ਸੱਚ ਹੋਣ ਲੱਗੀ ਭਵਿੱਖਬਾਣੀ! ਤਾਲਾਬੰਦੀ ਕਾਰਨ ਬੱਚਿਆਂ ਲਈ ਹੋਰ ਗੰਭੀਰ ਹੋਈ ਇਹ ਮੁਸੀਬਤ

Saturday, Dec 04, 2021 - 02:43 PM (IST)

ਲੰਡਨ– 2022 ’ਚ ਮੋਟੇ ਅਤੇ ਵਾਧੂ ਭਾਰ ਵਾਲੇ ਬੱਚਿਆਂ (5 ਤੋਂ 19 ਸਾਲ) ਦੀ ਗਿਣਤੀ ਘੱਟ ਭਾਰ ਵਾਲੇ ਬੱਚਿਆਂ ਤੋਂ ਜ਼ਿਆਦਾ ਦੇਖਣ ਨੂੰ ਮਿਲੇਗੀ। ਇਸ ਬਾਰੇ 2017 ’ਚ ਲੈਂਸੇਟ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਖ਼ਦਸ਼ਾ ਪ੍ਰਗਟਾਇਆ ਗਿਆ ਸੀ। ਉਥੇ ਹੀ ਹੁਣ ਇਹ ਭਵਿੱਖਬਾਣੀ ਸੱਚ ਹੁੰਦੀ ਦਿਖਾਈ ਦੇ ਰਹੀ ਹੈ। ਮੋਟਾਪਾ ਵਧਣ ਦੇ ਇਸ ਖ਼ਦਸ਼ੇ ਨੂੰ ਮਜ਼ਬੂਤੀ ਦੇਣ ਦਾ ਕੰਮ ਕੋਰੋਨਾ ਕਾਲ ’ਚ ਲੱਗੀ ਤਾਲਾਬੰਦੀ ਨੇ ਕੀਤਾ ਹੈ। ਤਾਲਾਬੰਦੀ ਦੌਰਾਨ ਸਪੇਨ ’ਚ ਡੇਢ ਮਹੀਨੇ ਤੱਕ ਬੱਚਿਆਂ ਨੂੰ ਘਰਾਂ ’ਚ ਬੰਦ ਕਰ ਕੇ ਰੱਖਿਆ ਗਿਆ। ਵੁਹਾਨ ’ਚ ਵੀ 76 ਦਿਨਾਂ ਤੱਕ ਬੱਚਿਆਂ ਨੂੰ ਘਰਾਂ ਤੋਂ ਬਾਹਰ ਨਹੀਂ ਕੱਢਿਆ ਗਿਆ। ਸਭ ਤੋਂ ਵੱਧ ਬੁਰਾ ਹਾਲ ਫਿਲੀਪੀਨਸ ’ਚ ਰਿਹਾ। ਇੱਥੇ ਇਕ ਸਾਲ ਤੋਂ ਜ਼ਿਆਦਾ ਸਮੇਂ ਤੱਕ ਬੱਚਿਆਂ ਦੇ ਬਾਹਰ ਨਿਕਲਣ ’ਤੇ ਪਾਬੰਦੀ ਸੀ। ਇਨ੍ਹਾਂ ਪਾਬੰਦੀਆਂ ਦੇ ਬੁਰੇ ਨਤੀਜੇ ਬੱਚਿਆਂ ’ਚ ਹੁਣ ਦੇਖਣ ਨੂੰ ਮਿਲ ਰਹੇ ਹਨ। ਅਜਿਹਾ ਹੀ ਭਾਰਤ ’ਚ ਵੀ ਦੇਖਣ ਨੂੰ ਮਿਲਿਆ। ਇੱਥੇ ਵੀ ਘੱਟੋਂ ਘੱਟ 3 ਮਹੀਨੇ ਤੱਕ ਬੱਚਿਆਂ ਨੂੰ ਘਰਾਂ ਦੇ ਅੰਦਰ ਰਹਿਣਾ ਪਿਆ।

ਇਹ ਵੀ ਪੜ੍ਹੋ : ਅਮਰੀਕਾ ’ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੇ ਦੋਸ਼ ’ਚ 3 ਭਾਰਤੀ ਗ੍ਰਿਫ਼ਤਾਰ

ਪਾਬੰਦੀਆਂ ਕਾਰਨ ਬੱਚੇ ਘਰਾਂ ’ਚ ਲੰਬੇ ਸਮੇਂ ਲਈ ਮੋਬਾਈਲ, ਟੀ.ਵੀ. ਨਾਲ ਚਿਪਕੇ ਰਹੇ। ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਵੱਧ ਭਾਰ ਵਾਲੇ ਜ਼ਿਆਦਾ ਬੱਚੇ ਸਿਰਫ਼ ਅਮੀਰ ਦੇਸ਼ਾਂ ’ਚ ਹੁੰਦੇ ਹਨ ਅਤੇ ਗ਼ਰੀਬ ਦੇਸ਼ਾਂ ’ਚ ਕੁਪੋਸ਼ਨ ਕਾਰਨ ਬੱਚੇ ਪਤਲੇ ਹੀ ਰਹਿੰਦੇ ਹਨ। ਜਦਕਿ ਸੱਚ ਇਹ ਹੈ ਕਿ ਦੁਨੀਆ ’ਚ ਪੰਜ ਸਾਲ ਤੋਂ ਘੱਟ ਉਮਰ ਦੇ ਜ਼ਿਆਦਾ ਭਾਰ ਵਾਲੇ 48 ਫ਼ੀਸਦੀ ਬੱਚੇ ਏਸ਼ੀਆ ਅਤੇ 27 ਫ਼ੀਸਦੀ ਅਫ਼ਰੀਕਾ ’ਚ ਹਨ। ਇਨ੍ਹਾਂ ਦੋਵੇਂ ਦੇਸ਼ਾਂ ’ਚ ਕੁਝ ਮੋਟੇ ਬੱਚਿਆਂ ਦੀ ਗਿਣਤੀ ਜ਼ਿਆਦਾ ਪਤਲੇ ਬੱਚਿਆਂ ਤੋਂ 2 ਤੋਂ 4 ਗੁਣਾ ਜ਼ਿਆਦਾ ਹੈ। ਜਦਕਿ 2020 ’ਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ ਮੋਟਾਪਾ 5.7 ਫ਼ੀਸਦੀ ਤੇ ਪਤਲਾਪਣ 6.7 ਫ਼ੀਸਦੀ ਰਿਹਾ।

ਇਹ ਵੀ ਪੜ੍ਹੋ : ਹੁਣ ਤੱਕ 38 ਦੇਸ਼ਾਂ ’ਚ ਫੈਲਿਆ ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕਰੋਨ, ਮੌਤ ਦਾ ਕੋਈ ਮਾਮਲਾ ਨਹੀਂ : WHO

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News