ਇਮਰਾਨ ਖਾਨ ਦੀ ਪਾਰਟੀ ਨੇ ਗੱਲਬਾਤ ਮੁੜ ਸ਼ੁਰੂ ਕਰਨ ਦੀ ਸਰਕਾਰ ਦੀ ਪੇਸ਼ਕਸ਼ ਠੁਕਰਾਈ

Friday, Jan 31, 2025 - 06:45 PM (IST)

ਇਮਰਾਨ ਖਾਨ ਦੀ ਪਾਰਟੀ ਨੇ ਗੱਲਬਾਤ ਮੁੜ ਸ਼ੁਰੂ ਕਰਨ ਦੀ ਸਰਕਾਰ ਦੀ ਪੇਸ਼ਕਸ਼ ਠੁਕਰਾਈ

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਨੇ ਸਰਕਾਰ ਨਾਲ ਰੁਕੀ ਹੋਈ ਗੱਲਬਾਤ ਸੰਸਦੀ ਕਮੇਟੀ ਰਾਹੀਂ ਮੁੜ ਸ਼ੁਰੂ ਕਰਨ ਸਬੰਧੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਜੀਓ ਨਿਊਜ਼ ਅਨੁਸਾਰ, ਸ਼ਾਹਬਾਜ਼ ਨੇ ਵੀਰਵਾਰ ਨੂੰ ਕੈਬਨਿਟ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਸਰਕਾਰ ਇਮਰਾਨ ਖਾਨ ਦੀ ਪਾਰਟੀ ਨਾਲ ਗੱਲਬਾਤ ਨੂੰ ਅੱਗੇ ਵਧਾਉਣ ਲਈ ਇੱਕ ਸੰਸਦੀ ਕਮੇਟੀ ਬਣਾਉਣ ਲਈ ਤਿਆਰ ਹੈ।

ਇਮਰਾਨ ਵੱਲੋਂ ਬਣਾਈ ਗਈ ਪਾਰਟੀ ਨੇ 9 ਮਈ 2023 ਅਤੇ 26 ਨਵੰਬਰ 2024 ਦੀਆਂ ਘਟਨਾਵਾਂ ਦੀ ਜਾਂਚ ਲਈ ਨਿਆਂਇਕ ਕਮਿਸ਼ਨ ਨਾ ਬਣਨ 'ਤੇ ਗੱਲਬਾਤ ਰੱਦ ਕਰ ਦਿੱਤੀ ਹੈ। ਜੀਓ ਨਿਊਜ਼ ਦੇ ਪ੍ਰੋਗਰਾਮ 'ਕੈਪੀਟਲ ਟਾਕ' ਵਿੱਚ ਬੋਲਦੇ ਹੋਏ, ਇਮਰਾਨ ਦੀ ਪਾਰਟੀ ਦੇ ਇੱਕ ਚੋਟੀ ਦੇ ਨੇਤਾ ਅਤੇ ਨੈਸ਼ਨਲ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਨੇਤਾ ਉਮਰ ਅਯੂਬ ਖਾਨ ਨੇ ਕਿਹਾ, "ਅਸੀਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ (ਗੱਲਬਾਤ ਮੁੜ ਸ਼ੁਰੂ ਕਰਨ ਦੀ) ਪੇਸ਼ਕਸ਼ ਨੂੰ ਰੱਦ ਕਰਦੇ ਹਾਂ।" ਪਾਰਟੀ ਦੇ ਇਸ ਫੈਸਲੇ ਨੂੰ ਦੁਹਰਾਉਂਦੇ ਹੋਏ ਮੰਗਾਂ ਅਯੂਬ ਨੇ ਕਿਹਾ, "ਸਾਡੀਆਂ ਮੰਗਾਂ ਸਪੱਸ਼ਟ ਹਨ।"

ਉਨ੍ਹਾ ਨੇ ਸਾਰੇ "ਸਿਆਸੀ ਕੈਦੀਆਂ" ਦੀ ਰਿਹਾਈ ਦੀ ਅਪੀਲ ਕੀਤੀ। ਇੱਕ ਬਿਆਨ ਵਿੱਚ ਸਰਕਾਰੀ ਗੱਲਬਾਤ ਕਮੇਟੀ ਦੇ ਬੁਲਾਰੇ ਸੈਨੇਟਰ ਇਰਫਾਨ ਸਿੱਦੀਕੀ ਨੇ ਕਿਹਾ ਕਿ ਵਿਰੋਧੀ ਪਾਰਟੀ ਨੇ ਇਕਪਾਸੜ ਗੱਲਬਾਤ ਤੋਂ ਪਿੱਛੇ ਹਟ ਕੇ ਗੈਰ-ਲੋਕਤੰਤਰੀ ਅਤੇ ਗੈਰ-ਰਾਜਨੀਤਿਕ ਮਾਨਸਿਕਤਾ ਦਾ ਪ੍ਰਦਰਸ਼ਨ ਕੀਤਾ ਹੈ। ਇਮਰਾਨ ਦੀ ਪਾਰਟੀ ਦੀ ਅੰਦੋਲਨਕਾਰੀ ਰਾਜਨੀਤੀ ਦੀ ਆਲੋਚਨਾ ਕਰਦੇ ਹੋਏ ਪੀ.ਐਮ.ਐਲ.-ਐਨ. ਸੈਨੇਟਰ ਨੇ ਕਿਹਾ ਕਿ ਵਿਰੋਧੀ ਪਾਰਟੀ ਨੇ ਨਾ ਤਾਂ ਪਹਿਲਾਂ ਧਰਨਿਆਂ ਅਤੇ ਲੰਬੇ ਮਾਰਚਾਂ ਰਾਹੀਂ ਆਪਣਾ ਉਦੇਸ਼ ਪ੍ਰਾਪਤ ਕੀਤਾ ਹੈ ਅਤੇ ਨਾ ਹੀ ਇਸ ਵਾਰ ਅਜਿਹਾ ਕਰੇਗੀ।
 


author

cherry

Content Editor

Related News