ਚੀਨੀ ਵਾਇਰਸ ਕਾਰਨ ਪੂਰਾ ਪੰਜਾਬ Alert ''ਤੇ, ਆਏ ਨਵੇਂ Orders, ਬੇਹੱਦ ਸਾਵਧਾਨ ਰਹਿਣ ਦੀ ਲੋੜ

Thursday, Jan 09, 2025 - 11:02 AM (IST)

ਚੀਨੀ ਵਾਇਰਸ ਕਾਰਨ ਪੂਰਾ ਪੰਜਾਬ Alert ''ਤੇ, ਆਏ ਨਵੇਂ Orders, ਬੇਹੱਦ ਸਾਵਧਾਨ ਰਹਿਣ ਦੀ ਲੋੜ

ਲੁਧਿਆਣਾ (ਸਹਿਗਲ) : ਚੀਨ ਤੋਂ ਫੈਲੇ ਹਿਊਮਨ ਮੈਟਾਨਿਯੂਮੋ ਵਾਇਰਸ (ਐੱਚ. ਐੱਮ. ਪੀ. ਵੀ.) ਦੇ ਭਾਰਤ ’ਚ ਦਸਤਕ ਦੇਣ ਤੋਂ ਬਾਅਦ ਕੇਂਦਰ ਸਰਕਾਰ ਦੇ ਨਿਰਦੇਸ਼ਾਂ ’ਤੇ ਸਾਰੇ ਸੂਬਿਆਂ ਨੂੰ ਨਿਗਰਾਨੀ ਵਧਾਉਣ ਦਾ ਹੁਕਮ ਦਿੱਤਾ ਗਿਆ ਹੈ। ਇਸ ਸਬੰਧੀ ਪੰਜਾਬ ਦੇ ਸਿਹਤ ਵਿਭਾਗ ਨੇ ਨਵੇਂ ਹੁਕਮਾਂ 'ਚ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਇਸ ਵਾਇਰਸ ਤੋਂ ਅਲਰਟ ਕਰ ਦਿੱਤਾ ਹੈ। ਹਾਲਾਂਕਿ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਵੀ ਮਾਮਲਾ ਸੂਬੇ ’ਚ ਨਹੀਂ ਆਇਆ ਪਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਇਸ ਸਬੰਧੀ ਸਾਵਧਾਨ ਰਹਿਣ ਲਈ ਕਿਹਾ ਹੈ। ਸਰਕਾਰੀ ਹਸਪਤਾਲਾਂ ’ਚ ਇਸ ਵਾਇਰਸ ਨਾਲ ਨਜਿੱਠਣ ਲਈ ਵੱਖਰਾ ਵਾਰਡ ਬਣਾਉਣ ਲਈ ਕਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਬੇਹੱਦ ਅਹਿਮ ਖ਼ਬਰ, ਜਲਦੀ ਕਰ ਲਓ

