਣਗੇ ਚੀਨ

Sunday, Oct 06, 2019 - 09:48 PM (IST)

ਬੀਜਿੰਗ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਮੰਗਲਵਾਰ ਨੂੰ ਦੋ ਦਿਨਾਂ ਯਾਤਰਾ 'ਤੇ ਚੀਨ ਪਹੁੰਚਣਗੇ ਅਤੇ ਇਸ ਦੌਰਾਨ ਉਹ ਰਾਸ਼ਟਰਪਤੀ ਸ਼ੀ ਚਿਨਫਿੰਗ ਸਣੇ ਦੇਸ਼ ਦੇ ਚੋਟੀ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ ਅਤੇ ਖੇਤਰੀ ਅਤੇ ਦੋ ਪੱਖੀ ਮਹੱਤਵ ਦੇ ਮੁੱਦਿਆਂ 'ਤੇ ਚਰਚਾ ਕਰਨਗੇ। ਪਿਛਲੇ ਸਾਲ ਅਗਸਤ ਵਿਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਖਾਨ ਦੀ ਚੀਨ ਦੀ ਇਹ ਤੀਜੀ ਯਾਤਰਾ ਹੈ। ਇਸ ਯਾਤਰਾ ਦਾ ਮਹੱਤਵ ਇਸ ਲਈ ਵੀ ਹੈ ਕਿਉਂਕਿ ਇਹ ਰਾਸ਼ਟਰਪਤੀ ਸ਼ੀ ਦੀ ਪਹਿਲਾਂ ਤੋਂ ਤੈਅ ਹਾਈ ਪ੍ਰੋਫਾਈਲ ਭਾਰਤ ਯਾਤਰਾ ਤੋਂ ਕੁਝ ਦਿਨ ਪਹਿਲਾਂ ਹੋ ਰਹੀ ਹੈ।

ਅਗਲੇ ਹਫਤੇ ਹੋਣ ਵਾਲੀ ਆਪਣੀ ਭਾਰਤ ਯਾਤਰਾ ਦੌਰਾਨ ਸ਼ੀ ਚੇਨਈ ਦੇ ਮਾਮੱਲਪੁਰਮ ਵਿਚ ਦੂਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੈਰ ਰਸਮੀ ਸ਼ਿਖਰ ਸੰਮੇਲਨ ਵਿਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਖਾਨ ਮੰਗਲਵਾਰ ਨੂੰ ਚੀਨ ਆਉਣਗੇ ਜਦੋਂ ਕਿ ਉਨ੍ਹਾਂ ਦੀ ਜਾਂ ਸ਼ੀ ਦੀ ਭਾਰਤ ਯਾਤਰਾ 'ਤੇ ਹੁਣ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਪੀਪਲਜ਼ ਰਿਪਬਲਿਕ ਆਫ ਚਾਈਨਾ (ਪੀ.ਆਰ.ਸੀ.) ਦੇ 70ਵੇਂ ਸਥਾਪਨਾ ਦਿਵਸ ਨੂੰ ਮਨਾਉਣ ਲਈ ਚੀਨ ਵਿਚ ਰਾਸ਼ਟਰੀ ਦਿਵਸ ਦੀ ਛੁੱਟੀ ਦੇ ਤਹਿਤ ਇਸ ਵੇਲੇ ਇਕ ਅਕਤੂਬਰ ਤੋਂ ਇਕ ਹਫਤੇ ਤੱਕ ਛੁੱਟੀਆਂ ਮਨਾਈਆਂ ਜਾ ਰਹੀਆਂ ਹਨ। ਪਾਕਿਸਤਾਨ ਦੀ ਸਰਕਾਰ ਨਿਊਜ਼ ਏਜੰਸੀ ਏ.ਪੀ.ਪੀ. ਦੀ ਐਤਵਾਰ ਦੀ ਖਬਰ ਮੁਤਾਬਕ ਖਾਨ ਰਾਸ਼ਟਰਪਤੀ ਸ਼ੀ ਅਤੇ ਚੀਨ ਦੇ ਪ੍ਰਧਾਨ ਮੰਤਰੀ ਲੀ ਕਵਿੰਗ ਦੇ ਨਾਲ ਵੱਖ-ਵੱਖ ਮੀਟਿੰਗ ਕਰਨਗੇ ਅਤੇ ਖੇਤਰੀ ਅਤੇ ਦੋ ਪੱਖੀ ਮਹੱਤਵ ਵਾਲੇ ਮੁੱਦਿਆਂ 'ਤੇ ਚਰਚਾ ਕਰਨਗੇ।


Sunny Mehra

Content Editor

Related News