IMF ਨੇ ਪਾਕਿਸਤਾਨ ਦੀ ਵਿਦੇਸ਼ੀ ਕਰਜ਼ੇ ਦੀ ਲੋੜ ਨੂੰ ਘਟਾ ਕੇ ਕੀਤਾ 25 ਅਰਬ ਡਾਲਰ, ਜਾਣੋ ਵਜ੍ਹਾ

Saturday, Nov 18, 2023 - 04:20 PM (IST)

IMF ਨੇ ਪਾਕਿਸਤਾਨ ਦੀ ਵਿਦੇਸ਼ੀ ਕਰਜ਼ੇ ਦੀ ਲੋੜ ਨੂੰ ਘਟਾ ਕੇ ਕੀਤਾ 25 ਅਰਬ ਡਾਲਰ, ਜਾਣੋ ਵਜ੍ਹਾ

ਇਸਲਾਮਾਬਾਦ (ਭਾਸ਼ਾ) - ਆਈ.ਐੱਮ.ਐੱਫ. ਨੇ ਮੌਜੂਦਾ ਵਿੱਤੀ ਸਾਲ ਲਈ ਪਾਕਿਸਤਾਨ ਦੀਆਂ ਬਾਹਰੀ ਕਰਜ਼ੇ ਦੀਆਂ ਲੋੜਾਂ ਨੂੰ ਘਟਾ ਕੇ 25 ਅਰਬ ਅਮਰੀਕੀ ਡਾਲਰ ਕਰ ਦਿੱਤਾ ਹੈ। ਬਹੁਪੱਖੀ ਏਜੰਸੀ ਨੇ ਨਕਦੀ ਦੀ ਕਿੱਲਤ ਨਾਲ ਜੂਝ ਰਹੀ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਇਸ 'ਚ 3.4 ਅਰਬ ਅਮਰੀਕੀ ਡਾਲਰ ਦੀ ਕਟੌਤੀ ਕੀਤੀ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਐਕਸਪ੍ਰੈਸ ਟ੍ਰਿਬਿਊਨ ਅਖਬਾਰ ਦੀ ਇੱਕ ਰਿਪੋਰਟ ਵਿੱਚ ਦਿੱਤੀ ਗਈ ਹੈ।

ਇਹ ਵੀ ਪੜ੍ਹੋ :    Axis Bank 'ਤੇ RBI ਦੀ ਵੱਡੀ ਕਾਰਵਾਈ, 'ਇਸ' ਕਾਰਨ ਲਗਾਇਆ ਲਗਭਗ 1 ਕਰੋੜ ਦਾ ਜੁਰਮਾਨਾ

ਰਿਪੋਰਟ ਮੁਤਾਬਕ ਵਾਸ਼ਿੰਗਟਨ ਸਥਿਤ ਗਲੋਬਲ ਰਿਣਦਾਤਾ ਨੇ ਸਰਕਾਰ ਦੇ ਆਰਥਿਕ ਪੂਰਵ ਅਨੁਮਾਨਾਂ ਨੂੰ ਰੱਦ ਕਰਦੇ ਹੋਏ ਆਰਥਿਕ ਵਿਕਾਸ ਦੇ ਅਨੁਮਾਨ ਨੂੰ ਘਟਾ ਕੇ ਸਿਰਫ ਦੋ ਫੀਸਦੀ ਕਰ ਦਿੱਤਾ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਦੇ ਇੱਕ ਵਫ਼ਦ ਨੇ 15 ਨਵੰਬਰ ਨੂੰ ਪਾਕਿਸਤਾਨੀ ਅਧਿਕਾਰੀਆਂ ਨਾਲ ਦੋ ਹਫ਼ਤਿਆਂ ਤੱਕ ਚੱਲੀ ਗੱਲਬਾਤ ਨੂੰ ਪੂਰਾ ਕੀਤਾ। ਇਸ ਤੋਂ ਬਾਅਦ ਇੱਕ ਸਟਾਫ-ਪੱਧਰ ਦੇ ਸਮਝੌਤੇ ਦੀ ਘੋਸ਼ਣਾ ਕੀਤੀ ਗਈ ਸੀ ਜਿਸ ਦੇ ਤਹਿਤ ਪਹਿਲਾਂ ਸਹਿਮਤ ਹੋਏ 3 ਅਰਬ ਅਮਰੀਕੀ ਡਾਲਰ ਦੇ ਕਰਜ਼ੇ ਦੀ ਦੂਜੀ ਕਿਸ਼ਤ ਵਜੋਂ 70 ਕਰੋੜ ਅਮਰੀਕੀ ਡਾਲਰ ਜਾਰੀ ਕੀਤੇ ਜਾਣਗੇ ।

ਇਹ ਵੀ ਪੜ੍ਹੋ :   IBM ਦਾ ਐਕਸ ਖ਼ਿਲਾਫ਼ ਵੱਡਾ ਐਕਸ਼ਨ, ਇਸ਼ਤਿਹਾਰਬਾਜ਼ੀ ਨੂੰ ਕੀਤਾ ਮੁਅੱਤਲ, ਜਾਣੋ ਵਜ੍ਹਾ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਜੁਲਾਈ ਦੇ ਮੁਕਾਬਲੇ ਆਈਐਮਐਫ ਨੇ ਮੌਜੂਦਾ ਵਿੱਤੀ ਸਾਲ ਲਈ ਬਾਹਰੀ ਉਧਾਰ ਲੋੜਾਂ ਨੂੰ 28.4 ਅਰਬ ਅਮਰੀਕੀ ਡਾਲਰ ਤੋਂ ਘਟਾ ਕੇ 25 ਅਰਬ ਡਾਲਰ ਕਰ ਦਿੱਤਾ ਹੈ। ਪਾਕਿਸਤਾਨ ਸਰਕਾਰ ਚਾਰ ਮਹੀਨਿਆਂ ਵਿੱਚ ਪਹਿਲਾਂ ਹੀ 6 ਬਿਲੀਅਨ ਡਾਲਰ ਦਾ ਕਰਜ਼ਾ ਲੈ ਚੁੱਕੀ ਹੈ।

ਇਹ ਵੀ ਪੜ੍ਹੋ :    ਸਕੂਟਰ 'ਤੇ ਸਾਮਾਨ ਵੇਚ ਸੁਬਰਤ ਰਾਏ ਨੇ ਖੜ੍ਹਾ ਕੀਤਾ ਸਹਾਰਾ ਗਰੁੱਪ ਦਾ ਸਾਮਰਾਜ, ਸਸਕਾਰ 'ਤੇ ਨਹੀਂ ਪਹੁੰਚੇ ਪੁੱਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News