ਇਮਰਾਨ ਖਾਨ ਨੇ ਕਿਹਾ-ਭਾਰਤ ਸੱਚ ''ਚ ਸੁਤੰਤਰ ਦੇਸ਼, ਪਾਕਿ ਹੁਣ ਤੱਕ ਗੁਲਾਮ
Monday, May 30, 2022 - 06:06 PM (IST)
ਇਸਲਾਮਾਬਾਦ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਇਕ ਵਾਰ ਫਿਰ ਭਾਰਤ ਦੀ ਪ੍ਰਸ਼ੰਸਾਂ ਕਰਕੇ ਫਸ ਗਏ ਹਨ। ਇਸ ਵਾਰ ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਅੱਜ ਪਾਕਿਸਤਾਨ ਗੁਲਾਮ ਹੈ ਜਦੋਂਕਿ ਭਾਰਤ ਸੱਚ 'ਚ ਇਕ ਸੁਤੰਤਰ ਦੇਸ਼ ਹੈ। ਇਮਰਾਨ ਖਾਨ ਨੇ ਇਹ ਗੱਲ ਭਾਰਤ ਵਲੋਂ ਰੂਸ ਤੋਂ ਕੱਚਾ ਤੇਲ ਆਯਾਤ ਕਰਨ ਨੂੰ ਲੈ ਕੇ ਆਖੀ। ਪਾਕਿਸਤਾਨ ਦੀ ਮੌਜੂਦਾ ਸੰਘੀ ਗਠਬੰਧਨ ਸਰਕਾਰ ਦੀਆਂ ਕਈ ਆਲੋਚਨਾਵਾਂ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਅਮਰੀਕੀ ਗੁਲਾਮਾਂ ਨੇ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਜਦੋਂਕਿ ਭਾਰਤ ਰੂਸ ਤੋਂ ਸਸਤਾ ਤੇਲ ਖਰੀਦਿਆ ਅਤੇ ਕੀਮਤਾਂ ਘੱਟ ਕੀਤੀਆਂ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਸੁਤੰਤਰ ਹੈ ਪਰ ਅਸੀਂ (ਪਾਕਿਸਤਾਨੀ) ਗੁਲਾਮ ਹਾਂ।
ਪਾਕਿਸਤਾਨ ਤਹਿਰੀਕ-ਏ- ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਨੇ ਐਤਵਾਰ ਨੂੰ ਚਾਰਸਦਾ ਦੇ ਸ਼ੇਖਾਬਾਦਾ 'ਚ ਇਕ ਕਾਰਜਕਰਤਾ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਇਹ ਗੱਲ ਆਖੀ। ਉਨ੍ਹਾਂ ਨੇ ਸੁਤੰਤਰ ਵਿਦੇਸ਼ ਨੀਤੀ ਦਾ ਪਾਲਨ ਕਰਨ ਲਈ ਭਾਰਤੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਰਤ ਨੇ ਅਮਰੀਕੀ ਪ੍ਰਤੀਬੰਧਾਂ ਦੇ ਬਾਵਜੂਦ ਰੂਸ ਤੋਂ ਕੱਚੇ ਤੇਲ ਦਾ ਆਯਾਤ ਕੀਤਾ।
ਇਮਰਾਨ ਖਾਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਰੂਸ ਦੇ ਨਾਲ 30 ਫੀਸਦੀ ਰਿਆਇਤੀ ਦਰਾਂ 'ਤੇ ਤੇਲ ਖਰੀਦਣ ਲਈ ਇਕ ਸਮਝੌਤੇ 'ਤੇ ਹਸਤਾਖਰ ਕੀਤੇ। ਸਾਡੀ ਸਰਕਾਰ ਨੂੰ ਇਕ ਸਾਜ਼ਿਸ਼ ਦੇ ਤਹਿਤ ਹਟਾ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਤੇਜ਼ ਵਾਧੇ ਦੇ ਲਈ ਇਕ ਸੁਤੰਤਰ ਵਿਦੇਸ਼ ਨੀਤੀ ਜ਼ਰੂਰੀ ਹੈ।
ਨੌਜਵਾਨਾਂ ਨੂੰ ਇਕ ਹੋਰ ਲੰਬੇ ਮਾਰਚ ਲਈ ਤਿਆਰ ਹੋਣ ਲਈ ਕਹਿੰਦੇ ਹੋਏ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਜਲਦ ਹੀ ਆਯਾਤਿਤ ਸਰਕਾਰ ਨੂੰ ਹੇਠਾਂ ਲਿਆਉਣ ਲਈ ਇਸਲਾਮਾਬਾਦ ਵਲੋਂ ਮਾਰਚ ਕਰਨਾ ਸ਼ੁਰੂ ਕਰ ਦੇਵੇਗੀ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਪਾਰਟੀ ਦੇ ਕਾਰਜਕਰਤਾਵਾਂ ਨੂੰ ਸ਼ਾਂਤੀਪੂਰਨ ਤਰੀਕਿਆਂ ਨਾਲ ਵਾਂਝਾ ਕੀਤਾ ਗਿਆ ਤਾਂ ਉਹ ਆਪਣੇ ਅਧਿਕਾਰਾਂ ਨੂੰ ਖੋਹ ਲੈਣਗੇ। ਪੀ.ਟੀ.ਆਈ. ਪ੍ਰਮੁੱਖ ਇਮਰਾਨ ਖਾਨ ਨੇ ਚਿਤਾਵਨੀ ਦਿੱਤੀ ਕਿ ਦੇਸ਼ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ, ਗ੍ਰਹਿ ਮੰਤਰੀ ਰਾਣਾ ਸਨਾਉਲਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਹਜ਼ਮਾ ਸ਼ਹਬਾਜ਼ ਨੂੰ ਉਨ੍ਹਾਂ ਦਾ ਪਾਰਟੀ ਦੇ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਨੂੰ ਤੰਗ ਕਰਨ ਅਤੇ ਉਨ੍ਹਾਂ ਦੇ ਘਰਾਂ 'ਚ ਛਾਪੇਮਾਰੀ ਕਰਨ ਲਈ ਮੁਆਫ ਨਹੀਂ ਕਰੇਗਾ। ਉਨ੍ਹਾਂ ਨੇ ਦੋਹਰਾਇਆ ਹੈ ਕਿ ਉਨ੍ਹਾਂ ਸਭ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਜਲਦ ਹੀ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਜਾਵੇਗਾ।