ਇਮਰਾਨ ਨੇ ਅੱਤਵਾਦ ਸਮਰਥਕ ਮਸੂਦ ਨੂੰ US ''ਚ ਅੰਬੈਸਡਰ ਕੀਤਾ ਨਿਯੁਕਤ, ਦੋਵਾਂ ਦੇਸ਼ਾਂ ''ਚ ਵਧੇਗਾ ਤਣਾਅ
Wednesday, Nov 17, 2021 - 03:53 PM (IST)
ਇਸਲਾਮਾਬਾਦ- ਮਹਿੰਗਾਈ ਬੇਰੁਜ਼ਗਾਰੀ ਅਤੇ ਮੰਦਹਾਲੀ ਦੇ ਮੁੱਦਿਆਂ ਨੂੰ ਲੈ ਕੇ ਹਾਸ਼ੀਏ 'ਤੇ ਖੜੀ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਇਕ ਹੋਰ ਿਡਪਲੋਮੈਟਿਕ ਚੁੱਕ ਕੇ ਆਪਣੇ ਲਈ ਨਵੀਂ ਮੁਸ਼ਕਿਲ ਨੂੰ ਸੱਦਾ ਦੇ ਦਿੱਤਾ ਹੈ। ਪਾਕਿਸਤਾਨ ਨੇ ਅੱਤਵਾਦ ਸਮਰਥਕ ਮਸੂਦ ਖਾਨ ਨੂੰ ਅਮਰੀਕਾ 'ਚ ਆਪਣਾ ਨਵਾਂ ਅੰਬੈਸਡਰ ਨਿਯੁਕਤ ਕਰ ਦਿੱਤਾ ਹੈ। ਮਸੂਦ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਰਾਸ਼ਟਰਪਤੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਅਲ ਕਾਇਦਾ ਅਤੇ ਕਸ਼ਮੀਰ ਅੱਤਵਾਦੀ ਬੁਰਹਾਨ ਵਾਨੀ ਦਾ ਸਮਰਥਨ ਕਰਦੇ ਰਹੇ ਹਨ। ਇਮਰਾਨ ਦੇ ਇਸ ਕਦਮ ਨਾਲ ਅਮਰੀਕਾ ਨਾਲ ਉਸ ਦੇ ਰਿਸ਼ਤੇ ਹੋਰ ਖਰਾਬ ਹੋ ਸਕਦੇ ਹਨ।
ਮਸੂਦ ਨੇ ਓਸਾਮਾ ਬਿਨ ਲਾਦੇਨ ਦੇ ਇਕ ਖਾਸ ਸਹਿਯੋਗੀ ਨਾਲ ਕਰੀਬੀ ਰਿਸ਼ਤੇ ਰਹੇ ਹਨ। ਮੰਨਿਆ ਜਾ ਰਿਹਾ ਹੈ ਿਕ ਅਮਰੀਕਾ ਇਸ ਮੁੱਦੇ 'ਤੇ ਪਾਕਿਸਤਾਨ ਨੂੰ ਫਟਕਾਰ ਲਗਾ ਸਕਦਾ ਹੈ। ਦੋਵਾਂ ਦੇਸ਼ਾਂ ਦੇ ਵਿਚਾਲੇ ਇਸ ਮੁੱਦੇ 'ਤੇ ਨਵੇਂ ਸਿਰੇ ਤੋਂ ਤਣਾਅ ਪੈਦਾ ਹੋ ਸਕਦਾ ਹੈ। ਮਸੂਦ ਖਾਨ ਦੇ ਬਾਰੇ 'ਚ ਅਮਰੀਕੀ ਮੈਗਜ਼ੀਨ 'ਨੈਸ਼ਨਲ ਰਵਿਊ' ਨੇ ਕਈ ਖੁਲਾਸੇ ਕੀਤੇ ਹਨ। ਇਸ ਦੀ ਰਿਪੋਰਟ ਮੁਤਾਬਕ ਮਸੂਦ ਖਾਨ ਦੀ ਅਪਾਇੰਟਮੈਂਟ ਨਾਲ ਪਾਕਿਸਤਾਨ ਦੀ ਇਮੇਜ਼ ਹੋਰ ਖਰਾਬ ਹੋਵੇਗੀ। ਅਮਰੀਕਾ ਅਤੇ ਪਾਿਕਸਤਾਨ ਦੇ ਰਿਸ਼ਤਿਆਂ 'ਚ ਨਵਾਂ ਤਣਾਅ ਪੈਦਾ ਹੋ ਸਕਦਾ ਹੈ। ਅੱਤਵਾਦ ਦੇ ਸਮਰਥਕ ਅਤੇ ਮਦਦਗਾਰ ਦੇ ਤੌਰ 'ਤੇ ਮਸੂਦ ਦਾ ਇਤਿਹਾਸ ਅਮਰੀਕਾ ਵੀ ਜਾਣਦਾ ਹੈ। ਉਹ ਇਮਰਾਨ ਸਰਕਾਰ ਤੋਂ ਜਵਾਬ ਜ਼ਰੂਰ ਮੰਗੇਗਾ। ਉਹ ਅਮਰੀਕਾ ਲਈ ਖਤਰਨਾਕ ਸਾਬਤ ਹੋ ਸਕਦੇ ਹਨ। ਉਨ੍ਹਾਂ ਦੇ ਖਿਲਾਫ ਦੁਨੀਆ ਅਤੇ ਮੀਡੀਆ ਦੇ ਕੋਲ ਕਈ ਠੋਸ ਸਬੂਤ ਮੌਜੂਦ ਹਨ।
ਬੁਰਹਾਨ ਵਾਨੀ ਨੂੰ ਕਸ਼ਮੀਰ 'ਚ ਅੱਤਵਾਦ ਦਾ ਪੋਸਟਰ ਬਾਇ ਦੱਸਿਆ ਗਿਆ ਸੀ। 2016 'ਚ ਭਾਰਤੀ ਫੌਜ ਨੇ ਉਸ ਨੂੰ ਮਾਰ ਸੁੱਟਿਆ ਸੀ। ਉਸ ਦੀ ਬਰਸੀ 'ਤੇ ਮਸੂਦ ਨੇ ਸੰਦੇਸ਼ ਜਾਰੀ ਕੀਤਾ ਸੀ। ਵਾਨੀ ਨੂੰ ਸ਼ਹੀਦ ਦੱਸਦੇ ਹੋਏ ਕਿਹਾ ਸੀ ਕਿ ਉਹ ਕਸ਼ਮੀਰੀਆਂ ਦੇ ਦਿਲ 'ਚ ਰਹਿੰਦਾ ਹੈ। ਮਸੂਦ ਨੇ ਖੁੱਲ੍ਹਆਮ ਹਿਜ਼ਬੁੱਲ ਮੁਜ਼ਾਹਿਦੀਨ ਦਾ ਸਮਰਥਨ ਕੀਤਾ ਸੀ। 2019 'ਚ ਮਸੂਦ ਖਾਨ ਆਲ ਪਾਰਟੀਜ਼ ਕਮਸ਼ੀਰ ਸਾਲਡੈਰਿਟੀ ਕਾਨਫਰੈਂਸ 'ਚ ਸ਼ਾਮਲ ਹੋਏ ਸਨ। ਇਸ 'ਚ ਹਰਕਤ-ਉਲ-ਮੁਜ਼ਾਹਿਦੀਨ ਦਾ ਫਾਊਂਡਰ ਫਜ਼ਲ-ਉਲ-ਰਹਿਮਾਨ ਖਲੀਲ ਵੀ ਮੌਜੂਦ ਸੀ। ਉਹ ਉਹੀਂ ਖਲੀਲ ਹੈ ਜਿਸ ਨੂੰ ਅਮਰੀਕਾ ਦੇ ਸਟੇਟ ਿਡਪਾਰਟਮੈਂਟ ਨੇ 1997 'ਚ ਅੱਤਵਾਦੀ ਸੰਗਠਨ ਘੋਿਸ਼ਤ ਕਰ ਦਿੱਤਾ ਸੀ।