ਇਮਰਾਨ ਨੇ ਟਵਿੱਟਰ ''ਤੇ ਪਹਿਲੀ ਪਤਨੀ ਸਣੇ ਸਾਰਿਆਂ ਨੂੰ ਕੀਤਾ ਅਨਫੋਲੋ, ਯੂਜ਼ਰਸ ਹੈਰਾਨ

Wednesday, Dec 09, 2020 - 12:16 PM (IST)

ਇਮਰਾਨ ਨੇ ਟਵਿੱਟਰ ''ਤੇ ਪਹਿਲੀ ਪਤਨੀ ਸਣੇ ਸਾਰਿਆਂ ਨੂੰ ਕੀਤਾ ਅਨਫੋਲੋ, ਯੂਜ਼ਰਸ ਹੈਰਾਨ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਕੁਝ ਅਜਿਹਾ ਕੀਤਾ ਕਿ ਸਾਰੇ ਹੈਰਾਨ ਰਹਿ ਗਏ। ਇਮਰਾਨ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਸਾਰਿਆਂ ਨੂੰ ਅਨਫੋਲੋ ਕਰ ਦਿੱਤਾ। ਇਸ ਸੂਚੀ ਵਿਚ ਉਹਨਾਂ ਦੀ ਸਾਬਕਾ ਪਤਨੀ ਜੇਮਿਮਾ ਗੋਲਡਸਮਿਥ ਵੀ ਸ਼ਾਮਲ ਹੈ। ਇਮਰਾਨ ਨੇ ਇਸ ਕਦਮ 'ਤੇ ਸੋਸ਼ਲ ਮੀਡੀਆ 'ਤੇ ਕਾਫੀ ਹਲਚਲ ਦੇਖਣ ਨੂੰ ਮਿਲੀ।

ਇਮਰਾਨ ਖਾਨ ਨੂੰ ਟਵਿੱਟਰ 'ਤੇ 12.9 ਮਿਲੀਅਨ ਲੋਕ ਫੋਲੋ ਕਰਦੇ ਹਨ। ਇਮਰਾਨ ਜਿਹੜੇ ਟਵਿੱਟਰ ਅਕਾਊਂਟ ਨੂੰ ਫੋਲੋ ਕਰ ਰਹੇ ਸਨ, ਉਹਨਾਂ ਵਿਚ ਕੁਝ ਅਜਿਹੇ ਸੰਗਠਨਾਂ ਦੇ ਅਕਾਊਂਟ ਵੀ ਸਨ, ਜਿਹਨਾਂ ਦੀ ਅਗਵਾਈ ਉਹ ਖੁਦ ਕਰਦੇ ਹਨ। ਇਹਨਾਂ ਵਿਚ ਉਹਨਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ, ਸ਼ੌਕਤ ਖਾਤੂਮ ਮੈਮੋਰੀਅਲ ਹਸਪਤਾਲ ਅਤੇ ਨਮਾਲ ਇੰਸਟੀਚਿਊਟ ਵੀ ਸ਼ਾਮਲ ਹੈ। ਇਸ ਦੇ ਇਲਾਵਾ ਇਮਰਾਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਸਿੱਖਿਆ ਮੰਤਰੀ ਸ਼ੌਕਤ ਮਹਿਮੂਦ ਅਤੇ ਮਨੁੱਖੀ ਅਧਿਕਾਰ ਮਾਮਲਿਆਂ ਦੇ ਮੰਤਰੀ ਸ਼ਿਰੀਨ ਮਜ਼ਾਰੀ ਨੂੰ ਵੀ ਫੋਲੋ ਕਰ ਰਹੇ ਸਨ।

ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ ਕੋਵਿਡ-19 ਟੀਕੇ ਦੀ ਵੰਡ ਸੰਬੰਧੀ ਸਰਕਾਰੀ ਆਦੇਸ਼ 'ਤੇ ਕੀਤੇ ਦਸਤਖ਼ਤ

ਇਸ ਤੋਂ ਪਹਿਲਾਂ ਇਮਰਾਨ ਨੇ ਪਾਕਿਸਤਾਨ ਦੇ ਮਸ਼ਹੂਰ ਪੱਤਰਕਾਰ ਹਾਮਿਦ ਮੀਰ ਨੂੰ ਅਨਫੋਲੋ ਕੀਤਾ ਸੀ। ਉਸ ਸਮੇਂ ਕਿਹਾ ਜਾ ਰਿਹਾ ਸੀ ਕਿ ਸਰਕਾਰ ਦੀ ਆਲੋਚਨਾ ਕਰਨ ਕਾਰਨ ਇਮਰਾਨ ਪੱਤਰਕਾਰ ਹਾਮਿਦ ਤੋਂ ਨਾਰਾਜ਼ ਹੋ ਗਏ ਸਨ। ਇਸੇ ਕਾਰਨ ਉਹਨਾਂ ਨੇ ਹਾਮਿਦ ਨੂੰ ਅਨਫੋਲੋ ਕਰ ਦਿੱਤਾ ਸੀ। ਯੂਜ਼ਰਸ ਇਮਰਾਨ ਦੇ ਟਵਿੱਟਰ 'ਤੇ ਸਾਰਿਆਂ ਨੂੰ ਅਨਫੋਲੋ ਕਰਨ ਨੂੰ ਲੈਕੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਯੂਜ਼ਰਸ ਨੇ ਇਹ ਵੀ ਕਿਹਾ ਕਿ ਸ਼ਾਇਦ ਉਹ ਆਪਣੇ ਤੋਂ ਪਹਿਲੇ ਪੀ.ਐੱਮ. ਨਵਾਜ਼ ਸ਼ਰੀਫ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਟਵਿੱਟਰ 'ਤੇ ਕਿਸੇ ਨੂੰ ਵੀ ਫੋਲੋ ਨਹੀਂ ਕਰਦੇ ਹਨ। ਭਾਵੇਂਕਿ ਇਸ ਵਾਰ ਇੰਟਰਨੈੱਟ ਯੂਜ਼ਰਸ ਨੂੰ ਸਭ ਤੋਂ ਜ਼ਿਆਦਾ ਚਿੰਤਾ ਇਸ ਗੱਲ ਦੀ ਹੋਈ ਕਿ ਇਮਰਾਨ ਨੇ ਆਪਣੀ ਪਹਿਲੀ ਪਤਨੀ ਜੇਮਿਮਾ ਗੋਲਡਸਮਿਥ ਨੂੰ ਕਿਉਂ ਅਨਫੋਲੋ ਕਰ ਦਿੱਤਾ। 

