ਲੁਧਿਆਣਾ ''ਚ 91 ਥਾਵਾਂ ''ਤੇ ਲੱਗੀ ਅੱਗ, ਫਾਇਰਮੈਨ ਜ਼ਖ਼ਮੀ

Wednesday, Oct 22, 2025 - 02:09 PM (IST)

ਲੁਧਿਆਣਾ ''ਚ 91 ਥਾਵਾਂ ''ਤੇ ਲੱਗੀ ਅੱਗ, ਫਾਇਰਮੈਨ ਜ਼ਖ਼ਮੀ

ਲੁਧਿਆਣਾ (ਹਿਤੇਸ਼): ਲੁਧਿਆਣਾ ਇੰਡਸਟਰੀਅਲ ਸਿਟੀ ਵਿਚ ਦੀਵਾਲੀ ਦੇ ਤਿਉਹਾਰ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਫਾਇਰ ਬ੍ਰਿਗੇਡ ਵਿਭਾਗ ਨੂੰ ਦੀਵਾਲੀ ਦੇ ਦੋ ਦਿਨਾਂ ਦੌਰਾਨ ਕੁੱਲ 91 ਥਾਵਾਂ ਤੋਂ ਅੱਗ ਲੱਗਣ ਦੀਆਂ ਸੂਚਨਾਵਾਂ ਪ੍ਰਾਪਤ ਹੋਈਆਂ, ਜਿੱਥੇ ਟੀਮਾਂ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ADFO ਜਸਵਿੰਦਰ ਸਿੰਘ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਵੱਲੋਂ ਇਨ੍ਹਾਂ ਸਾਰੀਆਂ ਥਾਵਾਂ 'ਤੇ ਅੱਗ ਬੁਝਾਈ ਗਈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ ਦੋ ਹੋਰ ਛੁੱਟੀਆਂ! ਨੋਟੀਫ਼ਿਕੇਸ਼ਨ ਜਾਰੀ

ADFO ਜਸਵਿੰਦਰ ਸਿੰਘ ਅਨੁਸਾਰ, ਰਿਕਾਰਡ ਕੀਤੀਆਂ ਗਈਆਂ ਘਟਨਾਵਾਂ ਵਿੱਚੋਂ 9 ਜਗ੍ਹਾ 'ਮੇਜਰ ਫਾਇਰ' ਸ਼੍ਰੇਣੀ ਦੀਆਂ ਸਨ। ਸਭ ਤੋਂ ਵੱਡੀ ਰਾਹਤ ਵਾਲੀ ਗੱਲ ਇਹ ਰਹੀ ਕਿ ਅੱਗ ਲੱਗਣ ਦੀਆਂ ਇਨ੍ਹਾਂ ਘਟਨਾਵਾਂ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਦਰਜ ਨਹੀਂ ਕੀਤਾ ਗਿਆ। ਹਾਲਾਂਕਿ, ਅੱਗ ਬੁਝਾਉਣ ਦੀ ਕਾਰਵਾਈ ਦੌਰਾਨ ਇਕ ਕਰਮਚਾਰੀ ਜ਼ਖ਼ਮੀ ਹੋਇਆ ਹੈ। ਜ਼ਖ਼ਮੀ ਹੋਣ ਵਾਲੇ ਫਾਇਰਮੈਨ ਦਾ ਨਾਮ ਵਿਜੇ ਕੁਮਾਰ ਦੱਸਿਆ ਗਿਆ ਹੈ ਤੇ ਉਸ ਦੇ ਟਾਂਕੇ ਵੀ ਲੱਗੇ ਹਨ। 

 


author

Anmol Tagra

Content Editor

Related News