CRS ਦੀ ਰਿਪੋਰਟ ’ਚ ਦਾਅਵਾ– ਅਫਗਾਨ ਮਾਮਲਿਆਂ ’ਚ ਪਾਕਿ ਲੰਮੇ ਸਮੇਂ ਤੋਂ ਨਿਭਾਅ ਰਿਹਾ ਵਿਨਾਸ਼ਕਾਰੀ ਭੂਮਿਕਾ

11/13/2021 12:57:58 PM

ਵਾਸ਼ਿੰਗਟਨ (ਬਿਊਰੋ)– ਅਫਗਾਨਿਸਤਾਨ ’ਤੇ ਇਕ ‘ਕਾਂਗ੍ਰੇਸ਼ਨਲ’ ਰਿਪੋਰਟ ’ਚ ਕਿਹਾ ਗਿਆ ਕਿ ਅਫਗਾਨਿਸਤਾਨ ਨਾਲ ਜੁੜੇ ਮਾਮਲਿਆਂ ’ਚ ਪਾਕਿਸਤਾਨ ਲੰਮੇ ਸਮੇਂ ਤੋਂ ਵਿਨਾਸ਼ਕਾਰੀ ਤੇ ਅਸਥਿਰਤਾ ਲਿਆਉਣ ਵਰਗੀ ਭੂਮਿਕਾ ਨਿਭਾਉਂਦਾ ਰਿਹਾ ਹੈ, ਜਿਸ ’ਚ ਤਾਲਿਬਾਨ ਨੂੰ ਸਮਰਥਨ ਦੇਣ ਲਈ ਇਕ ਵਿਵਸਥਾ ਦਾ ਸਹਾਰਾ ਲੈਣਾ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਸ਼ਰਮਨਾਕ: ਪਾਕਿਸਤਾਨ ’ਚ ਹਿਰਾਸਤ ’ਚ ਲਈ ਔਰਤ ਨੂੰ ਨੰਗਾ ਕਰਕੇ ਨਚਾਇਆ

‘ਦੋ ਪੱਖੀ ਕਾਂਗ੍ਰੇਸ਼ਨਲ ਸੋਧ ਸੇਵਾ’ (ਸੀ. ਆਰ. ਐੱਸ.) ਦੀ ਇਕ ਰਿਪੋਰਟ ’ਚ ਕਿਹਾ ਗਿਆ ਕਿ ਜੇਕਰ ਪਾਕਿਸਤਾਨ, ਰੂਸ ਤੇ ਚੀਨ ਵਰਗੇ ਹੋਰ ਦੇਸ਼ ਤੇ ਕਤਰ ਵਰਗੇ ਅਮਰੀਕਾ ਦੇ ਸਾਂਝੇਦਾਰ ਤਾਲਿਬਾਨ ਨੂੰ ਹੋਰ ਮਾਨਤਾ ਦੇਣ ਦੀ ਦਿਸ਼ਾ ’ਚ ਵਧਣਗੇ ਤਾਂ ਇਸ ਨਾਲ ਅਮਰੀਕਾ ਅਲੱਗ-ਥਲੱਗ ਪੈ ਸਕਦਾ ਹੈ।

ਉਥੇ ਅਮਰੀਕੀ ਦਬਾਅ ਦਾ ਵਿਰੋਧ ਕਰਨ, ਉਸ ਤੋਂ ਬੱਚ ਨਿਕਲਣ ਦੇ ਤਾਲਿਬਾਨ ਨੂੰ ਹੋਰ ਮੌਕੇ ਮਿਲਣਗੇ। ਰਿਪੋਰਟ ’ਚ ਕਿਹਾ ਗਿਆ ਕਿ ਅਮਰੀਕਾ ਦਾ ਹੋਰ ਸਜ਼ਾਤਮਕ ਰਵੱਈਆ ਅਫਗਾਨਿਸਤਾਨ ’ਚ ਪਹਿਲੇ ਤੋਂ ਗੰਭੀਰ ਬਣੇ ਮਨੁੱਖੀ ਹਾਲਾਤ ਨੂੰ ਹੋਰ ਡੂੰਘਾ ਕਰ ਸਕਦਾ ਹੈ। ਸੀ. ਆਰ. ਐੱਸ. ਰਿਪੋਰਟ ਸੰਸਦ ਮੈਂਬਰਾਂ ਨੂੰ ਵੱਖ-ਵੱਖ ਮੁੱਦਿਆਂ ’ਤੇ ਜਾਣਕਾਰੀ ਦੇਣ ਲਈ ਤਿਆਰ ਕੀਤੀ ਜਾਂਦੀ ਹੈ ਤਾਂ ਕਿ ਉਸ ਦੇ ਆਧਾਰ ’ਤੇ ਉਹ ਫ਼ੈਸਲਾ ਲੈ ਸਕਣ। ਇਸ ਨੂੰ ਅਮਰੀਕੀ ਕਾਂਗਰਸ ਦੀ ਅਧਿਕਾਰਕ ਸੋਚ ਜਾਂ ਰਿਪੋਰਟ ਨਹੀਂ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਟਰੱਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ

ਰਿਪੋਰਟ ’ਚ ਕਿਹਾ ਗਿਆ, ‘ਅਫਗਾਨਿਸਤਾਨ ਦੇ ਮਾਮਲਿਆਂ ’ਚ ਪਾਕਿਸਤਾਨ ਲੰਮੇ ਸਮੇਂ ਤੋਂ ਸਰਗਰਮ ਹੋਰ ਕਈ ਮਾਇਨਿਆਂ ’ਚ ਵਿਨਾਸ਼ਕਾਰੀ ਤੇ ਅਸਥਿਰਤਾ ਫੈਲਾਉਣ ਵਾਲੀ ਭੂਮਿਕਾ ਨਿਭਾਉਂਦਾ ਰਿਹਾ ਹੈ, ਜਿਸ ’ਚ ਤਾਲਿਬਾਨ ਨੂੰ ਸਮਰਥਨ ਦੇਣ ਸਬੰਧੀ ਵਿਵਸਥਾ ਵੀ ਸ਼ਾਮਲ ਹੈ।’

ਇਸ ’ਚ ਕਿਹਾ ਗਿਆ, ‘ਕਈ ਸੁਪਰਵਾਈਜ਼ਰ ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਨੂੰ ਪਾਕਿਸਤਾਨ ਲਈ ਮਹੱਤਵਪੂਰਨ ਜਿੱਤ ਦੇ ਰੂਪ ’ਚ ਦੇਖਦੇ ਹਨ, ਜਿਸ ਨਾਲ ਅਫਗਾਨਿਸਤਾਨ ’ਚ ਉਸ ਦਾ ਪ੍ਰਭਾਵ ਵਧਿਆ ਹੈ ਤੇ ਉਥੇ ਭਾਰਤ ਦੇ ਪ੍ਰਭਾਵ ਨੂੰ ਸੀਮਤ ਕਰਨ ਦੀਆਂ ਉਸ ਦੀਆਂ ਦਹਾਕਿਆਂ ਤੋਂ ਚੱਲੀਆਂ ਆ ਰਹੀਆਂ ਕੋਸ਼ਿਸ਼ਾਂ ਨੂੰ ਵੀ ਹੁੰਗਾਰਾ ਮਿਲਿਆ ਹੈ।’

ਨੋਟ– ਇਸ ਖ਼ਬਰ ’ਤੇ ਆਪਣੇ ਵਿਚਾਰ ਕੁਮੈਂਟ ਕਰਕੇ ਜ਼ਰੂਰ ਸਾਂਝੇ ਕਰੋ।


Rahul Singh

Content Editor

Related News