ਇਮਰਾਨ ਮੰਤਰੀ ਮੰਡਲ ਨੇ ਭਾਰਤ ਨਾਲ ਰਸਮੀ ਤੌਰ ''ਤੇ ਖਤਮ ਕੀਤਾ ਵਪਾਰ

08/10/2019 3:17:36 PM

ਇਸਲਾਮਾਬਾਦ— ਜੂੰਮ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਸਮਾਪਤ ਕੀਤੇ ਜਾਣ ਮਗਰੋਂ ਪਾਕਿਸਤਾਨ ਨੇ ਭਾਰਤ ਨਾਲ ਰਸਮੀ ਤੌਰ 'ਤੇ ਵਪਾਰਕ ਸੰਬੰਧਾਂ ਨੂੰ ਖਤਮ ਕਰ ਦਿੱਤਾ ਹੈ। ਹਾਲਾਂਕਿ ਇਸ ਦਾ ਨੁਕਸਾਨ ਪਾਕਿਸਤਾਨ ਨੂੰ ਹੀ ਝੱਲਣਾ ਪਵੇਗਾ ਕਿਉਂਕਿ ਭਾਰਤ ਪਹਿਲਾਂ ਵੀ ਉਸ 'ਤੇ ਕਿਸੇ ਵੀ ਤਰ੍ਹਾਂ ਨਾਲ ਬਹੁਤ ਹੱਦ ਤਕ ਨਿਰਭਰ ਨਹੀਂ ਸੀ। 

ਸਥਾਨਕ ਅਖਬਾਰ 'ਡਾਨ' ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ 'ਚ ਮੰਤਰੀ ਮੰਡਲ ਦੀ ਸ਼ੁੱਕਰਵਾਰ ਨੂੰ ਹੋਈ ਬੈਠਕ 'ਚ ਭਾਰਤ ਨਾਲ ਵਪਾਰ ਰੋਕਣ ਦੇ ਫੈਸਲੇ ਨੂੰ ਮਨਜ਼ੂਰੀ ਦਿੱਤੀ ਗਈ। ਇਸ ਫੈਸਲੇ 'ਚ ਭਾਰਤ ਦੇ ਨਾਲ ਵਪਾਰਕ ਸੰਬੰਧਾਂ ਨੂੰ ਖਤਮ ਕਰਨਾ ਸ਼ਾਮਲ ਹੈ। ਦੋਵਾਂ ਦੇਸ਼ਾਂ ਦੇ ਵਪਾਰਕ ਸੰਬੰਧ ਪਹਿਲਾਂ ਤੋਂ ਹੀ ਤਣਾਅਪੂਰਣ ਸਨ। ਭਾਰਤ ਨੇ ਪੁਲਵਾਮਾ ਹਮਲੇ ਦੇ ਬਾਅਦ ਪਾਕਿਸਤਾਨ ਤੋਂ ਆਉਣ ਵਾਲੇ ਸਮਾਨ 'ਤੇ 200 ਫੀਸਦੀ ਕਸਟਮ ਡਿਊਟੀ ਲਗਾ ਦਿੱਤੀ ਗਈ ਸੀ। ਪਾਕਿਸਤਾਨ ਤੋਂ ਭਾਰਤ ਦਾ ਆਯਾਤ ਇਸ ਸਾਲ ਮਾਰਚ 'ਚ 92 ਫੀਸਦੀ ਘੱਟ ਹੋ ਕੇ 28.40 ਡਾਲਰ 'ਤੇ ਆ ਗਿਆ ਸੀ।

ਖਬਰ ਅਨੁਸਾਰ ਮੰਤਰੀ ਮੰਡਲ ਦੀ ਬੈਠਕ ਦੇ ਬਾਅਦ ਭਾਰਤ ਦੇ ਨਾਲ ਵਪਾਰਕ ਸੰਬੰਧ ਤੁਰੰਤ ਪ੍ਰਭਾਵ ਨਾਲ ਖਤਮ ਕਰਨ ਲਈ 2 ਨੋਟੀਫਿਕੇਸ਼ਨ ਜਾਰੀ ਕੀਤੀਆਂ ਗਈਆਂ ਹਨ। ਇਸ ਨੋਟਿਫਿਕੇਸ਼ਨ ਜ਼ਰੀਏ ਭਾਰਤ ਨੂੰ ਕੀਤਾ ਜਾਣ ਵਾਲਾ ਸਾਰਾ ਨਿਰਯਾਤ ਬੰਦ ਕੀਤਾ ਗਿਆ ਹੈ। ਦੂਜੀ ਨੋਟੀਫਿਕੇਸ਼ਨ ਦੇ ਜ਼ਰੀਏ ਭਾਰਤ ਤੋਂ ਕੀਤਾ ਜਾਣ ਵਾਲਾ ਆਯਾਤ ਬੰਦ ਕੀਤਾ ਗਿਆ ਹੈ।


Related News