ਇਮਰਾਨ ਨੇ ਦਿੱਤੀ ਭਾਰਤ ਦੀ ਮਿਸਾਲ, ਮੰਨਿਆ ਇਸ ਖੇਤਰ ’ਚ ਪਿੱਛੇ ਰਹਿ ਗਿਆ ਪਾਕਿਸਤਾਨ
Friday, Dec 24, 2021 - 01:00 PM (IST)
 
            
            ਲਾਹੌਰ: ਪਾਕਿਸਤਾਨ ਦੇ ਪੀ.ਐਮ. ਇਮਰਾਨ ਖਾਨ 23 ਦਸੰਬਰ ਨੂੰ ਲਾਹੌਰ ਗਏ ਸਨ, ਜਿੱਥੇ ਉਨ੍ਹਾਂ ਨੇ ਸਪੈਸ਼ਲ ਤਕਨਾਲੋਜੀ ਜੋਨ ਲਾਹੌਰ ਟੈਕਨੋਪੋਲਿਸ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਭਾਰਤੀ ਦੀ ਉਦਾਹਰਣ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਤਕਨੀਕੀ ਉਦਯੋਗ ਵਿਚ ਬਹੁਤ ਤੇਜ਼ੀ ਨਾਲ ਤਰੱਕੀ ਕਰ ਸਕਦੇ ਸੀ ਪਰ ਅਸੀਂ ਭਾਰਤ ਤੋਂ ਪਿੱਛੇ ਰਹਿ ਗਏ ਹਾਂ। ਇਮਰਾਨ ਨੇ ਕਿਹਾ ਕਿ ਅਸੀਂ ਤਕਨਾਲੋਜੀ ਦੇ ਖੇਤਰ ਵਿਚ ਬਹੁਤ ਪਿੱਛੇ ਰਹਿ ਗਏ ਹਾਂ। ਸਾਡਾ ਹਮਸਾਇਆ ਦੇਸ਼ ਹਿੰਦੁਸਤਾਨ ਕਰੀਬ 15-20 ਸਾਲ ਪਹਿਲਾਂ ਇਸ ਖੇਤਰ ਵਿਚ ਆਇਆ ਅਤੇ ਅੱਜ ਦੀ ਤਾਰੀਖ਼ ਵਿਚ ਉਨ੍ਹਾਂ ਦੀ ਕਰੀਬ 150 ਅਰਬ ਡਾਲਰ ਦੀ ਨਿਰਯਾਤ ਹੈ।
1990 ਦੇ ਦਹਾਕੇ ਦੌਰਾਨ ਜਦੋਂ ਭਾਰਤ ਨੇ ਆਪਣੀ ਆਰਥਿਕਤਾ ਖੋਲ੍ਹੀ ਤਾਂ ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀਆਂ ਨੇ ਸਭ ਤੋਂ ਪਹਿਲਾਂ ਉਥੇ ਨਿਵੇਸ਼ ਕਰਨਾ ਸ਼ੁਰੂ ਕੀਤਾ। ਇਸ ਨੂੰ ਦੇਖ ਕੇ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਭਾਰਤ ਪਹੁੰਚ ਗਈਆਂ। ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਆਪਣੇ ਦੇਸ਼ ਵਿਚ ਇਸ ਗੱਲ ’ਤੇ ਕਦੇ ਜ਼ੋਰ ਦਿੱਤਾ ਹੀ ਨਹੀਂ ਅਤੇ ਜੋ ਦੇਸ਼ ਨਿਰਯਾਤ ਵਿਚ ਸਾਡੇ ਨੂੰ ਤੋਂ ਪਿੱਛੇ ਸਨ, ਉਹ ਅੱਜ ਅੱਗੇ ਨਿਕਲ ਗਏ ਹਨ।
ਇਹ ਵੀ ਪੜ੍ਹੋ : Tik Tok ਬਣੀ 2021 ਦੀ ਮੋਸਟ ਪਾਪੁਲਰ ਵੈੱਬਸਾਈਟ
ਇਮਰਾਨ ਖਾਨ ਨੇ ਕਿਹਾ ਕਿ ਤਕਨਾਲੋਜੀ ਦੇ ਖੇਤਰ ਵਿਚ ਬਿਹਤਰੀ ਲਈ ਪਾਕਿਸਤਾਨ ਦੀ ਸਥਿਤੀ ਆਦਰਸ਼ ਹੈ। ਸਾਡੇ ਨੌਜਵਾਨਾਂ ਦੀ ਅਬਾਦੀ ਬਹੁਤ ਵੱਡੀ ਹੈ। ਅਸੀਂ ਤੇਜ਼ੀ ਨਾਲ ਵਿਕਾਸ ਕਰ ਸਕਦੇ ਹਾਂ। ਅਸੀਂ ਨੌਕਰੀਆਂ ਦੇ ਸਕਦੇ ਹਾਂ। ਸਾਨੂੰ ਨਿਰਯਾਤ ’ਤੇ ਜ਼ੋਰ ਦੇਣਾ ਹੋਵੇਗਾ। ਜੋ ਦੇਸ਼ ਨਿਰਯਾਤ ਵਿਚ ਸਾਡੇ ਤੋਂ ਪਿੱਛੇ ਸਨ, ਉਹ ਅੱਜ ਸਾਡੇ ਤੋਂ ਅੱਗੇ ਨਿਕਲ ਗਏ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜਦੋਂ ਕਈ ਕੰਪਨੀਆਂ ਘਾਟੇ ਵਿਚ ਗਈਆਂ ਸਨ, ਇਸ ਸਮੇਂ ਦੌਰਾਨ ਤਕਨੀਕੀ ਕੰਪਨੀਆਂ ਦਾ ਮਾਲੀਆ ਬਹੁਤ ਵੱਧ ਗਿਆ ਸੀ। ਇਹੀ ਕਾਰਨ ਹੈ ਕਿ ਦੁਨੀਆ ਤਕਨਾਲੋਜੀ ਦੇ ਖੇਤਰ ਵਿਚ ਅੱਗੇ ਵੱਧ ਰਹੀ ਹੈ।
ਇਹ ਵੀ ਪੜ੍ਹੋ : ਅਮਰੀਕਾ ’ਚ ਕੋਵਿਡ-19 ਰੋਕੂ ਦਵਾਈ ਨੂੰ ਮਿਲੀ ਮਨਜ਼ੂਰੀ, ਬਾਈਡੇਨ ਨੇ ਦੱਸਿਆ ‘ਮਹੱਤਵਪੂਰਨ ਕਦਮ’
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            