ਪਾਕਿ ਦੇ ਸਾਬਕਾ ਤੇਜ਼ ਗੇਂਦਬਾਜ਼ ਸਰਫਰਾਜ਼ ਦਾ ਦਾਅਵਾ, PM ਇਮਰਾਨ ਖਾਨ ਲੈਂਦੇ ਹਨ ''ਕੋਕੀਨ''

Tuesday, Nov 03, 2020 - 01:10 PM (IST)

ਪਾਕਿ ਦੇ ਸਾਬਕਾ ਤੇਜ਼ ਗੇਂਦਬਾਜ਼ ਸਰਫਰਾਜ਼ ਦਾ ਦਾਅਵਾ, PM ਇਮਰਾਨ ਖਾਨ ਲੈਂਦੇ ਹਨ ''ਕੋਕੀਨ''

ਨਵੀਂ ਦਿੱਲੀ : ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸਰਫਰਾਜ ਨਵਾਜ ਨੇ ਉੱਥੇ ਦੇ ਮੌਜੂਦਾ ਪ੍ਰਧਾਨ ਮੰਤਰੀ ਅਤੇ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਖਾਨ 'ਤੇ ਵੱਡਾ ਇਲਜ਼ਾਮ ਲਗਾਇਆ ਹੈ। ਸਰਫਰਾਜ ਨੇ ਦਾਅਵਾ ਕੀਤਾ ਹੈ ਕਿ ਇਮਰਾਨ ਕੋਕਿਨ ਦਾ ਸੇਵਨ ਕਰਦੇ ਸਨ। ਸਰਫਰਾਜ ਦੇ ਇਸ ਸਨਸਨੀਖੇਜ ਦਾਅਵੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸਰਫਰਾਜ 1970 ਅਤੇ 80 ਦੇ ਦਹਾਕੇ ਵਿਚ ਪਾਕਿਸਤਾਨੀ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਸਨ ਅਤੇ ਉਹ ਇਮਰਾਨ ਖਾਨ ਨਾਲ ਖੇਡਦੇ ਸਨ। ਸਰਫਰਾਜ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੇ ਦਾਅਵੇ ਨੂੰ ਇਮਰਾਨ ਝੂਠਾ ਸੱਮਝਦੇ ਹਨ ਤਾਂ ਉਹ ਉਨ੍ਹਾਂ ਨੂੰ ਅਦਾਲਤ ਲੈ ਕੇ ਜਾ ਸਕਦੇ ਹਨ।

ਇਹ ਵੀ ਪੜ੍ਹੋ: ਮੁਕੇਸ਼ ਅੰਬਾਨੀ ਦੀ 'Z+ security' 'ਤੇ ਸੁਪਰੀਮ ਕੋਰਟ ਦਾ ਫ਼ੈਸਲਾ, ਸੁਰੱਖਿਆ ਵਾਪਸ ਲੈਣ ਵਾਲੀ ਪਟੀਸ਼ਨ ਖਾਰਜ


ਸਰਫਰਾਜ ਨੇ ਇਸ ਵੀਡੀਓ ਵਿਚ 1987 ਦੇ ਇਕ ਮੈਚ ਦਾ ਜ਼ਿਕਰ ਕੀਤਾ ਹੈ। ਇਹ ਮੈਚ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ ਸੀ। ਸਰਫਰਾਜ ਮੁਤਾਬਕ ਇਸ ਮੈਚ ਵਿਚ ਇਮਰਾਨ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਸੀ। ਉਨ੍ਹਾਂ ਨੇ ਉਸ ਘਟਨਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਸਲਾਮਾਬਾਦ ਵਿਚ ਇਮਰਾਨ ਉਨ੍ਹਾਂ ਦੇ ਘਰ ਆਏ ਸਨ ਅਤੇ ਭੋਜਨ ਦੌਰਾਨ ਉਨ੍ਹਾਂ ਨੇ ਡਰੱਗਸ ਲਏ ਸਨ।

ਇਹ ਵੀ ਪੜ੍ਹੋ: ਮੈਚ ਦੇਖਣ ਪੁੱਜੀ ਅਨੁਸ਼ਕਾ ਨੇ ਫਲਾਂਟ ਕੀਤਾ 'ਬੇਬੀ ਬੰਪ', ਤਸਵੀਰਾਂ ਵਾਇਰਲ


author

cherry

Content Editor

Related News