ਨਵੇਂ ਪ੍ਰੋਜੈਕਟ ਤਹਿਤ ਹਰ ਸਾਲ 5 ਹਜ਼ਾਰ ਨਵੇਂ ਪਰਵਾਸੀ ਸੱਦੇ ਜਾਣਗੇ ਕੈਨੇਡਾ

Saturday, Oct 05, 2019 - 08:39 PM (IST)

ਨਵੇਂ ਪ੍ਰੋਜੈਕਟ ਤਹਿਤ ਹਰ ਸਾਲ 5 ਹਜ਼ਾਰ ਨਵੇਂ ਪਰਵਾਸੀ ਸੱਦੇ ਜਾਣਗੇ ਕੈਨੇਡਾ

ਟੋਰਾਂਟੋ— ਲਿਬਰਲ ਪਾਰਟੀ ਮੁੜ ਸੱਤਾ 'ਚ ਆਉਂਦੀ ਹੈ ਤਾਂ ਨਵੇਂ ਨਾਮਿਨੀ ਪ੍ਰੋਗਰਾਮ ਦੀ ਸਿਰਜਣਾ ਕੀਤੀ ਜਾਵੇਗੀ ਤੇ ਕੈਨੇਡਾ ਦੇ ਸ਼ਹਿਰਾਂ ਤੇ ਕਸਬਿਆਂ ਲਈ ਨਵੇਂ ਪਰਵਾਸੀਆਂ ਨੂੰ ਆਕਰਸ਼ਿਤ ਕਰਨਾ ਸੌਖਾ ਹੋ ਜਾਵੇਗਾ। ਲਿਬਰਲ ਪਾਰਟੀ ਵਲੋਂ ਕੀਤੇ ਗਏ ਵਾਅਦੇ ਮੁਤਾਬਕ ਮਿਊਂਸਪਲ ਨਾਮਿਨੀ ਪ੍ਰੋਗਰਾਮ ਤਹਿਤ ਹਰ ਸਾਲ ਘੱਟ ਤੋਂ ਘੱਟ 5 ਹਜ਼ਾਰ ਨਵੇਂ ਪਰਵਾਸੀ ਕੈਨੇਡਾ ਸੱਦੇ ਜਾਣਗੇ।

ਦੱਸ ਦਈਏ ਕਿ ਕੈਨੇਡਾ ਦੇ ਕਈ ਸ਼ਹਿਰ ਅਜਿਹੇ ਹਨ, ਜਿਨ੍ਹਾਂ ਦੀ ਆਬਾਦੀ 'ਚ ਤੇਜ਼ੀ ਨਾਲ ਵਾਧਾ ਨਹੀਂ ਹੋ ਰਿਹਾ ਜਦਕਿ ਨਵੇਂ ਨਿਯਮਾਂ ਰਾਹੀਂ ਉਨ੍ਹਾਂ ਨੂੰ ਇੰਮੀਗ੍ਰੇਸ਼ਨ ਖੇਤਰ 'ਚ ਵਧੇਰੇ ਅਧਿਕਾਰ ਮਿਲਣਗੇ ਤੇ ਮਿਊਂਸਪਲਟੀਜ਼ ਆਪਣੀ ਮਰਜ਼ੀ ਮੁਤਾਬਕ ਨਵੇਂ ਪਰਵਾਸੀਆਂ ਨੂੰ ਸੱਦ ਸਕਣਗੀਆਂ। ਲਿਬਰਲ ਪਾਰਟੀ ਨੇ 2017 'ਚ ਸ਼ੁਰੂ ਹੋਏ ਅਟਲਾਂਟਿਕ ਇੰਮੀਗ੍ਰੇਸ਼ਨ ਪਾਇਲਟ ਪ੍ਰੋਜੈਕਟ ਨੂੰ ਵੀ ਪੱਕੇ ਤੌਰ 'ਤੇ ਚਲਾਉਣ ਦਾ ਵਾਅਦਾ ਕੀਤਾ ਹੈ, ਜਿਸ ਰਾਹੀਂ 5 ਹਜ਼ਾਰ ਨਵੇਂ ਪਰਵਾਸੀਆਂ ਨੂੰ ਕੈਨੇਡਾ ਦੇ ਘੱਟ ਆਬਾਦੀ ਵਾਲੇ ਸੂਬਿਆਂ 'ਚ ਵਸਾਇਆ ਜਾ ਸਕੇਗਾ। ਲਿਬਰਲ ਪਾਰਟੀ ਵਲੋਂ ਕੀਤੇ ਗਏ ਵਾਅਦੇ ਨਾਲ ਕੈਨੇਡਾ ਦੀਆਂ ਮਿਊਂਸਪਲਜ਼ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਹਾਲਾਂਕਿ ਮਿਊਂਸਪਲ ਨਾਮਿਨੀ ਪ੍ਰੋਗਰਾਮ ਨੂੰ ਸੰਚਾਲਤ ਕਰਨ ਦੇ ਤਰੀਕਿਆਂ ਉਪਰ ਚਾਨਣਾ ਨਹੀਂ ਪਾਇਆ ਪਰ ਲਿਬਰਲ ਪਾਰਟੀ ਦੇ ਇਕ ਬੁਲਾਰੇ ਨੇ ਕਿਹਾ ਕਿ ਤੌਰ-ਤਰੀਕਿਆਂ ਬਾਰੇ ਭਵਿੱਖ 'ਚ ਫੈਸਲਾ ਲਿਆ ਜਾਵੇਗਾ ਤੇ ਇਸ ਦਾ ਘੇਰਾ ਹੋਰ ਵਧਾਇਆ ਜਾ ਸਕਦਾ ਹੈ।


author

Baljit Singh

Content Editor

Related News