ਪਾਕਿਸਤਾਨ ਨੂੰ ਵੱਡੀ ਰਾਹਤ, IMF ਨੇ 700 ਮਿਲੀਅਨ ਡਾਲਰ ਕਰਜ਼ੇ ਦੀ ਦਿੱਤੀ ਮਨਜ਼ੂਰੀ
Friday, Jan 12, 2024 - 01:09 PM (IST)
ਇਸਲਾਮਾਬਾਦ (ਏ.ਐਨ.ਆਈ.): ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਵੱਡੀ ਰਾਹਤ ਮਿਲੀ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੇ ਕਾਰਜਕਾਰੀ ਬੋਰਡ ਨੇ ਦੇਸ਼ ਦੇ ਆਰਥਿਕ ਸੁਧਾਰ ਪ੍ਰੋਗਰਾਮ ਦੀ ਆਪਣੀ ਪਹਿਲੀ ਸਮੀਖਿਆ ਪੂਰੀ ਕੀਤੀ ਅਤੇ 700 ਮਿਲੀਅਨ ਡਾਲਰ ਦੀ ਤੁਰੰਤ ਵੰਡ ਦੀ ਆਗਿਆ ਦਿੱਤੀ। ARY ਨਿਊਜ਼ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਪਾਕਿਸਤਾਨ ਦੇ ਵਿੱਤ ਮੰਤਰਾਲੇ ਦੁਆਰਾ ਜਾਰੀ ਇੱਕ ਰੀਲੀਜ਼ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ,"ਬੋਰਡ ਦੀ ਮਨਜ਼ੂਰੀ SDR 528 ਮਿਲੀਅਨ (ਲਗਭਗ 700 ਮਿਲੀਅਨ ਅਮਰੀਕੀ ਡਾਲਰ) ਦੀ ਤੁਰੰਤ ਵੰਡ ਦੀ ਆਗਿਆ ਦਿੰਦੀ ਹੈ, ਜਿਸ ਨਾਲ SBA ਦੇ ਅਧੀਨ ਕੁੱਲ ਵੰਡ 1.9 ਬਿਲੀਅਨ ਅਮਰੀਕੀ ਡਾਲਰ ਹੋ ਗਈ ਹੈ।" IMF ਦੀ ਮਨਜ਼ੂਰੀ IMF ਅਤੇ ਪਾਕਿਸਤਾਨ ਵਿਚਕਾਰ 15 ਨਵੰਬਰ, 2023 ਨੂੰ ਹੋਏ ਸਟਾਫ-ਪੱਧਰ ਦੇ ਸਮਝੌਤੇ ਮੁਤਾਬਕ ਹੈ, ਜਿਸ ਵਿਚ ਮੁੱਖ ਸੁਧਾਰਾਂ ਨੂੰ ਲਾਗੂ ਕਰਨ ਲਈ ਰਾਸ਼ਟਰ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਪੰਨੂ ਮਾਮਲੇ 'ਚ ਨਿਖਿਲ ਗੁਪਤਾ ਦੀ ਰੱਖਿਆ ਸਮੱਗਰੀ ਦੀ ਮੰਗ ਨੂੰ ਅਮਰੀਕੀ ਜੱਜ ਨੇ ਕੀਤਾ ਖਾਰਿਜ
IMF ਦੇ ਕਾਰਜਕਾਰੀ ਬੋਰਡ ਦੀ ਮਨਜ਼ੂਰੀ ਦੇਸ਼ ਦੀ ਡਿੱਗਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਕਾਰਜਕਾਰੀ ਵਿੱਤ ਮੰਤਰੀ ਸ਼ਮਸ਼ਾਦ ਅਖਤਰ ਅਤੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਵਿਚਕਾਰ ਆਈ ਹੈ। 3 ਬਿਲੀਅਨ ਅਮਰੀਕੀ ਡਾਲਰ ਦਾ ਮੌਜੂਦਾ IMF ਪ੍ਰੋਗਰਾਮ ਅਪ੍ਰੈਲ 2024 ਦੇ ਦੂਜੇ ਹਫਤੇ ਖ਼ਤਮ ਹੋਣ ਵਾਲਾ ਹੈ, ਜਿਸ ਵਿਚ ਲਗਭਗ 8 ਬਿਲੀਅਨ ਅਮਰੀਕੀ ਡਾਲਰ ਦਾ ਭੁਗਤਾਨ ਹੋਣਾ ਬਾਕੀ ਹੈ। ਆਈ.ਐਮ.ਡੀ ਨੇ ਜੁਲਾਈ ਵਿੱਚ 1.2 ਬਿਲੀਅਨ ਡਾਲਰ ਦੀ ਆਪਣੀ ਪਹਿਲੀ ਕਿਸ਼ਤ ਜਾਰੀ ਕੀਤੀ। IMF ਬੋਰਡ ਦੀ ਮਨਜ਼ੂਰੀ ਨਾਲ ਪਾਕਿਸਤਾਨ ਨੂੰ ਲਗਭਗ 70 ਕਰੋੜ ਅਮਰੀਕੀ ਡਾਲਰ ਦੀ ਹੋਰ ਕਿਸ਼ਤ ਮਿਲੇਗੀ। ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਨੇ IMF ਦੇ ਸਾਰੇ ਟੀਚਿਆਂ ਨੂੰ ਹਾਸਲ ਕਰ ਲਿਆ ਹੈ ਅਤੇ 'ਉਮੀਦ ਹੈ', ਲੋੜੀਂਦੇ ਨਤੀਜੇ ਹਾਸਲ ਕਰਨ ਦੇ ਯੋਗ ਹੋਵੇਗਾ। ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਨੇ ਵਿਸ਼ਵ ਸੰਸਥਾ ਦੀ ਸਲਾਹ ਅਨੁਸਾਰ ਆਰਥਿਕ ਸੁਧਾਰਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।