HMPV ਵਾਇਰਸ ਨਾਲ ਜੁੜੀ ਵੱਡੀ Update, ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ
Wednesday, Jan 08, 2025 - 10:13 AM (IST)
ਚੰਡੀਗੜ੍ਹ (ਪਾਲ) : ਹਿਊਮਨ ਮੈਟਾਨਿਊਮੋ ਵਾਇਰਸ (ਐੱਚ. ਐੱਮ. ਪੀ. ਵੀ.) ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਤਿਆਰੀਆਂ ਪੁਖ਼ਤਾ ਕਰ ਲਈਆਂ ਹਨ। ਡਾਇਰੈਕਟਰ ਸਿਹਤ ਡਾ. ਸੁਮਨ ਸਿੰਘ ਮੁਤਾਬਕ ਕੁੱਝ ਦਿਨਾਂ ਤੋਂ ਲੋਕਾਂ ’ਚ ਚਿੰਤਾ ਦਿਸ ਰਹੀ ਹੈ, ਪਰ ਘਬਰਾਉਣ ਜਾਂ ਡਰ ਵਾਲੀ ਕੋਈ ਗੱਲ ਨਹੀਂ ਹੈ। ਸਿਹਤ ਮੰਤਰਾਲੇ ਨਾਲ ਮੀਟਿੰਗ ਕੀਤੀ ਗਈ ਹੈ। ਸਾਵਧਾਨੀ ਵੱਜੋਂ ਦਵਾਈਆਂ, ਆਕਸੀਜਨ ਬੈੱਡ, ਵਾਰਡਾਂ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ। ਇਹ ਸਭ ਕੁੱਝ ਇਹਤਿਆਤ ਵਜੋਂ ਕੀਤਾ ਗਿਆ ਹੈ। ਕੁੱਝ ਬੱਚੇ ਵਾਇਰਸ ਦੀ ਲਪੇਟ ’ਚ ਆਏ ਹਨ। ਪੀਡਿਆਟ੍ਰਿਕ ਸੈਂਟਰ ’ਚ ਇਕ ਵਾਰਡ ਆਈਸੋਲੇਸ਼ਨ ਲਈ ਰੱਖਿਆ ਹੋਇਆ ਹੈ। ਸਰਦੀਆਂ ’ਚ ਐਲਰਜੀ, ਵਾਇਰਲ ਤੇ ਬੁਖ਼ਾਰ ਦੇ ਮਾਮਲੇ ਵੱਧ ਜਾਂਦੇ ਹਨ ਤੇ ਇਹੀ ਲੱਛਣ ਵਾਇਰਸ ਦੇ ਵੀ ਹਨ। ਜੇਕਰ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੈ ਤਾਂ ਖ਼ੁਦ ਨੂੰ ਅਲੱਗ ਰੱਖੋ। ਸਮੱਸਿਆ ਗੰਭੀਰ ਹੋਣ ’ਤੇ ਡਾਕਟਰ ਦੀ ਸਲਾਹ ਲਓ। ਜਿੱਥੋਂ ਤੱਕ ਟੈਸਟਿੰਗ ਦਾ ਸਵਾਲ ਹੈ ਤਾਂ ਇਹ ਕੋਵਿਡ ਵਰਗੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਲੋਹੜੀ ਤੋਂ ਅਗਲੇ ਦਿਨ ਸਰਕਾਰੀ ਛੁੱਟੀ, ਬੰਦ ਰਹਿਣਗੇ ਸਕੂਲ, ਕਾਲਜ ਤੇ ਹੋਰ ਅਦਾਰੇ
ਕਮਜ਼ੋਰ ਇਮਿਊਨਿਟੀ ਵਾਲਿਆਂ ਨੂੰ ਸੁਚੇਤ ਰਹਿਣ ਦੀ ਲੋੜ
