ਇਮਰਾਨ ਖਾਨ ਵੱਲੋਂ 23 ਦਸੰਬਰ ਨੂੰ ਸੂਬਾਈ ਅਸੈਂਬਲੀਆਂ ਭੰਗ ਕਰਨ ਦਾ ਐਲਾਨ

Sunday, Dec 18, 2022 - 02:50 AM (IST)

ਇਮਰਾਨ ਖਾਨ ਵੱਲੋਂ 23 ਦਸੰਬਰ ਨੂੰ ਸੂਬਾਈ ਅਸੈਂਬਲੀਆਂ ਭੰਗ ਕਰਨ ਦਾ ਐਲਾਨ

ਲਾਹੌਰ (ਭਾਸ਼ਾ) : ਪਾਕਿਸਤਾਨ ਦੇ ਬਰਖਾਸਤ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਨੀਵਾਰ ਨੂੰ ਇਹ ਐਲਾਨ ਕੀਤਾ ਕਿ ਪੰਜਾਬ ਅਤੇ ਖੈਬਰ ਪਖਤੂਨਖਵਾ 'ਚ ਉਨ੍ਹਾਂ ਦੀ ਪਾਰਟੀ ਦੀਆਂ ਸਰਕਾਰਾਂ 23 ਦਸੰਬਰ ਨੂੰ ਸੂਬਾਈ ਅਸੈਂਬਲੀਆਂ ਨੂੰ ਭੰਗ ਕਰਕੇ ਨਵੀਆਂ ਚੋਣਾਂ ਕਰਵਾਉਣ ਦਾ ਰਾਹ ਪੱਧਰਾ ਕਰ ਦੇਣਗੀਆਂ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਚੇਅਰਮੈਨ ਖਾਨ ਨੇ ਸ਼ਨੀਵਾਰ ਸ਼ਾਮ ਲਾਹੌਰ ਸਥਿਤ ਆਪਣੀ ਰਿਹਾਇਸ਼ ਤੋਂ ਵੀਡੀਓ ਲਿੰਕ ਰਾਹੀਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਰਫ ਤਾਜ਼ਾ ਚੋਣਾਂ ਹੀ ਦੇਸ਼ ਨੂੰ ਆਰਥਿਕ ਸੰਕਟ 'ਚੋਂ ਬਾਹਰ ਕੱਢ ਸਕਦੀਆਂ ਹਨ।

ਇਹ ਵੀ ਪੜ੍ਹੋ : ਈਰਾਨ ਸਰਕਾਰ ਨੇ ਆਸਕਰ ਜੇਤੂ ਫ਼ਿਲਮ ਦੀ ਅਦਾਕਾਰਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਵਜ੍ਹਾ

ਇਸ ਦੌਰਾਨ ਪੰਜਾਬ ਅਤੇ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਵੀ ਖਾਨ ਦੇ ਨਾਲ ਸਨ। ਖਾਨ ਨੇ ਕਿਹਾ ਕਿ ਭਾਵੇਂ ਪੀ.ਐੱਮ.ਐੱਲ.-ਐੱਨ ਗਠਜੋੜ ਸਰਕਾਰ ਦੇਸ਼ ਭਰ 'ਚ ਨਵੀਆਂ ਚੋਣਾਂ ਕਰਵਾਉਣ ਲਈ ਸਹਿਮਤ ਹੋਵੇ ਜਾਂ ਨਾ, ਉਨ੍ਹਾਂ ਦਾ ਐਲਾਨ ਇਹ ਯਕੀਨੀ ਬਣਾਏਗਾ ਕਿ ਦੋਵੇਂ ਵਿਧਾਨ ਸਭਾਵਾਂ ਦੇ ਭੰਗ ਹੋਣ ਤੋਂ ਬਾਅਦ ਪਾਕਿਸਤਾਨ ਦੇ 65 ਫ਼ੀਸਦੀ ਹਿੱਸੇ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ।

ਇਹ ਵੀ ਪੜ੍ਹੋ : ਜੈਪੁਰ ’ਚ ਵਾਪਰੀ ਸ਼ਰਧਾ ਕਤਲਕਾਂਡ ਵਰਗੀ ਘਟਨਾ, ਕਟਰ ਨਾਲ ਤਾਈ ਦੀ ਲਾਸ਼ ਦੇ ਟੁਕੜੇ ਕਰ ਜੰਗਲ ’ਚ ਸੁੱਟੇ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News