ਪਾਕਿ : ਇਮਰਾਨ ਦੀ ਪਾਰਟੀ ਦੇ ਨੇਤਾਵਾਂ ਨੇ ਡਿਪਟੀ ਸਪੀਕਰ ਨੂੰ ਮਾਰੇ ਥੱਪੜ

Sunday, Apr 17, 2022 - 10:42 AM (IST)

ਇਸਲਾਮਾਬਾਦ (ਏ.ਐੱਨ.ਆਈ.)- ਪਾਕਿਸਤਾਨ ਦੀ ਪੰਜਾਬ ਵਿਧਾਨ ਸਭਾ ’ਚ ਸ਼ਨੀਵਾਰ ਨੂੰ ਇਮਰਾਨ ਖਾਨ ਦੀ ਪਾਰਟੀ ਪੀ. ਟੀ. ਆਈ. ਦੇ ਨੇਤਾਵਾਂ ਨੇ ਮਰਿਆਦਾਵਾਂ ਨੂੰ ਤਾਰ-ਤਾਰ ਕਰ ਦਿੱਤਾ। ਅਸੈਂਬਲੀ ’ਚ ਸੈਸ਼ਨ ਸ਼ੁਰੂ ਹੁੰਦੇ ਹੀ ਪੀ. ਟੀ. ਆਈ. ਨੇਤਾ ਵੇਲ ’ਚ ਆ ਗਏ ਅਤੇ ਡਿਪਟੀ ਸਪੀਕਰ ਮੁਹੰਮਦ ਮਜਰੀ ਦੀ ਥੱਪੜਾਂ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ ਪੀ. ਟੀ. ਆਈ. ਦੇ ਨੇਤਾ ਆਪਣੇ ਨਾਲ ਲੋਟਾ ਲੈ ਕੇ ਆਏ ਸਨ। ਉਨ੍ਹਾਂ ਨੇ ਪਹਿਲਾਂ ਲੋਟਾ ਸੁੱਟ ਕੇ ਹਮਲਾ ਕੀਤਾ ਅਤੇ ਜਦੋਂ ਇਸ ਨਾਲ ਵੀ ਮਨ ਨਹੀਂ ਭਰਿਆ ਤਾਂ ਵੇਲ ’ਚ ਆ ਕੇ ਡਿਪਟੀ ਸਪੀਕਰ ਦੇ ਵਾਲ ਖਿੱਚੇ ਅਤੇ ਥੱਪੜ ਵਰ੍ਹਾਉਣੇ ਸ਼ੁਰੂ ਕਰ ਦਿੱਤੇ।

