ਮੋਦੀ ਦੀ ਰਾਹ 'ਤੇ ਪਾਕਿ ਪੀ.ਐੱਮ. ਇਮਰਾਨ ਖਾਨ, ਚਲਾਈ ਇਹ ਮੁਹਿੰਮ

10/14/2018 4:06:05 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਨੀਵਾਰ ਨੂੰ ਦੇਸ਼ ਵਿਚ ਸਫਾਈ ਸਬੰਧੀ ਮੁਹਿੰਮ ਸ਼ੁਰੂ ਕਰਨ ਦੀ ਸਹੁੰ ਖਾਧੀ ਸੀ। ਇਸ ਸਹੁੰ ਮੁਤਾਬਕ ਉਹ 5 ਸਾਲਾਂ ਵਿਚ ਦੇਸ਼ ਨੂੰ ਯੂਰਪ ਤੋਂ ਜ਼ਿਆਦਾ ਸਾਫ ਬਣਾਉਣਗੇ। ਰੇਡੀਓ ਪਾਕਿਸਤਾਨ ਮੁਤਾਬਕ ਇਮਰਾਨ ਨੇ ਇਸਲਾਮਾਬਾਦ ਦੇ ਮਾਡਲ ਗਰਲਜ਼ ਕਾਲਜ ਵਿਚ ਸਾਫ 'ਸਾਫ ਅਤੇ ਗ੍ਰੀਨ ਪਾਕਿਸਤਾਨ' ਮੁਹਿੰਮ ਵਿਚ ਹਿੱਸਾ ਲਿਆ ਅਤੇ ਇਕ ਬੂਟਾ ਲਗਾਇਆ। ਇਸ ਮੌਕੇ 'ਤੇ ਇਮਰਾਨ ਨੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦੇ ਮੋਹਰੀ ਬਣਨ ਕਿਉਂਕਿ ਇਹ ਦੇਸ਼ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। 

PunjabKesari

ਭਾਵੇਂਕਿ ਇਮਰਾਨ ਖਾਨ ਸਫਾਈ ਮੁਹਿੰਮ ਦੀ ਸ਼ੁਰੂਆਤ ਕਰ ਕੇ ਸੋਸ਼ਲ ਮੀਡੀਆ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਏ ਹਨ। ਕਈ ਯੂਜ਼ਰਸ ਨੇ ਉਨ੍ਹਾਂ 'ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਕਲ ਕਰਨ ਦਾ ਦੋਸ਼ ਲਗਾਇਆ ਹੈ। ਇਕ ਯੂਜ਼ਰ ਨੇ ਲਿਖਿਆ ਹੈ ਇਮਰਾਨ ਖਾਨ, ਨਰਿੰਦਰ ਮੋਦੀ ਦੀ ਤਰ੍ਹਾਂ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਸਚਿਨ ਲਿਖਦੇ ਹਨ ਕਿ ਚੰਗਾ ਹੈ ਦੇਰ ਨਾਲ ਹੀ ਸਹੀ ਮਹਾਤਮਾ ਗਾਂਧੀ ਯਾਦ ਤਾਂ ਆਏ।

PunjabKesari

ਸ਼ਨੀਵਾਰ ਨੂੰ ਦਿੱਤੇ ਆਪਣੇ ਸੰਬੋਧਨ ਵਿਚ ਇਮਰਾਨ ਨੇ ਕਿਹਾ,''ਇਸ ਕੋਸ਼ਿਸ਼ ਨੂੰ ਸੰਭਵ ਬਣਾਉਣ ਲਈ ਸਾਨੂੰ ਆਪਣੀ ਸੋਚ ਵਿਚ ਤਬਦੀਲੀ ਕਰਨੀ ਹੋਵੇਗੀ। ਉਨ੍ਹਾਂ ਨੇ ਇਸ ਵੱਲ ਧਿਆਨ ਦਿਵਾਇਆ ਕਿ ਵਾਤਾਵਰਣ ਦੀ ਸੁਰੱਖਿਆ ਅਤੇ ਧਰਤੀ ਦੇ ਵੱਧਦੇ ਤਾਪਮਾਨ ਨਾਲ ਨਜਿੱਠਣ ਲਈ ਬੂਟੇ ਲਗਾਉਣਾ ਬਹੁਤ ਜ਼ਰੂਰੀ ਹੈ।'' ਇਮਰਾਨ ਨੇ ਕਿਹਾ ਕਿ ਗਲੋਬਲ ਵਾਰਮਿੰਗ ਦੇ ਲਿਹਾਜ਼ ਨਾਲ ਪਾਕਿਸਤਾਨ 7ਵਾਂ ਸਭ ਤੋਂ ਸੰਵੇਦਨਸ਼ੀਲ ਦੇਸ਼ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਲਾਹੌਰ ਉਨ੍ਹਾਂ ਸ਼ਹਿਰਾਂ ਵਿਚ ਸ਼ਾਮਲ ਹੈ ਜਿੱਥੇ ਪ੍ਰਦੂਸ਼ਣ ਦਾ ਪੱਧਰ ਬਹੁਤ ਜ਼ਿਆਦਾ ਹੈ।

PunjabKesari

ਇਮਰਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਨੇ ਖੈਬਰ ਪਖਤੂਨਖਵਾ ਸੂਬੇ ਵਿਚ ਅਰਬਾਂ ਬੂਟੇ ਲਗਾਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹੁਣ ਦੇਸ਼ ਭਰ ਵਿਚ 10 ਅਰਬ ਬੂਟੇ ਲਗਾਉਣ ਦਾ ਟੀਚਾ ਬਣਾਇਆ ਹੈ, ਜਿਸ ਨਾਲ ਮੌਸਮ ਦੀ ਸਥਿਤੀ ਵਿਚ ਤਬਦੀਲੀ ਆਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਸਫਾਈ ਮੁਹਿੰਮ ਦੇ ਤਹਿਤ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿਚ ਸਫਾਈ ਪ੍ਰਣਾਲੀਆਂ ਦੀ ਸਥਿਤੀ ਵਿਚ ਸੁਧਾਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਸਾਫ ਅਤੇ ਹਰਿਆਲੀ ਭਰਪੂਰ ਬਣਾਉਣ ਲਈ ਵਿਦਿਆਰਥੀਆਂ ਵੱਲੋਂ ਕੋਸ਼ਿਸ਼ਾਂ ਕੀਤੇ ਜਾਣ ਦੀ ਲੋੜ ਹੈ।

 


Related News