ਇਮਰਾਨ ਦੀ ਨਵਾਜ਼ ਸ਼ਰੀਫ ਨੂੰ ਚੁਣੌਤੀ, ਜਿੱਥੋਂ ਚੋਣ ਲੜੋਗੇ, ਮੈਂ ਵੀ ਉੱਥੋਂ ਹੀ ਲੜਾਂਗਾ (ਵੀਡੀਓ)

Thursday, Oct 26, 2023 - 02:31 PM (IST)

ਇਮਰਾਨ ਦੀ ਨਵਾਜ਼ ਸ਼ਰੀਫ ਨੂੰ ਚੁਣੌਤੀ, ਜਿੱਥੋਂ ਚੋਣ ਲੜੋਗੇ, ਮੈਂ ਵੀ ਉੱਥੋਂ ਹੀ ਲੜਾਂਗਾ (ਵੀਡੀਓ)

ਇਸਲਾਮਾਬਾਦ(ਏਜੰਸੀ)– ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ਨੇ ਨਵਾਜ਼ ਸ਼ਰੀਫ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਉਹ ਆਉਣ ਵਾਲੀਆਂ ਚੋਣਾਂ ਵਿੱਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਸੁਪਰੀਮੋ ਖ਼ਿਲਾਫ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਨਵਾਜ਼ ਸ਼ਰੀਫ ਕਿਸ ਹਲਕੇ ਤੋਂ ਚੋਣ ਲੜਨਗੇ। ਖਾਨ ਦੀ ਚੁਣੌਤੀ ਉਨ੍ਹਾਂ ਦੇ ‘ਐਕਸ’ ਹੈਂਡਲ ਤੋਂ ਪੋਸਟ ਕੀਤੀ ਗਈ ਵੀਡੀਓ ਦੇ ਰੂਪ ਵਿੱਚ ਸਾਹਮਣੇ ਆਈ ਹੈ। 

ਇਹ ਵੀ ਪੜ੍ਹੋ: ਕੈਨੇਡਾ 'ਚ ਇਮੀਗ੍ਰੇਸ਼ਨ ਧੋਖਾਧੜੀ ਲਈ ਭਾਰਤੀ ਵਿਅਕਤੀ ਨੂੰ 20,000 ਡਾਲਰ ਦਾ ਜੁਰਮਾਨਾ

 

چیئرمین عمران خان پہلے ہی کئی مواقع پر قوم کو ”لندن پلان“ کی تفصیلات سے آگاہ کر چکے تھے۔ مفرور نوازشریف کی واپسی سے یہ منصوبہ اسی انداز میں رو بہ عمل ہے جس کی توقع کی گئی تھی۔

عدالت سےسزایافتہ ایک مجرم کی تالیف و سہولت کیلئے ریاستی پروٹوکول،سرکاری وسائل اور عوام کے ٹیکس کے پیسے… pic.twitter.com/hXe6LnCmB5

— Imran Khan (@ImranKhanPTI) October 22, 2023

ਉਨ੍ਹਾਂ ਅੱਗੇ ਕਿਹਾ, ‘‘ ਮੈਂ ਨਵਾਜ਼ ਦੁਆਰਾ ਚੁਣੇ ਗਏ ਕਿਸੇ ਵੀ ਹਲਕੇ ਤੋਂ ਚੋਣ ਲੜਾਂਗਾ ਅਤੇ ਮੈਂ ਉਨ੍ਹਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਉਸ ਹਲਕੇ ਵਿੱਚ ਚੋਣ ਪ੍ਰਚਾਰ ਵੀ ਨਹੀਂ ਕਰਾਂਗਾ ਪਰ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਦੇਸ਼ ਬਦਲ ਗਿਆ ਹੈ। ਲੋਕ ਅਜਿਹੇ ਉਮੀਦਵਾਰਾਂ ਨੂੰ ਵੋਟ ਨਹੀਂ ਦੇਣਗੇ। ਉਹ ਦਿਨ ਗਏ ਹਨ ਜਦੋਂ ਕੋਈ ਉਮੀਦਵਾਰ, ਜਿਸ ਨੂੰ ਸੱਤਾ ਦਾ ਸਮਰਥਨ ਪ੍ਰਾਪਤ ਸੀ, ਚੋਣ ਜਿੱਤ ਜਾਂਦਾ ਸੀ।’’ ਇਹ ਵੀਡੀਓ ਨਵਾਜ਼ ਸ਼ਰੀਫ਼ ਦੇ ਚਾਰ ਸਾਲਾਂ ਦੇ ਸਵੈ-ਜਲਵਤਨ ਤੋਂ ਬਾਅਦ ਪਾਕਿਸਤਾਨ ਪਰਤਣ ਤੋਂ ਇਕ ਦਿਨ ਬਾਅਦ 22 ਅਕਤੂਬਰ ਨੂੰ ਪੋਸਟ ਕੀਤੀ ਗਈ ਸੀ। ਇੱਥੇ ਦੱਸ ਦੇਈਏ ਕਿ ਇਮਰਾਨ ਖਾਨ ਇਸ ਸਮੇਂ ਜੇਲ੍ਹ ਵਿਚ ਬੰਦ ਹਨ ਅਤੇ ਉਨ੍ਹਾਂ ਦੀ ਇਹ ਵੀਡੀਓ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਰਿਕਾਰਡ ਕੀਤੀ ਗਈ ਸੀ।

ਇਹ ਵੀ ਪੜ੍ਹੋ: ਨੇਤਨਯਾਹੂ ਦੀ ਚਿਤਾਵਨੀ, ਗਾਜ਼ਾ 'ਚ ਜ਼ਮੀਨੀ ਹਮਲੇ ਜਲਦੀ, ਹਮਾਸ ਦੇ ਸਾਰੇ ਮੈਂਬਰਾਂ ਦੀ ਮੌਤ ਨੇੜੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News