ਸਾਬਕਾ PM ਇਮਰਾਨ ਖਾਨ ਤੇ ਸਾਬਕਾ ਵਿਦੇਸ਼ ਮੰਤਰੀ ਕੁਰੈਸ਼ੀ ਨੂੰ ਨਿੱਜਤਾ ਉਲੰਘਣਾ ਮਾਮਲੇ ''ਚ 10 ਸਾਲ ਦੀ ਸਜ਼ਾ
Tuesday, Jan 30, 2024 - 03:25 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਨਿੱਜਤਾ ਉਲੰਘਣਾ ਮਾਮਲੇ ਵਿਚ ਮੰਗਲਵਾਰ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਵਿਸ਼ੇਸ਼ ਅਦਾਲਤ ਦੇ ਜੱਜ ਅਬੁਲ ਹਸਨਤ ਜੁਲਕਾਰਨੈਨ ਨੇ ਇਹ ਫੈਸਲਾ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਕੇਸ ਦੀ ਸੁਣਵਾਈ ਦੌਰਾਨ ਦਿੱਤਾ। ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨੇ ਘਟਨਾਕ੍ਰਮ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਹ "ਝੂਠਾ ਮਾਮਲਾ" ਹੈ। ਮੀਡੀਆ ਜਾਂ ਜਨਤਾ ਨੂੰ ਇਸ ਤੋਂ ਦੂਰ ਰੱਖਿਆ ਗਿਆ।
ਉਨ੍ਹਾਂ ਦੀ ਪਾਰਟੀ ਨੇ ਇੱਕ ਵਟਸਐਪ ਸੰਦੇਸ਼ ਵਿੱਚ ਕਿਹਾ ਕਿ ਸਾਡੀ ਕਾਨੂੰਨੀ ਟੀਮ ਇਸ ਫੈਸਲੇ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦੇਵੇਗੀ। ਇਸਲਾਮਾਬਾਦ ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਨੂੰ 2 ਵਾਰ ਮੁਲਤਵੀ ਕਰ ਦਿੱਤਾ ਸੀ ਅਤੇ ਮੀਡੀਆ ਅਤੇ ਲੋਕਾਂ ਦੀ ਪਹੁੰਚ ਦਾ ਹੁਕਮ ਦਿੱਤਾ ਸੀ। ਫਿਰ ਵੀ ਕਾਨੂੰਨੀ ਟੀਮ ਨੂੰ ਜਾਣ ਨਹੀਂ ਦਿੱਤਾ ਗਿਆ, ਉਸ ਨੂੰ ਵੱਖ ਰੱਖਿਆ ਗਿਆ ਅਤੇ ਜਲਦਬਾਜ਼ੀ ਵਿਚ ਫੈਸਲਾ ਲਿਆ ਗਿਆ। ਅਜਿਹੀ ਉਮੀਦ ਹੈ ਕਿ ਉਪਰੋਕਤ ਤੱਥਾਂ ਦੇ ਮੱਦੇਨਜ਼ਰ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਇਹ ਮਾਮਲਾ ਗੁਪਤ ਕੂਟਨੀਤਕ ਦਸਤਾਵੇਜ਼ਾਂ ਦੇ ਖੁਲਾਸੇ ਨਾਲ ਸਬੰਧਤ ਹੈ। ਖਾਨ ਨੇ 27 ਮਾਰਚ 2022 ਨੂੰ ਇੱਕ ਜਨਤਕ ਰੈਲੀ ਵਿੱਚ ਅਮਰੀਕਾ ਦਾ ਨਾਮ ਲੈਂਦੇ ਹੋਏ ਦਾਅਵਾ ਕੀਤਾ ਲਿਆ ਸੀ ਕਿ ਇਹ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਦੀ ਇੱਕ 'ਅੰਤਰਰਾਸ਼ਟਰੀ ਸਾਜ਼ਿਸ਼' ਦਾ ਸਬੂਤ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।