ਹੁਣ ਪੰਜਾਬ ਦਾ ਸਿਹਤ ਵਿਭਾਗ ਵੀ ਅਲਰਟ ਹੋ ਗਿਆ ਹੈ। ਕੇਂਦਰੀ ਸਿਹਤ ਵਿਭਾਗ ਨੇ ਭਾਰਤ ਦੇ ਸਿਹਤ ਮੰਤਰੀਆਂ ਅਤੇ ਸੂਬੇ ਦੇ ਸਿਹਤ ਵਿਭਾਗਾਂ ਨੂੰ ਆਪਣੇ-ਆਪਣੇ ਸੂਬਿਆਂ ’ਚ ਖ਼ਾਸ ਧਿਆਨ ਦੇਣ ਦੀ ਅਪੀਲ ਕੀਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਇਰਸ ਦੇ ਲੱਛਣ ਕੋਰੋਨਾ ਨਾਲ ਮਿਲਦੇ-ਜੁਲਦੇ ਹਨ ਪਰ ਇਹ ਓਨਾ ਖ਼ਤਰਨਾਕ ਨਹੀਂ ਪਰ ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਕ੍ਰਾਨਿਕ ਬੀਮਾਰੀਆਂ ਦੇ ਮਰੀਜ਼ਾਂ ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ, ਨੂੰ ਇਸ ਵਾਇਰਸ ਤੋਂ ਜ਼ਿਆਦਾ ਸਾਵਧਾਨ ਰਹਿਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਕਿਸੇ ਦੇ ਵੀ ਪਰਿਵਾਰ ’ਚ ਬੱਚੇ ਜਾਂ ਬਜ਼ੁਰਗ ਹੋਣ, ਉਨ੍ਹਾਂ ਨੂੰ ਖ਼ਾਸੀ, ਜੁਕਾਮ, ਬੁਖ਼ਾਰ ਹੋਵੇ ਤਾਂ ਮਾਹਿਰ ਦੀ ਸਲਾਹ ਨਾਲ ਦਵਾ ਲਵੋ ਅਤੇ ਮਾਸਕ ਪਹਿਨ ਕੇ ਰੱਖੋ। ਭੀੜ ਵਾਲੀਆਂ ਥਾਵਾਂ ’ਤੇ ਨਾ ਜਾਵੋ, ਕੋਵਿਡ ਐਪ੍ਰੋਪਰੀਏਟ ਬਿਹੇਵੀਅਰ ਦੇ ਤਹਿਤ ਦੱਸੇ ਗਏ ਨਿਯਮਾਂ ਦੀ ਪਾਲਣਾ ਕਰੋ। ਇਨਫਲੂਐਨਜ਼ਾ ਵਾਇਰਸ ਗੰਭੀਰ ਸਾਹ ਦੀ ਲਾਗ ਲਈ ਜ਼ਿੰਮੇਵਾਰ ਹੈ। ਵਿਸ਼ੇਸ਼ ਤੌਰ ’ਤੇ ਬੱਚਿਆਂ, ਬਜ਼ੁਰਗਾਂ ਅਤੇ ਕਮਜ਼ੋਰ ਪ੍ਰਤੀਰੱਖਿਆ ਪ੍ਰਣਾਲੀ ਵਾਲੇ ਲੋਕਾਂ ’ਚ ਇਨਫੈਕਸ਼ਨ।ਪ੍ਰਭਾਵਿਤ ਵਿਅਕਤੀ ਜਾਂ ਦੂਸ਼ਿਤ ਸਤਾ ਨਾਲ ਸੰਪਰਕ ’ਚ ਆਉਣਾ।
ਕੀ ਹਨ ਲੱਛਣ
ਸੰਪਰਕ ਤੋਂ 3-6 ਦਿਨ ਬਾਅਦ ਸਾਹਮਣੇ ਆਉਣ ਵਾਲੇ ਲੱਛਣਾਂ ’ਚ
ਨੱਕ ਬੰਦ ਹੋਣਾ
ਨੱਕ ਵਹਿਣਾ
ਗਲੇ ’ਚ ਖਰਾਸ਼
ਸਿਰਦਰਦ
ਖ਼ਾਂਸੀ
ਰੋਗ ਵਿਗੜਨ ’ਤੇ
ਸਾਹ ਲੈਣ ’ਚ ਮੁਸ਼ਕਲ
ਬੁਖ਼ਾਰ
ਬ੍ਰੋਕਾਈਟਿਸ
ਨਿਮੋਨੀਆ

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਕਾਮੇ 10 ਰੁਪਏ 'ਚ ਲੈ ਸਕਣਗੇ ਵੱਡੀਆਂ ਸਹੂਲਤਾਂ, ਪੜ੍ਹੋ ਪੂਰੀ ਖ਼ਬਰ
ਕੀ ਹੈ ਇਲਾਜ
ਮਾਹਿਰ ਦੱਸਦੇ ਹਨ ਕਿ ਜ਼ਿਆਦਾਤਰ ਮਾਮਲੇ 2 ਤੋਂ 5 ਦਿਨਾਂ ਬਾਅਦ ਬਿਨਾਂ ਇਲਾਜ ਦੇ ਠੀਕ ਹੋ ਜਾਂਦੇ ਹਨ।
ਆਰਾਮ ਕਰੋ
ਜ਼ਿਆਦਾ ਪਾਣੀ ਪੀਓ
ਡਾਕਟਰ ਦੀ ਸਲਾਹ ਨਾਲ ਦਵਾਈ ਲਵੋ।
ਕਿਵੇਂ ਕਰੀਏ ਬਚਾਅ
ਵਾਰ-ਵਾਰ ਹੱਥ ਧੋਵੋ।
ਚਿਹਰੇ ’ਤੇ ਮਾਸਕ ਲਗਾਓ।
ਖ਼ਾਂਸੀ, ਜ਼ੁਕਾਮ ਦੇ ਮਰੀਜ਼ਾਂ ਤੋਂ ਦੂਰੀ ਬਣਾ ਕੇ ਰੱਖੋ।
ਖ਼ੁਦ ਨੂੰ ਖ਼ਾਂਸੀ ਜ਼ੁਕਾਮ ਹੋਣ ’ਤੇ ਘਰੋਂ ਬਾਹਰ ਨਾ ਜਾਓ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


 


author

Babita

Content Editor

Related News