ਤਾਲਿਬਾਨ ਨੂੰ ਉਸ ਦੇ ਵਾਅਦਿਆਂ ਨੂੰ ਪੂਰਾ ਕਰਨ ਲਈ ਮਦਦ ਕਰਨਾ ਜ਼ਰੂਰੀ : ਇਮਰਾਨ ਖਾਨ

Tuesday, Sep 28, 2021 - 03:52 AM (IST)

ਤਾਲਿਬਾਨ ਨੂੰ ਉਸ ਦੇ ਵਾਅਦਿਆਂ ਨੂੰ ਪੂਰਾ ਕਰਨ ਲਈ ਮਦਦ ਕਰਨਾ ਜ਼ਰੂਰੀ : ਇਮਰਾਨ ਖਾਨ

ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਤਾਲਿਬਾਨ ਦੀ ਵਿੱਤੀ ਮਦਦ ਕਰਨਾ ਜ਼ਰੂਰੀ ਹੈ ਤਾਂਕਿ ਅਫਗਾਨਿਸਤਾਨ ਦੇ ਨਵੇਂ ਸ਼ਾਸਕ ਪਿਛਲੇ ਮਹੀਨੇ ਕਾਬੁਲ ਵਿਚ ਸੱਤਾ ’ਤੇ ਕਬਜ਼ਾ ਕਰਨ ਤੋਂ ਬਾਅਦ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰ ਸਕਣ। ਤਾਲਿਬਾਨ ਨੂੰ ਅਜੇ ਤੱਕ ਅੰਤਰਰਾਸ਼ਟਰੀ ਮਾਨਤਾ ਨਹੀਂ ਮਿਲੀ ਹੈ। ਖਾਨ ਨੇ ਸੋਮਵਾਰ ਨੂੰ ਇਕ ਅਖਬਾਰ ’ਚ ਪ੍ਰਕਾਸ਼ਿਤ ਇਕ ਲੇਖ ’ਚ ਕਿਹਾ ਕਿ ਦੁਨੀਆ ਇਕ ਸਮਾਵੇਸ਼ੀ ਅਫਗਾਨ ਸਰਕਾਰ, ਅਧਿਕਾਰਾਂ ਲਈ ਸਨਮਾਨ ਦੀ ਭਾਵਨਾ ਅਤੇ ਵਚਨਬੱਧਤਾਵਾਂ ਨੂੰ ਪੂਰਾ ਕੀਤੇ ਜਾਣ ਦੀ ਇੱਛਾ ਰੱਖਦੀ ਹੈ। ਇਹ ਵੀ ਕਿ ਅਫਗਾਨਿਸਤਾਨ ਦੀ ਧਰਤੀ ਦੀ ਵਰਤੋਂ ਅੱਤਵਾਦ ਲਈ ਫਿਰ ਕਦੇ ਨਹੀਂ ਕੀਤੀ ਜਾਵੇਗੀ। ਵਿੱਤੀ ਮਦਦ ਪ੍ਰਦਾਨ ਕਰਨ ਨਾਲ ਦੁਨੀਆ ਨੂੰ ਤਾਲਿਬਾਨ ਨੂੰ ਆਪਣੀਆਂ ਵਚਨਬੱਧਤਾਵਾਂ ਦਾ ਸਨਮਾਨ ਕਰਨ ਲਈ ਰਾਜ਼ੀ ਕਰਨ ਨਾਲ ਵਾਧੂ ਲਾਭ ਮਿਲੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News