UAE 'ਚ ਅੱਜ ਤੋਂ ਬਦਲ ਰਹੈ ਹਨ ਇਮੀਗ੍ਰੇਸ਼ਨ ਨਿਯਮ, ਭਾਰਤੀਆਂ ਨੂੰ ਮਿਲਣਗੇ ਵੱਡੇ ਫ਼ਾਇਦੇ

Monday, Oct 03, 2022 - 10:44 AM (IST)

UAE 'ਚ ਅੱਜ ਤੋਂ ਬਦਲ ਰਹੈ ਹਨ ਇਮੀਗ੍ਰੇਸ਼ਨ ਨਿਯਮ, ਭਾਰਤੀਆਂ ਨੂੰ ਮਿਲਣਗੇ ਵੱਡੇ ਫ਼ਾਇਦੇ

ਆਬੂਧਾਬੀ- ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਨੇ ਪਿਛਲੇ ਮਹੀਨੇ ਆਪਣੇ ਐਡਵਾਂਸ ਵੀਜ਼ਾ ਸਿਸਟਮ ਦਾ ਐਲਾਨ ਕੀਤਾ ਸੀ। ਇਹ ਵੀਜ਼ਾ ਨਿਯਮ ਸੋਮਵਾਰ ਯਾਨੀ ਅੱਜ ਤੋਂ ਲਾਗੂ ਹੋ ਜਾਣਗੇ। ਨਵੇਂ ਵੀਜ਼ਾ ਨਿਯਮਾਂ ਵਿਚ 10 ਸਾਲ ਦੀ ਐਕਸਪੇਂਡਡ ਗੋਲਡਨ ਵੀਜ਼ਾ ਸਕੀਮ ਵੀ ਸ਼ਾਮਲ ਹੈ। ਇਸ ਦੇ ਇਲਾਵਾ ਹੁਨਰਮੰਦ ਕਾਮਿਆਂ ਲਈ 5 ਸਾਲ ਦੀ ਗ੍ਰੀਨ ਰੈਜ਼ੀਡੈਂਸੀ ਅਤੇ ਇਕ ਮਲਟੀਪਲ ਐਂਟਰੀ ਟੂਰਿਸਟ ਵੀਜ਼ਾ ਵੀ ਹੈ। ਇਸ ਵਿਚ ਸੈਲਾਨੀ ਯੂ.ਏ.ਈ. ਵਿਚ 90 ਦਿਨ ਤੱਕ ਰੁੱਕ ਸਕਣਗੇ। ਆਓ ਵੇਖਦੇ ਹਾਂ ਯੂ.ਏ.ਈ. ਦੇ ਨਵੇਂ ਇਮੀਗ੍ਰੇਸ਼ਨ ਕਾਨੂੰਨ ਵਿਚ ਕੀ-ਕੀ ਮਹੱਤਵਪੂਰਨ ਬਦਲਾਅ ਕੀਤੇ ਗਏ ਹਨ...

ਇਹ ਵੀ ਪੜ੍ਹੋ: ਕੈਨੇਡਾ 'ਚ ਨਫ਼ਰਤ ਅਪਰਾਧ ਦੀ ਇੱਕ ਹੋਰ ਘਟਨਾ, ਸ਼੍ਰੀ ਭਗਵਦ ਗੀਤਾ ਪਾਰਕ 'ਚ ਭੰਨਤੋੜ

