ਇਮਰਾਨ ਖਾਨ ਸਮੇਤ ਕਈ ਨੇਤਾਵਾਂ ਨੇ ਹਿੰਦੂ ਭਾਈਚਾਰੇ ਨੂੰ ਦਿੱਤੀ ਹੋਲੀ ਦੀ ਵਧਾਈ
Sunday, Mar 28, 2021 - 05:23 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਹਿੰਦੂ ਭਾਈਚਾਰੇ ਨੂੰ ਹੋਲੀ ਦੀ ਵਧਾਈ ਦਿੱਤੀ। ਪ੍ਰਧਾਨ ਮੰਤਰੀ ਇਮਰਾਨ ਨੇ ਟਵੀਟ ਕੀਤਾ,''ਸਾਡੇ ਹਿੰਦੂ ਭਾਈਚਾਰੇ ਨੂੰ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।''
ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਅਸਦ ਕੈਸਰ ਸਮੇਤ ਕਈ ਹੋਰ ਨੇਤਾਵਾਂ ਨੇ ਵੀ ਇਸ ਮੌਕੇ 'ਤੇ ਹਿੰਦੂ ਸਾਂਸਦਾਂ ਅਤੇ ਭਾਈਚਾਰੇ ਨੂੰ ਵਧਾਈ ਦਿੱਤੀ। ਕੈਸਰ ਨੇ ਪਾਕਿਸਤਾਨ ਦੇ ਵਿਕਾਸ ਵਿਚ ਹਿੰਦੂ ਭਾਈਚਾਰੇ ਦੀ ਭੂਮਿਕਾ ਦੀ ਤਾਰੀਫ਼ ਕਰਦਿਆਂ ਕਿਹਾ,''ਰੰਗਾਂ ਦਾ ਇਹ ਤਿਉਹਾਰ ਖੁਸ਼ੀਆਂ ਫੈਲਾਉਣ ਦਾ ਮੌਕਾ ਦਿੰਦਾ ਹੈ।'' ਉਹਨਾਂ ਨੇ ਕਿਹਾ ਕਿ ਸਾਰੇ ਘੱਟ ਗਿਣਤੀ ਭਾਈਚਾਰਿਆਂ ਨੂੰ ਪਾਕਿਸਤਾਨ ਵਿਚ ਆਪਣੇ ਧਾਰਮਿਕ ਤਿਉਹਾਰ ਖੁੱਲ੍ਹ ਕੇ ਮਨਾਉਣ ਦਾ ਅਧਿਕਾਰ ਹੈ। ਪਾਕਿਸਤਾਨ ਵਿਚ ਹਿੰਦੂ ਸਭ ਤੋਂ ਵੱਡਾ ਘੱਟ ਗਿਣਤੀ ਭਾਈਚਾਰਾ ਹੈ। ਅਧਿਕਾਰਤ ਅਨੁਮਾਨ ਮੁਤਾਬਕ ਪਾਕਿਸਤਾਨ ਵਿਚ 75 ਲੱਖ ਹਿੰਦੂ ਰਹਿੰਦੇ ਹਨ।
ਪੜ੍ਹੋ ਇਹ ਅਹਿਮ ਖਬਰ -ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਦਿੱਤੀ ਹੋਲੀ ਦੀ ਵਧਾਈ (ਵੀਡੀਓ)