ਪਾਕਿ ਨੂੰ ਗੈਰ-ਕਾਨੂੰਨੀ ਰੂਪ ਨਾਲ ਕੰਪਿਊਟਰ ਉਪਕਰਣ ਬਰਾਮਦ ਕਰਨ ਦੇ ਦੋਸ਼ ''ਚ ਪਾਕਿਸਤਾਨੀ ਅਮਰੀਕੀ ਗ੍ਰਿਫ਼ਤਾਰ

09/24/2020 6:09:55 PM

ਅਮਰੀਕਾ— ਅਮਰੀਕਾ 'ਚ ਇਕ ਪਾਕਿਸਤਾਨੀ-ਅਮਰੀਕੀ ਨੂੰ ਜ਼ਰੂਰੀ ਸਰਕਾਰੀ ਮਨਜ਼ੂਰੀ ਦੇ ਬਿਨਾਂ ਦੇਸ਼ 'ਚੋਂ ਉੱਚ ਤਕਨੀਕ ਵਾਲੇ ਕੰਪਿਊਟਰ ਉਪਕਰਣ ਅਤੇ 'ਸਾਫਟਵੇਅਰ ਐਪਲੀਕੇਸ਼ਨ ਸਾਲਿਊਸ਼ਨ' ਪਾਕਿਸਤਾਨ ਪਰਮਾਣੂੰ ਊਰਜਾ ਕਮਿਸ਼ਨ ਨੂੰ ਬਰਾਮਦ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਸੰਘੀ ਵਕੀਲਾਂ ਮੁਤਾਬਕ ਪਾਕਿਸਤਾਨ ਸਥਿਤ ਬਿਜ਼ਨੈੱਸ ਸਿਸਟਮ ਇੰਟਰਨੈਸ਼ਨਲ (ਬੀ. ਐੱਸ. ਆਈ) ਪ੍ਰਾਈਵੇਟ ਲਿਮਟਿਡ ਅਤੇ ਸ਼ਿਕਾਗੋ ਬੀ. ਐੱਸ. ਆਈ. ਯੂ. ਐੱਸ. ਏ. ਦੇ ਮਾਲਕ ਅਬਦੁੱਲਾ ਸਈਦ (65) ਨੂੰ 16 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਪਾਏ ਜਾਣ 'ਤੇ ਘੱਟੋ-ਘੱਟ 20 ਸਾਲ ਦੀ ਸਜ਼ਾ ਹੋ ਸਕਦੀ ਹੈ। ਉਹ ਅਜੇ ਸੰਘੀ ਹਿਰਾਸਤ 'ਚ ਹੈ। ਸੰਘੀ ਵਕੀਲ ਨੇ ਦੱਸਿਆ ਕਿ ਸਈਦ ਦੀਆਂ ਦੋਵੇਂ ਕੰਪਨੀਆਂ ਨੇ ਉੱਚ ਤਕਨੀਕ ਵਾਲੇ ਕੰਪਿਊਟਰ ਦੇ ਉਪਕਰਣ, ਸਰਵਰ ਅਤੇ 'ਸਾਫਟਵੇਅਰ ਐਪਲੀਕੇਸ਼ਨ ਸਾਲਿਊਸ਼ਨ' ਬਰਾਮਦ ਕੀਤੇ।

ਸ਼ਿਕਾਗੋ 'ਚ ਜ਼ਿਲ੍ਹਾ ਅਦਾਲਤ 'ਚ ਚੱਲ ਰਹੇ ਮੁਕੱਦਮੇ ਅਨੁਸਾਰ 2006 ਤੋਂ 2015 ਤੱਕ, ਸਈਦ ਅਤੇ ਬੀ. ਐੱਸ. ਆਈ. ਨੇ ਪਾਕਿਸਤਾਨ 'ਚ ਕੰਪਨੀ ਦੇ ਕਰਮਚਾਰੀਆਂ ਦੇ ਨਾਲ ਮਿਲ ਕੇ ਅਮਰੀਕੀ ਵਪਾਰਕ ਮਹਿਕਮੇ ਤੋਂ ਜ਼ਰੂਰੀ ਅਥਾਰਿਟੀ ਹਾਸਲ ਕੀਤੇ ਬਿਨਾਂ ਅਮਰੀਕਾ ਤੋਂ ਪਾਕਿਸਤਾਨ ਪਰਮਾਣੂੰ ਊਰਜਾ ਕਮਿਸ਼ਨ (ਪੀ. ਏ. ਈ. ਸੀ) ਨੂੰ ਕੰਪਿਊਟਰ ਉਪਕਰਨ ਬਰਾਮਦ ਕਰਕੇ ਕੌਮਾਂਤਰੀ ਐਮਰਜੈਂਸੀ ਆਰਥਿਕ ਊਰਜਾ ਐਕਟ ਦੀ ਉਲੰਘਣਾ ਕੀਤੀ। ਪਾਕਿਸਤਾਨ ਪਰਣਾਣੂੰ ਊਰਜਾ ਕਮਿਸ਼ਨ ਏਜੰਸੀ ਹੈ, ਜੋ ਉੱਚ ਧਮਾਕੇ ਅਤੇ ਪਰਮਾਣੂੰ ਹਥਿਆਰ ਦੇ ਹਿੱਸਿਆਂ, ਯੂਰੇਨੀਅਮ ਖਣਨ ਅਤੇ ਠੋਸ ਈਂਧਨ ਵਾਲੀ ਬੈਲੀਸਟਿਕ ਮਿਸਾਈਲਾਂ ਦਾ ਨਿਰਮਾਣ ਅਤੇ ਪ੍ਰੀਖਣ ਕਰਦੀ ਹੈ।


shivani attri

Content Editor

Related News