  • ਪੰਜ ਸਾਲ ਦੇ ਗ੍ਰੀਨ ਵੀਜ਼ੇ ਦੀ ਮਦਦ ਨਾਲ ਵਿਦੇਸ਼ੀ ਬਿਨਾਂ ਸਥਾਨਕ ਨਾਗਰਿਕਾਂ ਜਾਂ ਕਰਮਚਾਰੀਆਂ ਦੀ ਮਦਦ ਨਾਲ ਖ਼ੁਦ ਨੂੰ ਸਪਾਂਸਰ ਕਰ ਸਕਣਗੇ। ਫ੍ਰੀਲਾਂਸਰ, ਹੁਨਰਮੰਦ ਕਾਮੇ ਅਤੇ ਨਿਵੇਸ਼ਕ ਇਸ ਵੀਜ਼ੇ ਲਈ ਯੋਗ ਹੋਣਗੇ।
  • ਇੰਨਾ ਹੀ ਨਹੀਂ, ਇਸ ਤੋਂ ਇਲਾਵਾ ਗ੍ਰੀਨ ਵੀਜ਼ਾ ਧਾਰਕ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਸਪਾਂਸਰ ਕਰ ਸਕਣਗੇ। ਜੇਕਰ ਕਿਸੇ ਗ੍ਰੀਨ ਵੀਜ਼ਾ ਧਾਰਕ ਦੇ ਪਰਮਿਟ ਦੀ ਮਿਆਦ ਖ਼ਤਮ ਹੋ ਜਾਂਦੀ ਹੈ, ਤਾਂ ਉਨ੍ਹਾਂ ਨੂੰ 6 ਮਹੀਨਿਆਂ ਦਾ ਸਮਾਂ ਦਿੱਤਾ ਜਾਵੇਗਾ।
  • ਗੋਲਡਨ ਵੀਜ਼ਾ ਨਿਵੇਸ਼ਕਾਂ, ਉੱਦਮੀਆਂ, ਵਿਅਕਤੀਆਂ ਅਤੇ ਵਿਲੱਖਣ ਪ੍ਰਤਿਭਾ ਵਾਲੇ ਲੋਕਾਂ ਲਈ ਹੋਵੇਗਾ। ਇਸ ਦੇ ਤਹਿਤ ਉਨ੍ਹਾਂ ਨੂੰ 10 ਸਾਲ ਦੀ ਐਕਸਟੈਂਡਡ ਰੈਜ਼ੀਡੈਂਸੀ ਮਿਲੇਗੀ।
  • ਗੋਲਡਨ ਵੀਜ਼ਾ ਧਾਰਕ ਪਰਿਵਾਰਕ ਮੈਂਬਰਾਂ ਅਤੇ ਬੱਚਿਆਂ ਨੂੰ ਸਪਾਂਸਰ ਕਰਨ ਦੇ ਯੋਗ ਹੋਣਗੇ। ਗੋਲਡਨ ਵੀਜ਼ਾ ਧਾਰਕ ਦੇ ਪਰਿਵਾਰਕ ਮੈਂਬਰ ਕਾਰਡ ਧਾਰਕ ਦੀ ਮੌਤ ਤੋਂ ਬਾਅਦ ਵੀ ਉੱਥੇ ਰਹਿ ਸਕਦੇ ਹਨ, ਜਦੋਂ ਤੱਕ ਵੀਜ਼ਾ ਵੈਧ ਰਹਿੰਦਾ ਹੈ।
  • ਗੋਲਡਨ ਵੀਜ਼ਾ ਧਾਰਕਾਂ ਕੋਲ ਇੱਥੇ ਆਪਣੇ ਕਾਰੋਬਾਰ ਦੀ 100% ਮਾਲਕੀ ਹੋਵੇਗੀ।
  • ਟੂਰਿਸਟ ਵੀਜ਼ੇ 'ਤੇ ਆਉਣ ਵਾਲੇ ਯਾਤਰੀ 60 ਦਿਨਾਂ ਤੱਕ ਯੂਏਈ 'ਚ ਰਹਿ ਸਕਣਗੇ।
  • ਪੰਜ ਸਾਲਾਂ ਦਾ ਮਲਟੀ-ਐਂਟਰੀ ਟੂਰਿਸਟ ਵੀਜ਼ਾ ਯੂਏਈ ਵਿੱਚ ਆਉਣ ਵਾਲੇ ਸੈਲਾਨੀਆਂ ਨੂੰ ਲਗਾਤਾਰ 90 ਦਿਨਾਂ ਤੱਕ ਰਹਿਣ ਦੀ ਇਜਾਜ਼ਤ ਦੇਵੇਗਾ।
  • ਜੌਬ ਐਕਸਪਲੋਰੇਸ਼ਨ ਵੀਜ਼ਾ ਪੇਸ਼ੇਵਰਾਂ ਨੂੰ ਬਿਨਾਂ ਕਿਸੇ ਸਪਾਂਸਰ ਜਾਂ ਮੇਜ਼ਬਾਨ ਦੇ ਯੂਏਈ ਵਿੱਚ ਨੌਕਰੀਆਂ ਲੱਭਣ ਵਿੱਚ ਮਦਦ ਕਰੇਗਾ।

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News