ਇਮਰਾਨ ਦੀ ਮਤਰੇਈ ਧੀ ਪੀ.ਟੀ.ਆਈ. ''ਚ ਹੋਈ ਸ਼ਾਮਲ
Tuesday, Aug 07, 2018 - 07:56 PM (IST)

ਇਸਲਾਮਾਬਾਦ— ਪਾਕਿਸਤਾਨ 'ਚ ਹੋਈਆਂ ਚੋਣਾਂ 'ਚ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਮੰਤਰੀ ਉਮੀਦਵਾਰ ਇਮਰਾਨ ਖਾਨ ਦੀ ਮਤਰੇਈ ਧੀ ਉਨ੍ਹਾਂ ਦੀ ਪਾਰਟੀ 'ਚ ਸ਼ਾਮਲ ਹੋ ਗਈ ਹੈ। ਇਸ ਗੱਲ ਦੀ ਪੁਸ਼ਟੀ ਪਾਕਿਸਤਾਨੀ ਮੀਡੀਆ ਚੈਨਲ ਦੇ ਹਵਾਲੇ ਤੋਂ ਹੋਈ ਹੈ। ਉਨ੍ਹਾਂ ਮੁਤਾਬਕ ਇਮਰਾਨ ਦੀ ਤੀਜੀ ਪਤਨੀ ਬੁਸ਼ਰਾ ਮਨੇਕਾ ਦੀ ਧੀ ਮੇਹਰੂ ਪੀ.ਟੀ.ਆਈ. ਨਾਲ ਰਸਮੀ ਤੌਰ 'ਤੇ ਜੁੜ ਗਈ ਹੈ। ਜਾਣਕਾਰੀ ਲਈ ਦੱਸ ਦਈਏ ਕਿ ਪਾਰਟੀ ਨੇ ਉਨ੍ਹਾਂ ਦਾ ਨਾਂ ਅਹੁਦੇ ਲਈ ਅੱਗੇ ਕੀਤਾ ਹੈ।
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪੀ.ਐੱਮ. ਅਹੁਦੇ ਦੀ ਸਹੁੰ ਚੁੱਕਣ ਦੀ ਤਰੀਕ ਦਾ ਐਲਾਨ ਕੀਤਾ ਜਾ ਚੁੱਕਾ ਹੈ ਪਰ ਵਿਰੋਧੀ ਪਾਰਟੀਆਂ ਵੱਲੋਂ ਚੁੱਕੇ ਗਏ ਕਦਮ ਨਾਲ ਹੁਣ ਪਾਕਿਸਾਤਨ ਦੀ ਰਾਜਨੀਤੀ 'ਚ ਨਵਾਂ ਮੋੜ ਦੇਖਣ ਦੀ ਉਮੀਦ ਲਗਾਈ ਜਾ ਰਹੀ ਹੈ। ਇਮਰਾਨ ਖਾਨ ਨੂੰ ਬਹੁਮਤ ਨਾ ਮਿਲਣ ਕਾਰਨ ਵਿਰੋਧੀ ਧਿਰ ਇਕੱਠਾ ਹੁੰਦਾ ਨਜ਼ਰ ਆ ਰਿਹਾ ਹੈ। ਸੱਤਾ 'ਚ ਆਉਣ ਲਈ ਇਮਰਾਨ ਦੀ ਪੀ.ਟੀ.ਆਈ. ਪਾਰਟੀ ਖਿਲਾਫ ਵਿਰੋਧੀ ਦੀਆਂ 7 ਪਾਰਟੀਆਂ ਇਕੱਠੀਆਂ ਹੋ ਗਈਆਂ ਹਨ। ਨਾਲ ਹੀ ਪ੍ਰਧਾਨ ਮੰਤਰੀ ਅਹੁਦੇ ਲਈ ਨਵਾਜ਼ ਸ਼ਰੀਫ ਦੇ ਭਰਾ ਸ਼ਹਿਬਾਜ਼ ਸ਼ਰੀਫ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਪੀ.ਟੀ.ਆਈ. ਨੂੰ ਕੁਲ 119 ਸੀਟਾਂ ਹਾਸਲ ਹੋਈਆਂ ਸਨ, ਉਥੇ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਇਮਰਾਨ ਖਾਨ ਦਾ ਨਾਂ ਸਾਹਮਣੇ ਆ ਰਿਹਾ ਸੀ। ਉਥੇ ਹੀ ਬਹੁਮਤ ਲਈ ਕੁਲ 137 ਸੀਟਾਂ ਦੀ ਲੋੜ ਸੀ। ਬਹੁਮਤ ਹਾਸਲ ਨਾ ਹੋਣ 'ਤੇ ਵਿਰੋਧੀ ਇਕੱਠੇ ਹੋ ਗਏ ਹਨ।