PunjabKesari

ਦਰਅਸਲ, ਲਾਹੌਰ ਹਾਈ ਕੋਰਟ ਦੇ ਨਿਰਦੇਸ਼ ’ਤੇ ਪੰਜਾਬ ਲਈ ਨਵਾਂ ਮੁੱਖ ਮੰਤਰੀ ਚੁਣਿਆ ਜਾਣਾ ਹੈ। ਜਿਸ ਨੂੰ ਲੈ ਕੇ ਸ਼ਨੀਵਾਰ ਨੂੰ ਸੈਸ਼ਨ ਬੁਲਾਇਆ ਗਿਆ। ਮੁੱਖ ਮੰਤਰੀ ਅਹੁਦੇ ਲਈ ਹਮਜਾ ਸ਼ਾਹਬਾਜ ਅਤੇ ਚੌਧਰੀ ਪ੍ਰਵੇਜ਼ ਇਲਾਹੀ ਵਿਚਾਲੇ ਮੁਕਾਬਲਾ ਹੈ।ਮਿਲੀ ਜਾਣਕਾਰੀ ਅਨੁਸਾਰ, ਜਿਵੇਂ ਹੀ ਸੈਸ਼ਨ ਸ਼ੁਰੂ ਹੋਇਆ, ਪਹਿਲਾਂ ਤੋਂ ਤਿਆਰੀ ਕਰ ਕੇ ਬੈਠੇ ਪੀ. ਟੀ. ਆਈ. ਨੇਤਾਵਾਂ ਨੇ ਵਿਧਾਨ ਸਭਾ ’ਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਨੈਸ਼ਨਲ ਅਸੈਂਬਲੀ ’ਚ ਬੇਭਰੋਸਗੀ ਮਤੇ ਲਈ ਪੀ. ਟੀ. ਆਈ. ਛੱਡ ਕੇ ਵਿਰੋਧੀ ਖੇਮੇ ’ਚ ਗਏ ਨੇਤਾਵਾਂ ’ਤੇ ਹਮਲਾ ਬੋਲਦੇ ਹੋਏ ਪੀ. ਟੀ. ਆਈ. ਨੇਤਾਵਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਦੋਂ ਡਿਪਟੀ ਸਪੀਕਰ ਨੇ ਪੀ. ਟੀ. ਆਈ. ਨੇਤਾਵਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਡਿਪਟੀ ਸਪੀਕਰ ’ਤੇ ਹਮਲਾ ਬੋਲ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ -ਬ੍ਰਿਟੇਨ ਦੇ ਪ੍ਰਧਾਨ ਮੰਤਰੀ ਜਾਨਸਨ 21 ਅਪ੍ਰੈਲ ਨੂੰ ਪਹੁੰਚਣਗੇ ਭਾਰਤ, ਇਹਨਾਂ ਮੁੱਦਿਆਂ 'ਤੇ ਮੋਦੀ ਨਾਲ ਕਰਨਗੇ ਚਰਚਾ

ਉੱਧਰ ਪਾਕਿਸਤਾਨ ਨੈਸ਼ਨਲ ਅਸੈਂਬਲੀ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਹੋ ਗਈ ਹੈ। ਇਸ ਬੈਠਕ ’ਚ ਸਭ ਤੋਂ ਪਹਿਲਾਂ ਨਵੇਂ ਸਪੀਕਰ ਦੀ ਚੋਣ ਕੀਤੀ ਗਈ। ਨਿਰਵਿਰੋਧ ਚੁਣੇ ਗਏ ਰਾਜਾ ਪ੍ਰਵੇਜ਼ ਨੂੰ ਸ਼ੁਰੂ ’ਚ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਪੀ. ਐੱਮ. ਐੱਲ.-ਐੱਨ. ਦੇ ਅਯਾਜ ਸਾਦਿਕ ਨੇ ਸਹੁੰ ਚੁਕਾਈ। ਉੱਥੇ ਹੀ ਦੂਜੇ ਪਾਸੇ ਡਿਪਟੀ ਸਪੀਕਰ ਕਾਸਿਮ ਖਾਨ ਸੂਰੀ ਨੂੰ ਹਟਾਉਣ ’ਤੇ ਅੱਜ ਵੋਟਿੰਗ ਹੋਣੀ ਸੀ ਪਰ ਆਪਣੇ ਖ਼ਿਲਾਫ਼ ਵੋਟਿੰਗ ’ਚ ਹਾਰ ਦੇ ਡਰੋਂ ਪਹਿਲਾਂ ਹੀ ਸੂਰੀ ਨੇ ਅਸਤੀਫ਼ਾ ਦੇ ਦਿੱਤਾ ਹੈ। ਦੱਸਣਯੋਗ ਹੈ ਕਿ ਸੂਰੀ ਵੱਲੋਂ ਇਮਰਾਨ ਖਾਨ ਸਰਕਾਰ ਦਾ ਸਮਰਥਨ ਕਰਨ ਦੀ ਵਜ੍ਹਾ ਨਾਲ ਉਨ੍ਹਾਂ ਦੇ ਖਿਲਾਫ ਬੇਭਰੋਸਗੀ ਮਤਾ ਲਿਆਂਦਾ ਗਿਆ ਸੀ।


Vandana

Content Editor

Related News