ਇਮਰਾਨ ਨੇ ਸ਼ਾਹਬਾਜ਼ ਸ਼ਰੀਫ 'ਤੇ ਲਈ ਚੁਟਕੀ, ਕਿਹਾ- ਪੁਤਿਨ ਦੀ ਮੌਜੂਦਗੀ 'ਚ ਕੰਬ ਰਹੀਆਂ ਸਨ ਲੱਤਾਂ

Tuesday, Sep 20, 2022 - 03:55 PM (IST)

ਇਮਰਾਨ ਨੇ ਸ਼ਾਹਬਾਜ਼ ਸ਼ਰੀਫ 'ਤੇ ਲਈ ਚੁਟਕੀ, ਕਿਹਾ- ਪੁਤਿਨ ਦੀ ਮੌਜੂਦਗੀ 'ਚ ਕੰਬ ਰਹੀਆਂ ਸਨ ਲੱਤਾਂ

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨ ਦੇ ਮੌਜੂਦਾ ਪੀ.ਐੱਮ. ਸ਼ਾਹਬਾਜ਼ ਸ਼ਰੀਫ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਸ਼ਾਹਬਾਜ਼ ਸ਼ਰੀਫ ਨੂੰ ਉਜ਼ਬੇਕਿਸਤਾਨ ‘ਚ ਹਾਲ ਹੀ ‘ਚ ਹੋਏ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਸੰਮੇਲਨ ‘ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੌਜੂਦਗੀ ‘ਚ ਡਰ ਲੱਗ ਰਿਹਾ ਸੀ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਚਕਵਾਲ ਵਿੱਚ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦੇ ਹੋਏ, ਖਾਨ ਨੇ ਪ੍ਰਧਾਨ ਮੰਤਰੀ ਦਾ ਮਜ਼ਾਕ ਉਡਾਇਆ ਅਤੇ ਦਾਅਵਾ ਕੀਤਾ ਕਿ 22ਵੇਂ ਐੱਸ.ਸੀ.ਓ. ਸੰਮੇਲਨ ਤੋਂ ਇਲਾਵਾ ਦੁਵੱਲੀ ਮੀਟਿੰਗ ਦੌਰਾਨ ਪੁਤਿਨ ਦੀ ਮੌਜੂਦਗੀ ਵਿੱਚ ਸ਼ਹਿਬਾਜ਼ ਦੀਆਂ ਲੱਤਾਂ ਕੰਬ ਰਹੀਆਂ ਸਨ। ਖਾਨ ਨੇ ਦੇਸ਼ ਵਿੱਚ ਹੜ੍ਹ ਦੀ ਤਬਾਹੀ ਤੋਂ ਬਾਅਦ ਸ਼ਰੀਫ਼ ਦੇ ਹਾਲੀਆ ਵਿਦੇਸ਼ੀ ਦੌਰਿਆਂ ਲਈ ਆਲੋਚਨਾ ਕੀਤੀ ਅਤੇ ਕਿਹਾ, "ਸ਼ਹਿਬਾਜ਼ ਦੀ ਅਸੰਵੇਦਨਸ਼ੀਲਤਾ ਦੇਖੋ। ਉਹ ਅਜਿਹੇ ਹਾਲਾਤਾਂ ਵਿੱਚ ਵਿਦੇਸ਼ਾਂ ਦਾ ਦੌਰਾ ਕਰ ਰਹੇ ਹੈ। ਜਦੋਂ ਦੇਸ਼ ਵਿਚ ਹੜ੍ਹ ਆਇਆ ਹੋਇਆ ਹੈ ਤਾਂ ਉਹ ਕਿਹੜੀ ਲੜਾਈ ਜਿੱਤਣ ਜਾ ਰਹੇ ਹਨ?"

ਇਹ ਵੀ ਪੜ੍ਹੋ: ਹੁਣ ਬ੍ਰਿਟੇਨ ’ਚ ਸ਼ਿਵ ਮੰਦਰ ’ਚ ਭੰਨਤੋੜ, 15 ਗ੍ਰਿਫ਼ਤਾਰ, ਭਾਰਤੀ ਹਾਈ ਕਮਿਸ਼ਨ ਨੇ ਕੀਤੀ ਨਿੰਦਾ

ਇਮਰਾਨ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ ਨਾਲ ਸ਼ਹਿਬਾਜ਼ ਦੀ ਗੱਲਬਾਤ ਨੂੰ ਲੈ ਕੇ ਵੀ ਹਮਲਾ ਕੀਤਾ। ਇਮਰਾਨ ਨੇ ਕਿਹਾ, ਮੈਂ ਕਿਸੇ ਵੀ ਪ੍ਰਧਾਨ ਮੰਤਰੀ ਨੂੰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨਾਲ ਸ਼ਹਿਬਾਜ਼ ਵਾਂਗ ਗੱਲ ਕਰਦੇ ਹੋਏ ਨਹੀਂ ਦੇਖਿਆ ਹੈ। ਉਹ ਉਨ੍ਹਾਂ ਤੋਂ ਪੈਸੇ ਮੰਗ ਰਹੇ ਸਨ।" ਉਨ੍ਹਾਂ ਨੇ ਅੱਗੇ ਖੁਲਾਸਾ ਕੀਤਾ ਕਿ ਗੁਤਾਰੇਸ ਜਾਣਦੇ ਹਨ ਕਿ ਸ਼ਰੀਫ ਦੀ ਕੈਬਨਿਟ ਦੇ 60 ਫ਼ੀਸਦੀ ਮੈਂਬਰ ਜ਼ਮਾਨਤ 'ਤੇ ਰਿਹਾਅ ਹਨ। ਖਾਨ ਨੇ ਸਵਾਲ ਕੀਤਾ ਕਿ, ਉਹ (ਸਕੱਤਰ-ਜਨਰਲ) ਤੁਹਾਨੂੰ ਪੈਸੇ ਕਿਸ ਆਧਾਰ 'ਤੇ ਦੇਣਗੇ, ਕਿਉਂਕਿ ਉਹ ਜਾਣਦੇ ਹਨ ਕਿ ਪ੍ਰਧਾਨ ਮੰਤਰੀ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਦਰਜ ਹਨ?" ਸਾਬਕਾ ਪ੍ਰਧਾਨ ਮੰਤਰੀ ਨੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ-ਜ਼ਰਦਾਰੀ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਅਤੇ ਸੰਕਟ ਦੇ ਸਮੇਂ ਦੇਸ਼ ਛੱਡਣ ਲਈ ਉਨ੍ਹਾਂ ਦੀ ਨਿੰਦਾ ਕੀਤੀ।

ਇਹ ਵੀ ਪੜ੍ਹੋ: ਅਲਵਿਦਾ ਮਹਾਰਾਣੀ : ਇਤਿਹਾਸਕ ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News