ਡਾ. ਸਿੰਘ ਮੁਤਾਬਕ ਘੱਟ ਉਮਰ ਦੇ ਬੱਚਿਆਂ, ਕਮਜ਼ੋਰ ਇਮਿਊਨਿਟੀ ਵਾਲੇ ਅਤੇ ਬਜ਼ੁਰਗਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਇਹ ਫੇਫੜਿਆਂ ਦੀ ਬੀਮਾਰੀ ਤੋਂ ਪੀੜਤ ਲੋਕਾਂ ਲਈ ਵੀ ਖ਼ਤਰਨਾਕ ਹੋ ਸਕਦਾ ਹੈ। ਐੱਚ. ਐੱਮ. ਪੀ. ਵੀ. ਨਾਲ ਪ੍ਰਭਾਵਿਤ ਕੁੱਝ ਲੋਕਾਂ ’ਚ ਨਿਊਮੋਨੀਆ ਜਾਂ ਬ੍ਰੌਂਕੋਲਾਈਟਿਸ ਵਰਗੇ ਖ਼ਤਰਨਾਕ ਲੱਛਣ ਦੇਖਣ ਨੂੰ ਮਿਲ ਸਕਦੇ ਹਨ। ਇਹ ਵਾਇਰਸ ਫੇਫੜਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਵਾਇਰਸਾਂ ਵਰਗਾ ਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅਗਲੇ ਕੁੱਝ ਘੰਟਿਆਂ ਦੌਰਾਨ ਪਵੇਗਾ ਮੀਂਹ! ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਸਰਦੀਆਂ ’ਚ ਫੈਲਦਾ ਹੈ ਫਲੂ
ਡੀਨ ਰਿਸਰਚ ਤੇ ਇੰਟਰਨਲ ਮੈਡੀਸਨ ਵਿਭਾਗ ਦੇ ਮੁਖੀ ਪ੍ਰੋ. ਸੰਜੇ ਜੈਨ ਨੇ ਕਿਹਾ ਕਿ ਹਿਊਮਨ ਮੈਟਾਨਿਊਮੋ ਵਾਇਰਸ ਸਾਹ ਦਾ ਵਾਇਰਲ ਹੈ, ਜੋ ਸਰਦੀਆਂ ’ਚ ਫੈਲਦਾ ਹੈ। ਇਸ ਦੇ ਅਕਸਰ ਖੰਘ, ਬੁਖ਼ਾਰ ਅਤੇ ਗਲੇ ਵਿਚ ਖਰਾਸ਼ ਵਾਂਗ ਇਨਫਲੂਏਂਜਾ ਵਰਗੇ ਲੱਛਣ ਹੁੰਦੇ ਹਨ। ਹਾਲਾਂਕਿ ਇਹ ਹਰ ਉਮਰ ਵਰਗ ਨੂੰ ਪ੍ਰਭਾਵਿਤ ਕਰਦਾ ਹੈ, ਇਹ ਖ਼ਾਸ ਤੌਰ ’ਤੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਲਈ ਚਿੰਤਾਜਨਕ ਹੈ। ਇਸ ਸਮੇਂ ਪੀ. ਜੀ. ਆਈ. ’ਚ ਇਨਫਲੂਐਂਜ਼ਾ ਵਰਗੇ ਮਾਮਲਿਆਂ ਜਾਂ ਹਸਪਤਾਲ ’ਚ ਭਰਤੀ ਹੋਣ ਵਾਲਿਆਂ ਦੀ ਗਿਣਤੀ ’ਚ ਕੋਈ ਵਾਧਾ ਨਹੀਂ ਹੈ। ਚੰਗੀ ਸਾਫ਼-ਸਫਾਈ ਦਾ ਧਿਆਨ ਰੱਖਿਆ ਜਾਵੇ। ਜਿਵੇਂ ਕਿ ਹੱਥ ਧੋਣਾ ਅਤੇ ਭੀੜ ਵਾਲੀਆਂ ਥਾਵਾਂ ’ਤੇ ਮਾਸਕ ਪਹਿਨਣਾ। ਇਨ੍ਹਾਂ ਕਿਸਮਾਂ ਨਾਲ ਨਜਿੱਠਣ ਲਈ ਡਾਕਟਰੀ ਸਹੂਲਤਾਂ ਕਾਫ਼ੀ ਹਨ। ਸਾਹ ਸਬੰਧੀ ਬੀਮਾਰੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਇਲਾਜ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8