ਦੁਨੀਆ ਭਰ ''ਚ ਚੱਲ ਰਹੀ ਗੈਰ-ਕਾਨੂੰਨੀ ਮਾਈਨਿੰਗ ਅੱਤਵਾਦੀ ਸੰਗਠਨਾਂ ਲਈ ਬਣ ਰਹੀ ਕਮਾਈ ਦਾ ਸਭ ਤੋਂ ਵੱਡਾ ਜ਼ਰੀਆ
Sunday, Oct 18, 2026 - 04:10 PM (IST)
ਇੰਟਰਨੈਸ਼ਨਲ ਡੈਸਕ- ਗਲੋਬਲ ਪੱਧਰ 'ਤੇ ਗੈਰ-ਕਾਨੂੰਨੀ ਮਾਈਨਿੰਗ ਅਪਰਾਧੀ ਗਿਰੋਹਾਂ, ਅੱਤਵਾਦੀ ਸੰਗਠਨਾਂ ਅਤੇ ਹਥਿਆਰਬੰਦ ਵਿਦਰੋਹੀਆਂ ਲਈ ਕਮਾਈ ਦਾ ਸਭ ਤੋਂ ਵੱਡਾ ਜ਼ਰੀਆ ਬਣ ਕੇ ਉੱਭਰ ਰਹੀ ਹੈ। ਰਿਪੋਰਟਾਂ ਅਨੁਸਾਰ, ਗੈਰ-ਕਾਨੂੰਨੀ ਮਾਈਨਿੰਗ ਤੋਂ ਹੋਣ ਵਾਲੀ ਅਰਬਾਂ ਡਾਲਰ ਦੀ ਕਮਾਈ ਦੁਨੀਆ ਭਰ 'ਚ ਹਿੰਸਾ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਰਾਜਨੀਤਿਕ ਅਸਥਿਰਤਾ ਨੂੰ ਬੜ੍ਹਾਵਾ ਦੇ ਰਹੀ ਹੈ।
ਦੱਖਣੀ ਅਮਰੀਕੀ ਦੇਸ਼ ਜਿਵੇਂ ਵੈਨੇਜ਼ੁਏਲਾ, ਕੋਲੰਬੀਆ ਅਤੇ ਅਫ਼ਰੀਕੀ ਦੇਸ਼ਾਂ 'ਚ ਹਥਿਆਰਬੰਦ ਗਿਰੋਹ ਨਸ਼ੇ ਦੀ ਤਸਕਰੀ ਨਾਲੋਂ ਵੀ ਵੱਧ ਗੈਰ-ਕਾਨੂੰਨੀ ਮਾਈਨਿੰਗ 'ਚੋਂ ਪੈਸਾ ਕਮਾ ਰਹੇ ਹਨ। ਇਹ ਪੈਸਾ ਹਥਿਆਰ ਖਰੀਦਣ ਅਤੇ ਹਿੰਸਕ ਗਤੀਵਿਧੀਆਂ ਚਲਾਉਣ ਲਈ ਵਰਤਿਆ ਜਾਂਦਾ ਹੈ।
ਗੈਰ-ਕਾਨੂੰਨੀ ਖਾਣਾਂ 'ਚ ਬੱਚਿਆਂ ਅਤੇ ਮਜ਼ਦੂਰਾਂ ਦੀ ਖੁੱਲ੍ਹ ਕੇ ਲੁੱਟ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪਾਰਾ ਅਤੇ ਜ਼ਹਿਰੀਲੇ ਰਸਾਇਣਾਂ ਦੀ ਵਰਤੋਂ ਨਾਲ ਜੰਗਲਾਂ ਅਤੇ ਨਦੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਮਾਹਿਰਾਂ ਅਨੁਸਾਰ, ਗੈਰ-ਕਾਨੂੰਨੀ ਢੰਗ ਨਾਲ ਕੱਢੇ ਗਏ ਖਣਿਜਾਂ ਨੂੰ ਗਲੋਬਲ ਸਪਲਾਈ ਚੇਨ 'ਚ ਮਿਲਾ ਦਿੱਤਾ ਜਾਂਦਾ ਹੈ, ਜਿਸ ਨਾਲ ਇਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਹੋ ਜਾਂਦਾ ਹੈ। ਦੁਨੀਆ ਭਰ ਦੇ ਦੇਸ਼ਾਂ ਨੂੰ ਇਸ ਅਪਰਾਧਿਕ ਨੈੱਟਵਰਕ ਨੂੰ ਤੋੜਨ ਲਈ ਸਖ਼ਤ ਕਾਨੂੰਨ ਅਤੇ ਸਪਲਾਈ ਚੇਨ ਨਿਗਰਾਨੀ ਦੀ ਲੋੜ ਹੈ।
