ਮੇਰੀ ਰੂਸ ਫੇਰੀ ਤੋਂ ਗੁੱਸੇ ’ਚ ਹੈ ਭਾਰਤ ਦਾ ਸਮਰਥਨ ਕਰਨ ਵਾਲਾ ਇਕ ਤਾਕਤਵਰ ਮੁਲਕ: ਇਮਰਾਨ

04/02/2022 9:57:53 AM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਖ਼ਿਲਾਫ਼ ਬੇਭਰੋਸਗੀ ਮਤੇ ‘ਤੇ ਐਤਵਾਰ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਦਾ ਸਮਰਥਨ ਕਰਨ ਵਾਲਾ ਇਕ ‘ਤਾਕਤਵਰ ਦੇਸ਼’ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਕਾਤ ਲਈ ਉਨ੍ਹਾਂ ਦੀ ਹਾਲ ਹੀ ਰੂਸ ਫੇਰੀ ਕਾਰਨ ਪਾਕਿਸਤਾਨ ਤੋਂ ਨਾਰਾਜ਼ ਹੈ।

ਇਹ ਵੀ ਪੜ੍ਹੋ: ਪਾਕਿਸਤਾਨ ਦੇ PM ਇਮਰਾਨ ਖਾਨ ਦੇ ਕਤਲ ਦੀ ਸਾਜ਼ਿਸ਼, ਸੁਰੱਖਿਆ ਕੀਤੀ ਗਈ ਸਖ਼ਤ

ਇਸਲਾਮਾਬਾਦ ਸਕਿਓਰਿਟੀ ਡਾਇਲਾਗ (ISD) ਨੂੰ ਸੰਬੋਧਿਤ ਕਰਦੇ ਹੋਏ, ਖਾਨ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਲਈ ਇਕ ਸੁਤੰਤਰ ਵਿਦੇਸ਼ ਨੀਤੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਆਪਣੀ ਸਮਰੱਥਾ ਦੇ ਸਿਖ਼ਰ ਨੂੰ ਛੂਹ ਨਹੀਂ ਸਕਦਾ, ਇਸ ਦਾ ਕਾਰਨ ਦੂਜੇ ਸ਼ਕਤੀਸ਼ਾਲੀ ਦੇਸ਼ਾਂ 'ਤੇ ਨਿਰਭਰਤਾ ਦਾ 'ਸਿੰਡਰੋਮ' ਹੈ। ਉਨ੍ਹਾਂ ਕਿਹਾ, 'ਇਕ ਸੁਤੰਤਰ ਵਿਦੇਸ਼ ਨੀਤੀ ਤੋਂ ਬਿਨਾਂ ਕੋਈ ਵੀ ਦੇਸ਼ ਆਪਣੇ ਲੋਕਾਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਵਿਚ ਅਸਮਰੱਥ ਰਹਿੰਦਾ ਹੈ।' ਖਾਨ ਨੇ ਕਿਹਾ ਕਿ ਵਿਦੇਸ਼ੀ ਮਦਦ ਦੇ ਬਦਲੇ ਹੋਰ ਦੇਸ਼ਾਂ ਦੀ ਇੱਛਾ ਦੇ ਅੱਗੇ ਝੁਕਣ ਤੋਂ ਜ਼ਿਆਦਾ ਮਹੱਤਵਪੂਰਨ ਦੇਸ਼ ਦੇ ਹਿੱਤਾਂ ਨੂੰ ਉੱਚਾ ਰੱਖਦੇ ਹੋਏ ਸੁਤੰਤਰ ਫੈਸਲੇ ਲੈਣਾ ਹੈ। 

ਇਹ ਵੀ ਪੜ੍ਹੋ: ਸ੍ਰੀਲੰਕਾ 'ਚ ਮਹਿੰਗਾਈ ਖ਼ਿਲਾਫ਼ ਹਿੰਸਕ ਪ੍ਰਦਰਸ਼ਨ, 45 ਲੋਕ ਗ੍ਰਿਫ਼ਤਾਰ, ਲਗਾਇਆ ਗਿਆ ਕਰਫਿਊ

ਸਰਕਾਰੀ ਏ.ਪੀ.ਪੀ. ਨਿਊਜ਼ ਏਜੰਸੀ ਦੀ ਖ਼ਬਰ ਅਨੁਸਾਰ, ਅਮਰੀਕਾ ਵੱਲੋ ਇਸ਼ਾਰਾ ਕਰਦੇ ਹੋਏ ਖਾਨ ਨੇ ਕਿਹਾ ਕਿ ਇਕ "ਤਾਕਤਵਰ ਦੇਸ਼" ਨੇ ਉਨ੍ਹਾਂ ਦੀ ਹਾਲੀਆ ਰੂਸ ਦੀ ਯਾਤਰਾ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਉਨ੍ਹਾਂ ਕਿਹਾ, 'ਦੂਜੇ ਪਾਸੇ, ਉਹ ਆਪਣੇ ਸਹਿਯੋਗੀ ਭਾਰਤ ਦਾ ਸਮਰਥਨ ਕਰ ਰਿਹਾ ਹੈ, ਜੋ ਰੂਸ ਤੋਂ ਤੇਲ ਆਯਾਤ ਕਰਦਾ ਹੈ।' ਪ੍ਰਧਾਨ ਮੰਤਰੀ ਇਮਰਾਨ ਨੇ ਦੱਸਿਆ ਕਿ ਬ੍ਰਿਟੇਨ ਦੇ ਵਿਦੇਸ਼ ਸਕੱਤਰ ਨੇ ਕਿਹਾ ਹੈ ਕਿ ਉਹ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਦਖਲ ਨਹੀਂ ਦੇ ਸਕਦੇ ਹਨ, ਕਿਉਂਕਿ ਉਨ੍ਹਾਂ ਦੀ ਆਜ਼ਾਦ ਨੀਤੀ ਹੈ। ਉਨ੍ਹਾਂ ਨੇ ਕਿਹਾ, ‘‘ਤਾਂ ਅਸੀ ਕੀ ਹਾਂ? ਪਰ ਅਸੀਂ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾਅ ਰਹੇ।’’

ਇਹ ਵੀ ਪੜ੍ਹੋ: ਮਾਣ ਵਾਲੀ ਗੱਲ, ਭਾਰਤੀ ਮੂਲ ਦੀ ਵਿਦਿਆਰਥਣ ਦੀ ਕਲਾਕ੍ਰਿਤੀ ਅਮਰੀਕੀ ਸੰਸਦ ਭਵਨ 'ਚ ਹੋਵੇਗੀ ਪ੍ਰਦਰਸ਼ਿਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News