PunjabKesari

ਇਮਰਾਨ ਨੇ ਸਾਲ 2010 ਵਿਚ ਆਪਣੀ ਟਵਿੱਟਰ ਪ੍ਰੋਫਾਇਲ ਬਣਾਈ ਸੀ ਅਤੇ ਵੱਖਰੇ ਹੋਣ ਦੇ ਬਾਅਦ ਵੀ ਉਹ ਟਵਿੱਟਰ 'ਤੇ ਜੇਮਿਮਾ ਨੂੰ ਫੋਲੋ ਕਰ ਰਹੇ ਸਨ। ਇਮਰਾਨ ਸਾਬਕਾ ਪਤਨੀ ਜੇਮਿਮਾ ਨੂੰ ਤਲਾਕ ਦੇਣ ਦੇ ਬਾਅਦ ਦੋ ਹੋਰ ਵਿਆਹ ਕਰਾ ਚੁੱਕੇ ਹਨ। ਜ਼ਿਆਦਾਤਰ ਯੂਜ਼ਰਸ ਨੂੰ ਇਮਰਾਨ ਦੇ ਬਾਕੀ ਦੇ 18 ਅਕਾਊਂਟ ਨੂੰ ਅਨਫੋਲੋ ਕਰਨ ਸਬੰਧੀ ਚਿੰਤਾ ਨਹੀਂ ਸੀ। ਉਹ ਇਮਰਾਨ ਵੱਲੋਂ ਪਹਿਲੀ ਪਤਨੀ ਨੂੰ ਅਨਫੋਲੋ ਕਰਨ ਸਬੰਧੀ ਹੀ ਜ਼ਿਆਦਾ ਕੁਮੈਂਟ ਕਰ ਰਹੇ ਸਨ।ਇਕ ਯੂਜ਼ਰ ਨੇ ਲਿਖਿਆ, ਤੁਸੀਂ ਜੇਮਿਮਾ ਨੂੰ ਕਿਵੇਂ ਅਨਫੋਲੋ ਕਰ ਸਕਦੇ ਹੋ। ਤੁਸੀਂ ਅਜਿਹਾ ਕਿਵੇਂ ਕਰ ਸਕਦੇ ਹੋ। ਇਕ ਹੋਰ ਟਵਿੱਟਰ ਯੂਜ਼ਰ ਨੇ ਲਿਖਿਆ, ਇਮਰਾਨ ਆਪਣੇ ਤੋਂ ਪਹਿਲੇ ਪੀ.ਐੱਮ ਨਵਾਜ਼ ਸ਼ਰੀਫ ਦੇ ਟਵਿੱਟਰ ਅਕਾਊਂਟ 'ਤੇ ਗਏ ਹੋਣਗੇ। ਉਹਨਾਂ ਨੇ ਦੇਖਿਆ ਹੋਵੇਗਾ ਕਿ ਉਹ ਕਿਸੇ ਨੂੰ ਫੋਲੋ ਨਹੀਂ ਕਰਦੇ ਹਨ। ਇਸ 'ਤੇ ਉਹਨਾਂ ਨੂੰ ਗੁੱਸਾ ਆਇਆ ਹੋਵੇਗਾ ਅਤੇ ਉਹਨਾਂ ਨੇ ਆਪਣੇ ਅਕਾਊਂਟ ਤੋਂ ਵੀ ਸਾਰਿਆਂ ਨੂੰ ਅਨਫੋਲੋ ਕਰ ਦਿੱਤਾ। ਮੁਰਤਜਾ ਸੋਲੰਗੀ ਨਾਮ ਦੇ ਇਕ ਯੂਜ਼ਰ ਨੇ ਲਿਖਿਆ, ਹਰ ਕੋਈ ਇਮਰਾਨ ਦੇ ਸਵੈ-ਪਿਆਰ ਤੋਂ ਜਾਣੂ ਹੈ। ਉਹਨਾਂ ਨੇ ਅੱਜ ਸਾਰਿਆਂ ਨੂੰ ਅਨਫੋਲੋ ਕਰਕੇ ਫਿਰ ਇਹ ਗੱਲ ਸਾਬਤ ਕਰ ਦਿੱਤੀ।ਉਹਨਾਂ ਦਾ ਮੈਸੇਜ ਸਪਸ਼ੱਟ ਹੈ  ਤੁਸੀਂ ਮੈਨੂੰ ਫੋਲੋ ਕਰੋ ਪਰ ਮੈਂ ਕਿਸੇ ਨੂੰ ਫੋਲੋ ਨਹੀਂ ਕਰਾਂਗਾ।

ਨੋਟ- ਇਮਰਾਨ ਨੇ ਟਵਿੱਟਰ 'ਤੇ ਪਹਿਲੀ ਪਤਨੀ ਸਣੇ ਸਾਰਿਆਂ ਨੂੰ ਕੀਤਾ ਅਨਫੋਲੋ ਸਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।
 


author

Vandana

Content Editor

Related News