ਇਮਰਾਨ ਨੇ ਆਪਣੇ ਬੜਬੋਲੇ ਮੰਤਰੀ ਦੀ ਸੰਸਦ ''ਚ ਕੀਤੀ ''ਬੇਇੱਜ਼ਤੀ''

Sunday, Mar 07, 2021 - 11:51 PM (IST)

ਇਮਰਾਨ ਨੇ ਆਪਣੇ ਬੜਬੋਲੇ ਮੰਤਰੀ ਦੀ ਸੰਸਦ ''ਚ ਕੀਤੀ ''ਬੇਇੱਜ਼ਤੀ''

ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਹੀ ਮੰਤਰੀ ਮੰਡਲ ਵਿਚ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਸ਼ੇਖ ਰਸ਼ੀਦ ਅਹਿਮਦ ਦੀ ਸੰਸਦ ਵਿਚ ਬੁਰੀ ਤਰ੍ਹਾਂ ਬੇਇੱਜ਼ਤੀ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਦੇ ਚਿਹਰੇ 'ਤੇ ਲਾਚਾਰੀ ਦੇ ਭਾਵ ਸਪੱਸ਼ਟ ਨਜ਼ਰ ਆ ਰਹੇ ਸਨ।ਅਸਲ ਵਿਚ ਸ਼ੁੱਕਰਵਾਰ ਪਾਕਿਸਤਾਨੀ ਸੰਸਦ ਵਿਚ ਇਮਰਾਨ ਖਾਨ ਸਰਕਾਰ ਨੇ ਭਰੋਸੇ ਦੀ ਵੋਟ ਜਿੱਤੀ ਸੀ।

ਇਹ ਵੀ ਪੜ੍ਹੋ -ਮਿਆਂਮਾਰ 'ਚ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਕੀਤੀ ਗੋਲੀਬਾਰੀ

ਉਸ ਪਿੱਛੋਂ ਇਮਰਾਨ ਆਪਣੀ ਪਾਰਟੀ ਦੇ ਸਭ ਸੰਸਦ ਮੈਂਬਰਾਂ ਅਤੇ ਮੰਤਰੀਆਂ ਦੀਆਂ ਸੀਟਾਂ 'ਤੇ ਜਾ ਕੇ ਉਨ੍ਹਾਂ ਨਾਲ ਹੱਥ ਮਿਲਾ ਰਹੇ ਸਨ। ਇਸ ਦੌਰਾਨ ਉਹ ਜਦੋਂ ਸ਼ੇਖ ਰਸ਼ੀਦ ਦੀ ਸੀਟ ਕੋਲ ਪਹੁੰਚੇ ਤਾਂ ਉਨ੍ਹਾਂ ਸ਼ੇਖ ਰਸ਼ੀਦ ਦੇ ਆਸ-ਪਾਸ ਬੈਠੇ ਸੰਸਦ ਮੈਂਬਰਾਂ ਨਾਲ ਹੱਥ ਮਿਲਾਇਆ ਅਤੇ ਗੱਲਬਾਤ ਵੀ ਕੀਤੀ ਪਰ ਸ਼ੇਖ ਰਸ਼ੀਦ ਵੱਲ ਵੇਖਿਆ ਤੱਕ ਨਹੀਂ।

ਇਹ ਵੀ ਪੜ੍ਹੋ -'ਭਾਰਤੀ ਮੁਸਾਫਰ ਨੇ ਹਵਾਈ ਜਹਾਜ਼ 'ਚ ਕੀਤਾ ਹੰਗਾਮਾ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ'

ਰਸ਼ੀਦ ਆਪਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਹੱਥ ਮਿਲਾਉਣ ਲਈ ਬੇਸਬਰੀ ਨਾਲ ਆਪਣਾ ਪੰਜਾ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਇਮਰਾਨ ਉਨ੍ਹਾਂ ਵੱਲ ਵੇਖੇ ਬਿਨਾਂ ਅਗਲੇ ਨੇਤਾ ਵੱਲ ਵੱਧ ਗਏ ਤਾਂ ਸ਼ੇਖ ਰਸ਼ੀਦ ਮੁਸਕਰਾਉਂਦੇ ਹੋਏ ਆਪਣੀ ਬੇਇਜ਼ਤੀ ਲੁਕੋ ਕੇ ਬੈਠ ਗਏ। ਸ਼ੇਖ ਰਸ਼ੀਦ ਉਹੀ ਮੰਤਰੀ ਹਨ ਜਿਨ੍ਹਾਂ ਨੇ ਭਾਰਤ 'ਤੇ ਪ੍ਰਮਾਣੂੰ ਬੰਬ ਨਾਲ ਹਮਲਾ ਕਰਨ ਦੀ ਕਈ ਵਾਰ ਧਮਕੀ ਦਿੱਤੀ ਹੈ।

ਇਹ ਵੀ ਪੜ੍ਹੋ -ਹਾਂਗਕਾਂਗ ਦੀ ਰਾਜਨੀਤੀ ਨੂੰ ਵੀ ਕੰਟਰੋਲ ਕਰਨ ਦੀ ਤਿਆਰੀ 'ਚ ਚੀਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News