ਪਾਕਿਸਤਾਨ: ਬੜਬੋਲੇ ਨੇਤਾ ਸ਼ੇਖ ਰਸ਼ੀਦ ਨੂੰ ਇਮਰਾਨ ਨੇ ਬਣਾਇਆ ਗ੍ਰਹਿ ਮੰਤਰੀ

Saturday, Dec 12, 2020 - 11:11 PM (IST)

ਪਾਕਿਸਤਾਨ: ਬੜਬੋਲੇ ਨੇਤਾ ਸ਼ੇਖ ਰਸ਼ੀਦ ਨੂੰ ਇਮਰਾਨ ਨੇ ਬਣਾਇਆ ਗ੍ਰਹਿ ਮੰਤਰੀ

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੀ ਕੈਬਨਿਟ 'ਚ ਫੇਰਬਦਲ ਕਰਦੇ ਹੋਏ ਬੜਬੋਲੇ ਰੇਲ ਮੰਤਰੀ ਰਸ਼ੀਦ ਨੂੰ ਹੁਣ ਗ੍ਰਹਿ ਮੰਤਰੀ ਬਣਾ ਦਿੱਤਾ ਹੈ। 'ਡਾਨ' ਦੀ ਇਕ ਰਿਪੋਰਟ ਮੁਤਾਬਕ, ਏਜਾਜ਼ ਸ਼ਾਹ ਤੋਂ ਗ੍ਰਹਿ ਮੰਤਰਾਲਾ ਲੈ ਕੇ ਉਨ੍ਹਾਂ ਨੂੰ ਨਾਰਕੋਟਿਕਸ ਵਿਭਾਗ ਸੌਂਪਿਆ ਗਿਆ ਹੈ। ਆਜ਼ਮ ਖਾਨ ਸਵਾਤੀ ਹੁਣ ਨਵੇਂ ਰੇਲ ਮੰਤਰੀ ਹੋਣਗੇ। ਅਬਦੁਲ ਹਫ਼ੀਜ ਸ਼ੇਖ ਪਹਿਲਾਂ ਵਿੱਤ ਸਲਾਹਕਾਰ ਸਨ, ਹੁਣ ਉਨ੍ਹਾਂ ਨੂੰ ਇਹ ਮੰਤਰਾਲਾ ਹੀ ਸੌਂਪ ਦਿੱਤਾ ਗਿਆ ਹੈ।

ਗੌਰਤਲਬ ਹੈ ਕਿ ਇਹ ਓਹੀ ਸ਼ੇਖ ਰਸ਼ੀਦ ਹੈ, ਜੋ ਆਪਣੇ ਬੜਬੋਲੇ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ 'ਚ ਰਹਿੰਦੇ ਹਨ। ਰੇਲ ਮੰਤਰੀ ਰਹਿੰਦੇ ਹੋਏ ਉਨ੍ਹਾਂ ਨੇ ਇਕ ਵਾਰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਅਸੀਂ ਭਾਰਤ 'ਤੇ ਪ੍ਰਮਾਣੂੰ ਬੰਬ ਸੁੱਟ ਦੇਵਾਂਗੇ।

ਸ਼ੇਖ ਰਸ਼ੀਦ ਨੇ ਭਾਰਤ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਪਾਕਿਸਤਾਨ ਕੋਲ 125 ਤੋਂ 250 ਗ੍ਰਾਮ ਤੱਕ ਛੋਟੋ-ਛੋਟੇ ਪ੍ਰਮਾਣੂੰ ਬੰਬ ਹਨ। ਇਨ੍ਹਾਂ ਬੰਬਾਂ ਨਾਲ ਪਾਕਿਸਤਾਨ ਆਸਾਨੀ ਨਾਲ ਭਾਰਤ ਨੂੰ ਨਿਸ਼ਾਨਾ 'ਤੇ ਲੈ ਸਕਦਾ ਹੈ। ਭਾਰਤ ਨੂੰ ਧਮਕੀ ਦਿੰਦੇ ਹੋਏ ਉਨ੍ਹਾਂ ਕਿਹਾ ਸੀ ਕਿ ਭਾਰਤ ਸੁਣ ਲਵੇ ਕਿ ਪਾਕਿਸਤਾਨ ਕੋਲ 'ਪਾਈਆ ਅਤੇ ਅੱਧ ਪਾਈਆ' ਦੇ ਪ੍ਰਮਾਣੂੰ ਬੰਬ ਵੀ ਹਨ, ਜੋ ਕਿਸੇ ਖ਼ਾਸ ਇਲਾਕੇ ਨੂੰ ਨਿਸ਼ਾਨਾ ਬਣਾ ਸਕਦੇ ਹਨ।

ਇਹ ਵੀ ਪੜ੍ਹੋ- ਪਾਕਿਸਤਾਨ 'ਚ ਇਮਰਾਨ ਸਰਕਾਰ ਤੇ ਵਿਰੋਧੀ ਦਲਾਂ 'ਚ ਆਰ-ਪਾਰ ਦੀ ਲੜਾਈ

ਸ਼ੇਖ ਰਸ਼ੀਦ ਕਈ ਵਾਰ ਆਪਣੀ ਸਰਕਾਰ ਅਤੇ ਪਾਕਿਸਤਾਨ ਦੀ ਕਿਰਕਰੀ ਵੀ ਕਰਾ ਚੁੱਕੇ ਹਨ। ਇੰਨਾ ਹੀ ਨਹੀਂ ਅਗਸਤ 2019 'ਚ ਉਨ੍ਹਾਂ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਉਹ ਪ੍ਰਧਾਨ ਮੰਤਰੀ ਮੋਦੀ ਦਾ ਨਾਮ ਲੈ ਰਹੇ ਸਨ ਅਤੇ ਅਚਾਨਕ ਉਨ੍ਹਾਂ ਨੂੰ ਮਾਈਕ ਤੋਂ ਕਰੰਟ ਲੱਗ ਗਿਆ। ਕਈ ਵਾਰ ਉਹ ਭਾਰਤ ਨੂੰ ਗਿੱਦੜਭੁਬਕੀ ਦੇ ਚੁੱਕੇ ਹਨ। 'ਡਾਨ' ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਗ੍ਰਹਿ ਮੰਤਰੀ ਦੇ ਅਹੁਦੇ ਲਈ ਕਈ ਦਾਵੇਦਾਰ ਸਨ, ਜਿਸ 'ਚ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਫਵਾਦ ਚੌਧਰੀ ਵੀ ਸ਼ਾਮਲ ਹਨ ਪਰ ਸ਼ੇਖ ਰਸ਼ੀਦ ਦੇ ਗ੍ਰਹਿ ਮੰਤਰੀ ਬਣਨ ਦੀ ਇੱਛਾ ਪੂਰੀ ਹੋ ਗਈ ਹੈ। ਉਨ੍ਹਾਂ ਨੇ 2018 'ਚ ਇਮਰਾਨ ਸਰਕਾਰ ਬਣਨ ਦੌਰਾਨ ਵੀ ਇਸ ਅਹੁਦੇ ਨੂੰ ਪਾਉਣ ਲਈ ਕੋਸ਼ਿਸ਼ ਕੀਤੀ ਸੀ।

ਇਹ ਵੀ ਪੜ੍ਹੋ- WHATSAPP 'ਤੇ ਪਹਿਲੇ ਮਹੀਨੇ 'ਚ ਹੋਏ 3 ਲੱਖ ਤੋਂ ਵੱਧ UPI ਭੁਗਤਾਨ


author

Sanjeev

Content Editor

Related News